積分

演出藝人
Mankirt Aulakh
Mankirt Aulakh
演出者
Harmanjeet Singh
Harmanjeet Singh
演出者
Gurmoh
Gurmoh
演出者
詞曲
Harmanjeet Singh
Harmanjeet Singh
詞曲創作
製作與工程團隊
Gurmoh
Gurmoh
製作人

歌詞

ਸੇਵਾ ਅਤੇ ਹਲੀਮੀ ਜਿਨ੍ਹੇ ਵੀ ਅਪਣਾ ਲਈ ਆ
ਰੱਬ ਦੀਆ ਮਹਿਰਾ ਝਲਕਣ ਸਦਾ ਹੀ ਉਸ ਦੀਵਾਨੇ ਚੋ
ਜੇਕਰ ਸੌ ਰੱਜੀਆਂ ਰੂਹਾਂ ਨੂੰ ਇਕੱਠਾ ਕਰੀਏ ਜੀ
ਬੀਬੀ ਰਜਨੀ ਦਾ ਦਿਲ ਬਣਦਾ ਉਸ ਖ਼ਜ਼ਾਨੇ ਚੋ
ਬੀਬੀ ਰਜਨੀ ਦਾ ਦਿਲ ਬਣਦਾ ਉਸ ਖ਼ਜ਼ਾਨੇ ਚੋ
ਬੀਬੀ ਰਜਨੀ ਦਾ ਦਿਲ ਬਣਦਾ ਉਸ ਖ਼ਜ਼ਾਨੇ ਚੋ
ਚੋਧਰੀ ਦੁਨੀਚੰਦ ਹੰਕਾਰ ਚ ਬਲਦਾ ਰਹਿੰਦਾ ਸੀ
ਕਹਿੰਦਾ ਮੇਰੇ ਰਾਜ ਚ ਰੱਬ ਦਾ ਨਾਮ ਨੇਹਾਈ
ਕਿਹੜੇ ਬਾਗ ਦੀ ਮੂਲੀ ਦੱਸ ਭਲਾ ਪ੍ਰਮਾਤਮਾ
ਇਥੇ ਮੇਰੀ ਕਲਮ ਤੇ ਮੇਰੀ ਚੱਲੇ ਸਿਹਾਈ
ਇਥੇ ਮੇਰੀ ਕਲਮ ਤੇ ਮੇਰੀ ਚੱਲੇ ਸਿਹਾਈ
ਓਹਦੀ ਧੀ ਰਜਨੀ ਜਦ ਰੱਬ ਦਾ ਨਾਮ ਧਿਆਉਣ ਲੱਗੀ
ਅੱਗ ਬਾਬੁਲਾ ਹੋ ਕੇ ਆਕੇ ਸਬਕ ਸਿਖਾਵਾਂ
ਤੇਰਾ ਵਿਆਹ ਕਰਨਾ ਕਿਸੇ ਪਿੰਗਲੇ ਜਾ ਕਿਸੇ ਕੌੜੀ ਨਾਲ
ਸਾਰੀ ਉਮਰ ਲਈ ਤੇਰੇ ਜਿੰਦ ਕੜਿੱਕੀ ਪਾਵਾ
ਬੰਦਾ ਕੌਣ ਹੈ ਹੁੰਦਾ ਖੇਡ ਹੈ ਸਾਰੀ ਕੁਦਰਤ ਦੀ
ਬੰਦਾ ਕੌਣ ਹੈ ਹੁੰਦਾ ਖੇਡ ਹੈ ਸਾਰੀ ਕੁਦਰਤ ਦੀ
ਲਵੇ ਪਰੀਖਿਆ ਰੱਬ ਤੇ ਸੋਨਾ ਬਣਦਾ ਕੁੱਦਣ ਜੀ
ਬੀਬੀ ਰਜਨੀ ਦਾ ਫਿਰ ਸਾਕ ਰਚਾਇਆ ਪਿੰਗਲੇ ਨਾਲ
ਜਿਨੂੰ ਦੇਖ ਕੇ ਲੋਕੀ ਆਪਣੇ ਅੱਖਾਂ ਮੁਦਨ ਜੀ
ਜਿਨੂੰ ਦੇਖ ਕੇ ਲੋਕੀ ਆਪਣੇ ਅੱਖਾਂ ਮੁਦਨ ਜੀ
ਸਬੈ ਮੂਰਤਾਂ ਰੱਬ ਨੇ ਇਕੋ ਨੂਰ ਚੋ ਕੜੀਆਂ ਨੇ
ਸਬੈ ਮੂਰਤਾਂ ਰੱਬ ਨੇ ਇਕੋ ਨੂਰ ਚੋ ਕੜੀਆਂ ਨੇ
ਕਿੱਧਰੇ ਛਪਰ ਤੇ ਕਿੱਧਰੇ ਕਲਮ ਬਣਾ ਲਈ ਕਾਨੇ ਤੋਂ
ਜੇਕਰ ਸ਼ੋਰ ਦੀਆ ਰੂਹਾਂ ਨੂੰ ਇਕੱਠਾ ਕਰੀਏ ਜੀ
ਬੀਬੀ ਰਜਨੀ ਦਾ ਦਿਲ ਬਣਦਾ ਉਸ ਖ਼ਜ਼ਾਨੇ ਚੋ
ਬੀਬੀ ਰਜਨੀ ਦਾ ਦਿਲ ਬਣਦਾ ਉਸ ਖ਼ਜ਼ਾਨੇ ਚੋ
ਬੀਬੀ ਰਜਨੀ ਦਾ ਦਿਲ ਬਣਦਾ ਉਸ ਖ਼ਜ਼ਾਨੇ ਚੋ
ਦੋਵੇ ਹੱਥ ਬਣ ਕੇ ਤੇ ਖੈਰ ਮਨਾਂ ਕੇ ਰਜਨੀ ਨੇ
ਕਨ ਦੇ ਵਾਂਗੂੰ ਪਿੰਗਲਾ ਮੱਥੇ ਉਤੇ ਸਜਾ ਲਿਆ ਸੀ
ਨਾ ਸੇਵਾ ਕਰਦੀ ਦਿਨ ਦੇਖੇ ਨਾ ਰਾਤ ਦੇਖੇ
ਦੋਵਾਂ ਇਕ ਦੂਜੇ ਤੋਂ ਰੱਬ ਦਾ ਦਰਸ਼ਨ ਪਾ ਲਿਆ ਜੀ
ਦੋਵਾਂ ਇਕ ਦੂਜੇ ਤੋਂ ਰੱਬ ਦਾ ਦਰਸ਼ਨ ਪਾ ਲਿਆ ਜੀ
ਇਕ ਦਿਨ ਪਿੰਗਲੇ ਅਜਬ ਨਜ਼ਾਰਾ ਦਿਖਾ ਖ਼ੁਆਬ ਅੰਦਰ
ਕਾਲੇ ਕਾਂ ਬਣ ਬਣ ਕੇ ਹੰਸ ਉਡੀਦੇ ਪਾਣੀ ਚੋ
ਕਿਕਓਨ ਡੁਬਕੀ ਲਾ ਕੇ ਸੁਰਤੀ ਥਾਂ ਸਿਰ ਹੋ ਜਾਂਦੀ
ਧੰਨ ਗੁਰੂ ਰਾਮਦਾਸ ਦੀ ਮਾਖਿਓਂ ਮਿੱਠੀ ਬਾਣੀ ਚੋ
ਧੰਨ ਗੁਰੂ ਰਾਮਦਾਸ ਦੀ ਮਾਖਿਓਂ ਮਿੱਠੀ ਬਾਣੀ ਚੋ
ਤੁਰਦਿਆਂ ਤੁਰਦਿਆਂ ਇਕ ਦਿਨ ਸੁਪਨੇ ਵਾਲੀ ਥਾਂ ਲੱਭ ਗਈ
ਫੜਕੇ ਜੜ ਬੇਰੀ ਦੀ ਪਿੰਗਲੇ ਚੁਬੀ ਮਾਰੀ
ਸਾਰੀ ਬਾਤ ਹੈ ਲੋਕੋ ਸ਼ਰਧਾ ਤੇ ਸਮਪ੍ਰਣ ਦੀ
ਮੁੱਕਿਆ ਰੋਗ ਨਰੋਏ ਬਣਦੀ ਹੋਈ ਉਸਾਰੀ
ਰੋਗ ਨਰੋਏ ਬਣਦੀ ਹੋਈ ਉਸਾਰੀ
ਜਿਹੜੀ ਬੇਰੀ ਛਾਵਾਂ ਕਰੀਆ ਪਾਕ ਸਰੋਵਰ ਤੇ
ਓਹਨੂੰ ਅੱਜ ਤਾਂਹੀ ਦੁੱਖ ਭੰਜਨੀ ਕਹਿੰਦੇ ਸਾਰੇ
ਵੀਰ ਪੈਗੰਬਰ ਦੇਵਤੇ ਇਸ ਥਾਂ ਸੱਜਦਾ ਕਰਦੇ ਨੇ
ਪਾਵਣ ਜਲ ਵਿਚ ਨਹਾ ਕੇ ਨਿੱਖਰੇ ਚੰਨ ਸਿਤਾਰੇ
ਚੜ ਗਈ ਫਿਰ ਤੋਂ ਸੁਰਖ ਜਵਾਨੀ ਪਿੰਗਲੇ ਜਿਸਮ ਉਤੇ
ਰਜਨੀ ਨੈਨੋ ਨੀਰ ਵਹਾਵੇ ਬੜੇ ਵਿਰਾਂਗ ਅੰਦਰ
ਪਿਆਰ ਤੇ ਸੇਵਾ ਦੇ ਨਾਲ ਸਵਾਇਰਾ ਦੋਹਾਂ ਨੇ
ਨਵੀ ਕਿਸਮ ਦਾ ਚਾਨਣ ਹੋਇਆ ਦਿਲ ਦੇ ਬਾਗ਼ ਅੰਦਰ
ਨੀਤਾਂ ਸੱਚੀਆਂ ਹੋਣ ਤੇ ਮਰ ਮਿਟਨੇ ਦਾ ਸਿੱਦਕ ਹੋਵੇ
ਨੀਤਾਂ ਸੱਚੀਆਂ ਹੋਣ ਤੇ ਮਰ ਮਿਟਨੇ ਦਾ ਸਿੱਦਕ ਹੋਵੇ
ਕੁੱਝ ਵੀ ਨਹੀਂ ਲੋਕੋਦੀ ਸ਼ਮਾਂ ਕਦੇ ਪਰਵਾਨੇ ਤੋਂ
ਜੇਕਰ ਸ਼ੋਰ ਦੀਆ ਰੂਹਾਂ ਨੂੰ ਇਕੱਠਾ ਕਰੀਏ ਜੀ
ਬੀਬੀ ਰਜਨੀ ਦਾ ਦਿਲ ਬਣਦਾ ਉਸ ਖ਼ਜ਼ਾਨੇ ਚੋ
ਬੀਬੀ ਰਜਨੀ ਦਾ ਦਿਲ ਬਣਦਾ ਉਸ ਖ਼ਜ਼ਾਨੇ ਚੋ
ਬੀਬੀ ਰਜਨੀ ਦਾ ਦਿਲ ਬਣਦਾ ਉਸ ਖ਼ਜ਼ਾਨੇ ਚੋ
Written by: Harmanjeet Singh, Mad 4 Music (ind)
instagramSharePathic_arrow_out

Loading...