album cover
Divine
album cover
Divine 由 Universal Music India Pvt. Ltd. (Bir) 於 2022年8月26日發行,收錄於專輯《Divine - Single》中
Released2022年8月26日
標籤Universal Music India Pvt. Ltd. (Bir)
BPM100
旋律
原聲音質
Valence
節奏感
輕快

歌詞

ਨੀ ਲੱਗਦਾ ਚੰਨ ਦੀ ਜਾਈ ਏਂ
ਤੂੰ ਕਿਤੋਂ ਦੂਰੋਂ ਆਈ ਏ
ਪਹਾੜੋਂ ਪਾਰ ਜਾ ਅਰਸ਼ਾਂ ਤੋਂ
ਕਿਸੇ ਦੀ ਕੋਈ ਰੀਝ ਪੁਗਾਈ ਏਂ
ਤੇਰੇ ਵੱਲ ਨੂੰ ਜਾਣਾਂ ਨਈ
ਵੱਲ ਨੂੰ ਜਾਣਾਂ ਨਈ
ਮੈਂ ਦੱਸਤਾ ਏ ਪੀੜਾਂ ਨੂੰ
ਤੂੰ ਮੈਨੂੰ ਏਦਾਂ ਮਿਲ ਜਾਵੀਂ
ਜੋ ਮਿਲਦੀ ਐ ਖ਼ੈਰ ਫ਼ਕੀਰਾਂ ਨੂੰ
ਤੂੰ ਮੈਨੂੰ ਏਦਾਂ ਮਿਲ ਜਾਵੀਂ
ਜੋ ਮਿਲਦੀ ਐ ਖ਼ੈਰ ਫ਼ਕੀਰਾਂ ਨੂੰ
ਨੀ ਸੁਰਮਾ ਕਾਲੀ ਰਾਤ ਜੇਹਾ
ਮੈਨੂੰ ਕੋਈ ਬਾਤ ਜਿਹੀ ਪਾਉਂਦਾ ਏ
ਜੇ ਜਾਗਾਂ ਚੇਤਾ ਨਹੀ ਭੁੱਲਦਾ
ਸੌਵਾਂ ਤੇ ਸੁਪਨਾ ਆਉਂਦਾ ਏ
ਨੀ ਤੂੰ ਤਾਰਾ ਬਣ ਜਾਵੀਂ
ਨੀ ਤੂੰ ਤਾਰਾ ਬਣ ਜਾਵੀਂ
ਮੈਂ ਤੈਨੂੰ ਮੰਗ ਲਊ ਪੀਰਾਂ ਤੋਂ
ਤੂੰ ਮੈਨੂੰ ਏਦਾਂ ਮਿਲ ਜਾਵੀਂ
ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ
ਤੂੰ ਮੈਨੂੰ ਏਦਾਂ ਮਿਲ ਜਾਵੀਂ
ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ
ਨੀ ਤੇਰਾ ਵੇਖ ਕੇ ਹੱਸ ਜਾਣਾ
ਮੈਨੂੰ ਗੁਸਤਾਖ ਬਣਾਉਗਾ
ਹੁਸਨ ਇਲਾਹੀ ਹਾਏ ਤੌਬਾ
ਲੱਗਦਾ ਨੁਕਸਾਨ ਕਰਾਊਗਾ
ਨੀ ਤੂੰ ਸੀਨਾ ਵਿੰਨ੍ਹ ਸੁੱਟਿਆ
ਸੀਨਾ ਵਿੰਨ੍ਹ ਸੁੱਟਿਆ
ਜੋ ਲੱਗਦੀ ਏ ਮਾਰ ਨੀ ਤੀਰਾਂ ਤੋਂ
ਤੂੰ ਮੈਨੂੰ ਏਦਾਂ ਮਿਲ ਜਾਵੀਂ
ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ
ਤੂੰ ਮੈਨੂੰ ਏਦਾਂ ਮਿਲ ਜਾਵੀਂ
ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ
ਤੂੰ ਮੈਨੂੰ ਏਦਾਂ ਮਿਲ ਜਾਵੀਂ
ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ
ਤੂੰ ਮੈਨੂੰ ਏਦਾਂ ਮਿਲ ਜਾਵੀਂ
ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ
Written by: Bir
instagramSharePathic_arrow_out􀆄 copy􀐅􀋲

Loading...