album cover
Kabool
Devotional & Spiritual
Kabool wurde am 20. Juni 2024 von Desi Muzcdo als Teil des Albums veröffentlichtKabool - Single
album cover
Veröffentlichungsdatum20. Juni 2024
LabelDesi Muzcdo
Melodizität
Akustizität
Valence
Tanzbarkeit
Energie
BPM122

Musikvideo

Musikvideo

Credits

PERFORMING ARTISTS
Jassi
Jassi
Performer
COMPOSITION & LYRICS
Manpreet Singh
Manpreet Singh
Composer
Jassi Singh
Jassi Singh
Songwriter

Songtexte

ਓ, ਚੱਲ ਬਹਿ ਜਾਨੇ ਆਂ ਜਾ ਕੇ ਨੀ ਸਮੁੰਦਰ ਕਿਨਾਰੇ (ਸਮੁੰਦਰ ਕਿਨਾਰੇ)
ਪੱਲਾ ਸੱਚ ਵਾਲ਼ਾ ਫ਼ੜ, ਪਾਸੇ ਰੱਖ ਦਈਏ ਲਾਰੇ (ਦਈਏ ਲਾਰੇ)
ਐਨਾ ਕਰੀਏ ਪਿਆਰ, ਕੁੜੇ, ਨਾਲ਼ੇ ਏਤਬਾਰ
ਪਿਆਰ ਸਾਡੇ ਦੀਆਂ ਦੇਣਗੇ ਮਿਸਾਲਾਂ ਫ਼ੇਰ ਸਾਰੇ (ਮਿਸਾਲਾਂ ਫ਼ੇਰ ਸਾਰੇ)
ਓ, ਤੇਰੀ-ਮੇਰੀ ਜੋੜੀ ਸੱਚ ਦੱਸਾਂ ਇੰਜ ਜਚਦੀ
ਨੀ ਜਿਵੇਂ Amar ਨਾ' ਗਾਉਂਦਾ Sardool ਹੋ ਜਾਂਦੈ
ਨੀ ਜਿੱਥੇ ਸਾਡਾ ਹਰ ਲਫ਼ਜ਼ ਫ਼ਜ਼ੂਲ ਹੋ ਜਾਂਦੈ
ਨੀ ਓਥੇ ਤੇਰਾ ਕਿਹਾ ਨਿੱਤ ਹੀ ਕਬੂਲ ਹੋ ਜਾਂਦੈ
ਨੀ ਜਿੱਥੇ ਸਾਡਾ ਹਰ ਲਫ਼ਜ਼ ਫ਼ਜ਼ੂਲ ਹੋ ਜਾਂਦੈ
ਨੀ ਓਥੇ ਤੇਰਾ ਕਿਹਾ ਨਿੱਤ ਹੀ ਕਬੂਲ ਹੋ ਜਾਂਦੈ
(ਓਥੇ ਤੇਰਾ ਕਿਹਾ ਨਿੱਤ ਹੀ ਕਬੂਲ ਹੋ ਜਾਂਦੈ)
ਖ਼੍ਵਾਬ ਜੋ ਤੇਰੇ (ਖ਼੍ਵਾਬ ਜੋ ਤੇਰੇ)
ਹੁਣ ਨੇ ਮੇਰੇ (ਹੁਣ ਨੇ ਮੇਰੇ)
ਜਚਿਆ ਨਾ ਕੋਈ (ਜਚਿਆ ਨਾ ਕੋਈ)
ਬੜੇ ਨੇ ਚਿਹਰੇ (ਬੜੇ ਨੇ ਚਿਹਰੇ)
ਕਿਵੇਂ ਦਾ ਕਰਿਆ ਐ ਜਾਦੂ? ਮੁੰਡਾ ਹੋਇਆ ਬੇਕਾਬੂ
ਮੇਰੇ ਵੱਸ 'ਚ ਹਾਲਾਤ ਮੇਰੇ ਰਹਿੰਦੇ ਨਾ
ਜਦੋਂ ਯਾਦ ਆਵੇ ਤੇਰੀ, ਕਲਮ ਰੁਕਦੀ ਨਾ ਮੇਰੀ
ਮੱਲੋ-ਮੱਲੀਂ ਬੜਾ ਕੁਝ ਲਿਖ ਲੈਂਦੇ ਆਂ
ਸਭ ਤੂੰ ਹੀ ਆ ਸਿਖਾਇਆ, ਦੁਨੀਆ ਬਾਰੇ ਆ ਬਤਾਇਆ
ਤੇਰਾ ਹੋਣਾ ਮੇਰੇ ਲਈ (school ਹੋ ਜਾਂਦੈ)
ਨੀ ਜਿੱਥੇ ਸਾਡਾ ਹਰ ਲਫ਼ਜ਼ ਫ਼ਜ਼ੂਲ ਹੋ ਜਾਂਦੈ
ਨੀ ਓਥੇ ਤੇਰਾ ਕਿਹਾ ਨਿੱਤ ਹੀ ਕਬੂਲ ਹੋ ਜਾਂਦੈ
ਨੀ ਜਿੱਥੇ ਸਾਡਾ ਹਰ ਲਫ਼ਜ਼ ਫ਼ਜ਼ੂਲ ਹੋ ਜਾਂਦੈ
ਨੀ ਓਥੇ ਤੇਰਾ ਕਿਹਾ ਨਿੱਤ ਹੀ ਕਬੂਲ ਹੋ ਜਾਂ...
ਨੀ ਕਰ ਕਦਰ ਸਾਡੀ, ਕਬਰ ਸਾਡੀ ਖੌਰੇ ਕਦ ਆ ਬਣ ਜਾਣੀ
ਜਜ਼ਬਾਤਾਂ ਵਾਲ਼ੀ ਫ਼ੌਜ ਕੁੜੇ ਤੇਰੇ ਹੱਕ 'ਚ ਕਦੋਂ ਆਂ ਤਣ ਜਾਣੀ
ਜੰਮਿਆ ਆਂ ੯੮ ਸੰਨ ਦਾ ਨੀ, ਭੇਤੀ ਐ ਰੂਹ ਦਾ, ਤਨ ਦਾ ਨਹੀਂ
ਲੋਕ ਸ਼ਿੰਗਾਰ ਰੂਪ ਦਾ ਕਰਦੇ ਨੇ, ਮੈਂ ਵਾਲ਼ੀਆਂ ਨਾ' ਤੇਰੇ ਕੰਨ ਦਾ ਨੀ
ਨੀ ਜਿੱਥੇ ਸਾਡਾ ਹਰ ਲਫ਼ਜ਼ ਫ਼ਜ਼ੂਲ ਹੋ ਜਾਂਦੈ
ਨੀ ਓਥੇ ਤੇਰਾ ਕਿਹਾ ਨਿੱਤ ਹੀ ਕਬੂਲ ਹੋ ਜਾਂਦੈ
ਨੀ ਜਿੱਥੇ ਸਾਡਾ ਹਰ ਲਫ਼ਜ਼ ਫ਼ਜ਼ੂਲ ਹੋ ਜਾਂਦੈ
ਨੀ ਓਥੇ ਤੇਰਾ ਕਿਹਾ ਨਿੱਤ ਹੀ ਕਬੂਲ ਹੋ ਜਾਂਦੈ
ਕੋਲ਼ ਮੇਰੇ ਤੂੰ (ਕੋਲ਼ ਮੇਰੇ ਤੂੰ)
ਬਹਿ ਤਾਂ ਸਹੀ (ਬਹਿ ਤਾਂ ਸਹੀ)
ਸੁਣੂੰ ਸਭ ਗੱਲਾਂ (ਸੁਣੂੰ ਸਭ ਗੱਲਾਂ)
ਕਹਿ ਤਾਂ ਸਹੀ (ਕਹਿ ਤਾਂ ਸਹੀ)
ਓ, ਜ਼ਿਦ ਫ਼ੜੀ ਬੈਠਾ Jassi, ਪਿੰਡ ਰੈਪੁਰ 'ਚ ਵੱਸੀਂ
ਦੱਸੀਂ ਸਾਡੇ ਬਾਰੇ ਨਾ ਤੂੰ ਕਿਸੇ ਹੋਰ ਨੂੰ
ਓ, ਖੇਡੇ ਖੁਸ਼ੀਆਂ ਦੇ ਹੋਣੇ, ਜਦੋਂ ਅਸੀਂ ਨੇੜੇ ਹੋਣੇ
ਪਾਸੇ ਕਰ ਰੱਖੂ ਦਿਲ ਵਾਲ਼ੀ ਖੋਰ ਨੂੰ
ਓ, ਲੋਕੀ ਪੁੱਛਦੇ ਆਂ ਸਦਾ, "ਤੂੰ ਮਾਣ ਕਰੇ ਕਾਹਦਾ?"
ਨਾਲ਼ ਤੇਰੇ ਹੋਣ ਦਾ (ਗ਼ਰੂਰ ਹੋ ਜਾਂਦੈ)
ਨੀ ਜਿੱਥੇ ਸਾਡਾ ਹਰ ਲਫ਼ਜ਼ ਫ਼ਜ਼ੂਲ ਹੋ ਜਾਂਦੈ
ਨੀ ਓਥੇ ਤੇਰਾ ਕਿਹਾ ਨਿੱਤ ਹੀ ਕਬੂਲ ਹੋ ਜਾਂਦੈ
ਨੀ ਜਿੱਥੇ ਸਾਡਾ ਹਰ ਲਫ਼ਜ਼ ਫ਼ਜ਼ੂਲ ਹੋ ਜਾਂਦੈ
ਨੀ ਓਥੇ ਤੇਰਾ ਕਿਹਾ ਨਿੱਤ ਹੀ ਕਬੂਲ ਹੋ ਜਾਂਦੈ
Written by: Jassi Singh, Manpreet Singh
instagramSharePathic_arrow_out􀆄 copy􀐅􀋲

Loading...