積分

演出藝人
Satinder Sartaaj
Satinder Sartaaj
主唱
Gag Studioz
Gag Studioz
演出者
詞曲
Satinder Sartaaj
Satinder Sartaaj
詞曲創作
Gag Studioz
Gag Studioz
作曲

歌詞

ਵਕ਼ਤ ਦੀ ਤੋਰ ਭਲਾਉਂਦੇ, ਸੱਜਣ ਜਦ ਕੋਲ਼ ਬਠਾਉਂਦੇ
ਫੇਰ Sartaaj'ਆਂ ਵਰਗੇ ਆ ਫ਼ਿਰਦੇ ਲਿੱਖਦੇ-ਗਾਉਂਦੇ
ਵਕ਼ਤ ਦੀ ਤੋਰ ਭਲਾਉਂਦੇ, ਸੱਜਣ ਜਦ ਕੋਲ਼ ਬਠਾਉਂਦੇ
ਫੇਰ Sartaaj'ਆਂ ਵਰਗੇ ਆ ਫ਼ਿਰਦੇ ਲਿੱਖਦੇ-ਗਾਉਂਦੇ
ਕਿ ਸਾਨੂੰ ਦੂਸਰੇ ਜਹਾਨ ਵਿੱਚ ਲੈ ਗਏ
ਕੋਈ ਸਦੀਆਂ ਪੁਰਾਣੀ ਗੱਲ ਕਹਿ ਗਏ
ਇਹਨਾਂ ਸਫ਼ਰਾਂ ਦੇ ਕਿੰਨੇ ਕੂ ਮੁਕਾਮ ਨੇ?
ਛਿੱਟੇ ਨੂਰ ਦੇ ਅਸਾਂ ਦੇ ਮੱਥੇ ਪੈ ਗਏ, ਮੱਥੇ ਪੈ ਗਏ
ਦੋ-ਪਲ ਘੜੀਆਂ, ਦਿਨ ਰੁੱਤ ਆਲਮ
ਅੱਜ ਵੀ ਨਵੇਂ-ਨਵੇਲੇ, ਪਾਵਨ ਵੇਲੇ ਜੀ
ਪਹਿਲੀ ਵਾਰ ਨਿਗਾਹਾਂ ਮਿਲੀਆਂ
ਕਰ ਗਏ ਰੂਹ ਨਾਲ਼ ਮੇਲੇ, ਸੱਜਣ ਸੁਹੇਲੇ ਜੀ
ਸ਼ੁਕਰਾਨੇ ਤੇਰੇ ਸੰਦਲੀ ਹਵਾਏ ਨੀ
ਛੱਲੇ ਵਾਲਾਂ ਦੇ ਰੂਹਾਨੀ ਜੋ ਉਡਾਏ ਨੀ
ਤੈਨੂੰ ਕਾਸਦ ਬਣਾ ਕੇ ਕਿਸ ਭੇਜਿਆ?
ਕੋਈ ਅੰਬਰੀਂ ਪੈਗ਼ਾਮ ਪਹੁੰਚਾਏ ਨੀ
ਮਹਿਰਮ ਜਿਹਾ ਬਣਕੇ ਮਿਲ਼ਿਆ, ਰਹਿਬਰ ਹੋ ਗਿਆ ਅਖ਼ੀਰੀ
ਹਸਤੀ 'ਤੇ ਦਸਤਕ ਦੇ ਕੇ ਦਰ ਖੁੱਲ੍ਹਦਾ ਪਿਆ ਅਖ਼ੀਰੀ
ਭਾਵੇਂ ਸੁਣੀ ਨਾ, ਬੁਲਾਵੇ ਤਾਹਵੀਂ ਆਉਂਣਗੇ
ਦੇਖ਼ ਪਿਆਰ ਵਾਲ਼ੇ ਪਿਆਰ ਤਾਂ ਜਤਾਉਣਗੇ
ਕਾਇਨਾਤ ਦੀ ਹਮੇਸ਼ਾ ਹੀ ਗਵਾਹੀ ਏ
ਕਿ ਦੀਵਾਨੇ ਇਹ ਤਾਂ ਹਾਜ਼ਰੀ ਲਵਾਉਣਗੇ
ਕਿਤੇ ਗਵਾਹੀ ਰੇਤ ਭਰੇ ਜਾਂ ਘੜੇ ਨਦੀ ਵਿੱਚ ਠੇਲੇ, ਬੜੇ ਕੁਵੇਲੇ ਜੀ
ਕਿਤੇ ਗਵਾਹੀ ਮੁੰਦਰਾਂ ਦੀ ਦੁਨੀਆਂ ਤੋਂ ਹੋ ਗਏ ਵਿਹਲੇ, ਨਾਥ ਦੇ ਚੇਲੇ ਜੀ
ਇਹਨੂੰ ਮਸਤੀ ਨਾ ਆਖੋ, ਏਸਨੂੰ ਲੋਰ ਕਹੋ ਜੀ
ਜਾਂ ਫ਼ਿਰ ਕਹਿ ਲਵੋ ਖ਼ੁਮਾਰੀ, ਜਾਂ ਫ਼ਿਰ ਕੁੱਛ ਹੋਰ ਕਹੋ ਜੀ
ਜਿਸਦੇ ਸਦਕਾ ਝਰਨੇ ਵੱਗਦੇ, ਝੂਮਣ ਜੰਗਲ-ਬੇਲੇ ਹੋ ਅਲਬੇਲੇ ਜੀ
ਜਿਸਦੇ ਸਦਕਾ ਕਈ ਵਾਰੀ ਤਾਂ ਦਿਨ ਕੱਲ੍ਹਿਆਂ ਹੀ ਖੇਲੇ
ਖ਼ਤਮ ਝਮੇਲੇ ਜੀ
ਇਹਨੇ ਆਸ਼ਕੀ ਨੂੰ ਸੁੱਚਿਆਂ ਬਣਾਇਆ ਏ
ਇਹਨੇ ਸੂਰਜਾਂ ਦਾ ਕੰਮ ਵੀ ਘਟਾਇਆ ਏ
ਇਹਨੂੰ ਸੱਜਦੇ ਕਰੋੜਾਂ Sartaaj ਦੇ
ਇਹਨੇ ਅਜ਼ਲਾਂ ਤੋਂ ਇਹੀ ਤਾਂ ਸਿਖਾਇਆ ਏ
ਵਕ਼ਤ ਦੀ ਤੋਰ ਭਲਾਉਂਦੇ, ਸੱਜਣ ਜਦ ਕੋਲ਼ ਬਠਾਉਂਦੇ
ਫੇਰ Sartaaj'ਆਂ ਵਰਗੇ ਆ ਫ਼ਿਰਦੇ ਲਿੱਖਦੇ-ਗਾਉਂਦੇ
ਕਿ ਸਾਨੂੰ ਦੂਸਰੇ ਜਹਾਨ ਵਿੱਚ ਲੈ ਗਏ
ਕੋਈ ਸਦੀਆਂ ਪੁਰਾਣੀ ਗੱਲ ਕਹਿ ਗਏ
ਇਹਨਾਂ ਸਫ਼ਰਾਂ ਦੇ ਕਿੰਨੇ ਕੂ ਮੁਕਾਮ ਨੇ
ਛਿੱਟੇ ਨੂਰ ਦੇ ਅਸਾਂ ਦੇ ਮੱਥੇ ਪੈ ਗਏ
ਛਿੱਟੇ ਨੂਰ ਦੇ ਅਸਾਂ ਦੇ ਮੱਥੇ ਪੈ ਗਏ
ਛਿੱਟੇ ਨੂਰ ਦੇ ਅਸਾਂ ਦੇ ਮੱਥੇ ਪੈ ਗਏ
Written by: Gag Studioz, Satinder Sartaaj
instagramSharePathic_arrow_out

Loading...