積分

演出藝人
Kaka
Kaka
演出者
詞曲
Kaka
Kaka
詞曲創作
Arrow Soundz
Arrow Soundz
編曲

歌詞

ਬਿੱਲੋ, ਬੱਗੇ ਬਿੱਲਿਆਂ ਦਾ ਕੀ ਕਰੇਂਗੀ?
ਬੱਗੇ-ਬੱਗੇ ਬਿੱਲਿਆਂ ਦਾ ਕੀ ਕਰੇਂਗੀ?
ਬਿੱਲੋ, ਬੱਗੇ ਬਿੱਲਿਆਂ ਦਾ ਕੀ ਕਰੇਂਗੀ?
ਨੀ ਮੇਰਾ ਮਾਰਦਾ ਉਬਾਲ਼ੇ ਖੂਨ ਅੰਗ-ਅੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਕਾਲ਼ਾ ਸੂਟ ਪਾਵੇ ਜਦੋਂ, ਲਗਦੀ ਐ ਕਹਿਰ
ਲੱਗੇ ਜ਼ਹਿਰ ਸਾਡੇ ਦਿਲ ਨੂੰ ਚੜ੍ਹਾਏਂਗੀ (excuse me!)
ਚੱਕਦੀ ਐ ਅੱਖ ਫ਼ਿਰ ਤੱਕਦੀ ਐ
ਲਗਦਾ ਐ ਹੱਸ ਕੇ ਹੀ ਜਾਨ ਲੈ ਜਾਏਂਗੀ
ਬਹੁਤਿਆਂ ਪੜ੍ਹਾਕੂਆਂ ਦੇ ਹੋ ਗਏ ਧਿਆਨ ਭੰਗ
ਪਏ ਛਣਕਾਰੇ ਵੀਣੀ ਪਾਈ ਵੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਕਾਲ਼ੀ ਓਹ scooty, ਉੱਤੋਂ ਕਾਲ਼ਾ ਤੇਰਾ laptop
ਕਾਲ਼ੇ, ਕਾਲ਼ੇ, ਕਾਲ਼ੇ ਤੇਰੇ ਵਾਲ ਨੀ
ਕਿੰਨਿਆਂ ਦੇ list 'ਚ ਦਿਲ ਰਹਿੰਦੇ ਤੋੜਨੇ?
ਤੂੰ ਕਿੰਨੇ ਕੁ ਬਣਾਉਣੇ ਮਹੀਂਵਾਲ ਨੀ?
ਤੁਰਦੀ ਨੇ pic ਇੱਕ ਕਰਕੇ click
Upload ਕਰ ਦਿੱਤੀ ਆ ਜੀ Samsung ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਜੋਗੀ ਨੂੰ ਓਹ ਕਹਿੰਦੀ, "ਮੇਰਾ ਹੱਥ ਦੇਖ ਲੈ"
ਹੱਥ ਕਾਹਨੂੰ ਦੇਖੂ ਜੀਹਨੇ ਮੂੰਹ ਦੇਖਿਆ?
ਜੋਗੀ ਕਹਿੰਦਾ, "ਕੰਨਿਆਂ ਨੂੰ ਖ਼ਬਰ ਨਹੀਂ"
ਨੈਣਾਂ ਨਾਲ ਗਿਆ ਮੇਰਾ ਦਿਲ ਛੇਕਿਆ
ਸਮਝ ਨਹੀਂ ਆਉਂਦੀ ਕਿਹੜੇ ਵੈਦ ਕੋਲ਼ੇ ਜਾਈਏ
ਕਦੋਂ ਮਿਲੂਗੀ ਨਿਜ਼ਾਤ ਫੋਕੀ-ਫੋਕੀ ਖੰਗ ਤੋਂ?
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਹਾਲੇ ਉੱਠੀ ਓਹ ਸੌਂ ਕੇ, ਮੁੰਡੇ ਭਰਦੇ ਨੇ ਹੌਂਕੇ
ਲੋੜ ਹੀ ਨਹੀਂ ਪਤਲੋ ਨੂੰ makeup ਦੀ
੧੮, ੧੯, ੨੦ ਕੁੜੀ ਇੰਜ ਚਮਕੀ
ਉਤਰਦੀ ਜਾਂਦੀ ਜਿਵੇਂ ਕੰਜ ਸੱਪ ਦੀ
ਸੱਪ ਤੋਂ ਖ਼ਿਆਲ ਆਇਆ ਓਹਦੀ ਅੱਖ ਦਾ
ਬਚਣਾ ਔਖਾ ਐ ਜ਼ਹਿਰੀਲੇ ਡੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਦੱਸਦੇ ਤੂੰ ਹੁਣ ਕੀ ਸੁਣਾਉਣੀ ਐ ਸਜ਼ਾ
ਕੀਤੇ ਮੇਰੇ ਇਸ਼ਕ ਗੁਨਾਹ 'ਤੇ
ਮੇਰੇ ਪਿੰਡ ਆਉਣ ਦਾ ਜੇ ਪੱਜ ਚਾਹੀਦੈ
ਨੀ ਮੈਂ ਮੇਲਾ ਲਗਵਾ ਦੂੰ ਦਰਗਾਹ 'ਤੇ
ਮੱਥਾ ਟੇਕ ਜਾਈਂ, ਨਾਲ਼ੇ ਸਹੁਰੇ ਦੇਖ ਜਾਈਂ
ਮੱਥਾ ਟੇਕ ਜਾਈਂ, ਨਾਲ਼ੇ ਸਹੁਰੇ ਦੇਖ ਜਾਈਂ
ਨਾਲ਼ੇ ਛੱਕ ਲਈਂ ਪਕੌੜੇ ਜਿਹੜੇ ਬਣੇ ਭੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
ਕਾਲ਼ੇ ਜਿਹੇ ਲਿਬਾਸ ਦੀ ਸ਼ੁਕੀਨਣ ਕੁੜੀ
ਦੂਰ-ਦੂਰ ਜਾਵੇ ਮੇਰੇ ਕਾਲ਼ੇ ਰੰਗ ਤੋਂ
Written by: Kaka
instagramSharePathic_arrow_out

Loading...