Lyrics

ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ ਕੰਡਾ ਚੁਭਾ ਤੇਰੇ ਪੈਰ ਬਾਂਕੀਏ ਨਾਰੇ ਨੀ, ਓ ਨੀ ਅੜੀਏ, ਕੰਡਾ ਚੁਭਾ ਤੇਰੇ ਪੈਰ ਬਾਂਕੀਏ ਨਾਰੇ ਨੀ, ਓ ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ ਕੰਡਾ ਚੁਭਾ ਤੇਰੇ ਪੈਰ ਬਾਂਕੀਏ ਨਾਰੇ ਨੀ, ਓ ਨੀ ਅੜੀਏ, ਕੰਡਾ ਚੁਭਾ ਤੇਰੇ ਪੈਰ ਬਾਂਕੀਏ ਨਾਰੇ ਨੀ, ਓ ਕੌਣ ਕੱਢੇ ਤੇਰਾ ਕਾਂਡੜਾ ਮੁਟਿਆਰੇ ਨੀ? ਕੌਣ ਸਹਿ ਤੇਰੀ ਪੀੜ ਬਾਂਕੀਏ ਨਾਰੇ ਨੀ? ਓ ਨੀ ਅੜੀਏ, ਕੌਣ ਸਹਿ ਤੇਰੀ ਪੀੜ ਬਾਂਕੀਏ ਨਾਰੇ ਨੀ? ਓ ਭਾਬੋ ਪਟੇ ਮੇਰਾ ਕਾਂਡੜਾ ਸਿਪਾਹੀਆ ਵੇ ਵੀਰ ਸਹਿ ਮੇਰੀ ਪੀੜ ਮੈਂ ਤੇਰੀ ਮਹਿਰਮ ਨਾ, ਓ ਵੇ ਅੜਿਆ, ਵੀਰ ਸਹਿ ਮੇਰੀ ਪੀੜ ਮੈਂ ਤੇਰੀ ਮਹਿਰਮ ਨਾ, ਓ ਖੂਹੇ ਤੇ ਪਾਣੀ ਭਰੇਦੀਏ ਮੁਟਿਆਰੇ ਨੀ ਪਾਣੀ ਦਾ ਘੁੱਟ ਪਿਆ ਨੀ ਬਾਂਕੀਏ ਨਾਰੇ ਨੀ, ਓ ਨੀ ਅੜੀਏ, ਪਾਣੀ ਦਾ ਘੁੱਟ ਪਿਆ ਨੀ ਬਾਂਕੀਏ ਨਾਰੇ ਨੀ, ਓ ਆਪਣਾ ਭਰਿਆ ਨਾ ਦਿਆਂ ਸਿਪਾਹੀਆ ਵੇ ਲੱਜ ਪਈ ਭਰ ਪੀ ਵੇ ਮੈਂ ਤੇਰੀ ਮਹਿਰਮ ਨਾ, ਓ ਵੇ ਅੜਿਆ, ਲੱਜ ਪਈ ਭਰ ਪੀ ਵੇ ਮੈਂ ਤੇਰੀ ਮਹਿਰਮ ਨਾ, ਓ ਘੜਾ ਜੇ ਤੇਰਾ ਭੰਨ ਦਿਆਂ ਮੁਟਿਆਰੇ ਨੀ ਲੱਜ ਕਰਾਂ ਟੋਟੇ ਚਾਰ ਬਾਂਕੀਏ ਨਾਰੇ ਨੀ, ਓ ਨੀ ਅੜੀਏ, ਲੱਜ ਕਰਾਂ ਟੋਟੇ ਚਾਰ ਬਾਂਕੀਏ ਨਾਰੇ ਨੀ, ਓ ਘੜਾ ਭੱਝੇ ਘੁਮਿਆਰਾਂ ਦਾ ਸਿਪਾਹੀਆ ਵੇ ਲੱਜ ਪੱਥੇ ਦੀ ਡੋਰ ਮੈਂ ਤੇਰੀ ਮਹਿਰਮਾ ਨਾ, ਓ ਵੇ ਅੜਿਆ, ਲੱਜ ਪੱਥੇ ਦੀ ਡੋਰ ਮੈਂ ਤੇਰੀ ਮਹਿਰਮਾ ਨਾ, ਓ ਵੱਡੇ ਵੈਲੀ ਦੀ ਟੋਰੀਏ ਨੀ ਸੁਣ ਨੂੰਹੜੀਏ ਆਈਓਂ ਸ਼ਾਮਾਂ ਪਾ ਨੀ ਭੋਲੀਏ ਨੂੰਹੜੀਏ ਨੀ ਨੀ ਅੜੀਏ, ਆਈਓਂ ਸ਼ਾਮਾਂ ਪਾ ਨੀ ਭੋਲੀਏ ਨੂੰਹੜੀਏ ਨੀ ਉੱਚਾ ਲੰਮਾ ਗੱਭਰੂ ਨੀ ਸੁਣ ਸਸੋੜੀਏ ਬੈਠਾ ਝੱਗੜਾ ਪਾ ਨੀ ਬੋਲੀਏ ਸਸੋੜੀਏ ਨੀ ਨੀ ਅੜੀਏ, ਬੈਠਾ ਝੱਗੜਾ ਪਾ ਨੀ ਬੋਲੀਏ ਸਸੋੜੀਏ ਨੀ ਓਹ ਤਾਂ ਮੇਰਾ ਪੁੱਤ ਲੱਗੇ ਨੀ ਸੁਣ ਨੂੰਹੜੀਏ ਤੇਰਾ ਲੱਗਦਾ ਖੋਂਦ ਨੀ ਭੋਲੀਏ ਨੂੰਹੜੀਏ ਨੀ ਨੀ ਅੜੀਏ, ਤੇਰਾ ਲੱਗਦਾ ਖੋਂਦ ਨੀ ਭੋਲੀਏ ਨੂੰਹੜੀਏ ਨੀ ਭਰ ਕਟੋਰਾ ਦੁੱਧ ਦਾ ਨੀ ਸੁਣ ਨੂੰਹੜੀਏ ਜਾ ਕੇ ਖੋਂਦ ਮਨਾ ਨੀ ਭੋਲੀਏ ਨੂੰਹੜੀਏ ਨੀ ਨੀ ਅੜੀਏ, ਨੀ ਜਾ ਕੇ ਖੋਂਦ ਮਨਾ ਨੀ ਭੋਲੀਏ ਨੂੰਹੜੀਏ ਨੀ ਤੇਰਾ ਆਂਦਾ ਨਾ ਪੀਆਂ ਮੁਟਿਆਰੇ ਨੀ ਖੂਹੀ ਵਾਲੀ ਗੱਲ ਸੁਣਾ ਨੀ ਬਾਂਕੀਏ ਨਾਰੇ ਨੀ, ਓ ਨੀ ਅੜੀਏ, ਖੂਹੀ ਵਾਲੀ ਗੱਲ ਸੁਣਾ ਨੀ ਬਾਂਕੀਏ ਨਾਰੇ ਨੀ, ਓ ਛੋਟੀ ਹੁੰਦੀ ਨੂੰ ਛੱਡ ਗਿਓਂ ਸਿਪਾਹੀਆ ਵੇ ਹੁਣ ਹੋਈ ਮੁਟਿਆਰ ਮੈਂ ਤੇਰੀ ਮਹਿਰਮ ਹੋਈ ਵੇ ਅੜਿਆ, ਹੁਣ ਹੋਈ ਮੁਟਿਆਰ ਮੈਂ ਤੇਰੀ ਮਹਿਰਮ ਹੋਈ ੧੦੦ ਗੁਣਾ ਮੈਨੂੰ ਰੱਬ ਬੱਖਸ਼ੇ ਸਿਪਾਹੀਆ ਵੇ ਇੱਕ ਬੱਖਸ਼ੇਂਗਾ ਤੂੰ ਤੇ ਮੈਂ ਤੇਰੀ ਮਹਿਰਮ ਹੋਈ ਵੇ ਅੜਿਆ, ਇੱਕ ਬੱਖਸ਼ੇਂਗਾ ਤੂੰ ਤੇ ਮੈਂ ਤੇਰੀ ਮਹਿਰਮ ਹੋਈ ੧੦੦ ਗੁਣਾ ਮੈਨੂੰ ਰੱਬ ਬੱਖਸ਼ੇ ਸਿਪਾਹੀਆ ਵੇ ਇੱਕ ਬੱਖਸ਼ੇਂਗਾ ਤੂੰ ਤੇ ਮੈਂ ਤੇਰੀ ਮਹਿਰਮ ਹੋਈ ਵੇ ਅੜਿਆ, ਇੱਕ ਬੱਖਸ਼ੇਂਗਾ ਤੂੰ ਤੇ ਮੈਂ ਤੇਰੀ ਮਹਿਰਮ ਹੋਈ
Writer(s): K.s. Narula, Sadhu Singh Anchal Lyrics powered by www.musixmatch.com
instagramSharePathic_arrow_out