Music Video
Music Video
Credits
PERFORMING ARTISTS
Gurnam Bhullar
Actor
V Rakx Music
Performer
Sargun Mehta
Actor
COMPOSITION & LYRICS
Gurnam Bhullar
Lyrics
V Rakx Music
Composer
Lyrics
ਸੁਪਨੇ ਸੱਚ ਹੋਵਣ ਇਹਨਾਂ ਨਿੱਕੀਆਂ-ਨਿੱਕੀਆਂ ਅੱਖੀਆਂ ਦੇ
ਪੈੜ ਜਵਾਨੀ ਦੀ ਸੱਭ ਖੈਰ ਕਰੇਂਦੀ ਆਵੇ
ਤੇਰੀ ਤੋਰ ਨੂੰ ਲੱਗ ਜਾਏ ਧੂੜ ਉੱਚੇ ਮਹਿਲਾਂ ਦੀ
ਰਾਜੇ ਬਾਪ ਦੀ ਰਾਣੀ ਰਾਜਕੁਮਾਰ ਵਿਆਹਵੇ
ਮਹਿਕਾਂ ਗੁੰਦਣ ਤੇਰੀਆਂ ਤਲੀਆਂ
ਜੁਗ-ਜੁਗ ਮਹਿਕਣ ਚਿੱਟੀਆਂ ਕਲੀਆਂ
ਤੇਰੇ ਬਾਬਲ ਵਿਹੜੇ ਪੌਣ ਸੁਨਹਿਰੀ ਆਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲ਼ਾ ਆਵੇ
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲ਼ਾ ਆਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲ਼ਾ ਆਵੇ
ਤੇਰੇ ਗਿੱਧੇ ਦੇ ਵਿੱਚ ਝੂਮੇ ਜੋਰ ਜਵਾਨੀ ਦਾ
ਤੇਰੀ ਝਾਂਜਰ ਛਣਕੇ, ਸ਼ੋਰ ਪਵੇ ਜੱਗ ਸਾਰਾ
ਤੈਨੂੰ ਲੱਗਣ ਨਾ ਨਜ਼ਰਾਂ ਠੰਡੀਆਂ ਨੇ ਜੋ ਜ਼ਹਿਰ ਦੀਆਂ
ਤੇਰਾ ਅੰਮ੍ਰਿਤ ਬਣਕੇ ਭਖਦਾ ਰਹੇ ਅੱਗ ਦੁਆਰਾ
ਸੱਧਰਾਂ ਸੱਭ ਦਰਵਾਜ਼ੇ ਖੋਲ੍ਹਣ, ਤੇਰੇ ਸਾਹ ਕਦੇ ਨਾ ਡੋਲ੍ਹਣ
ਤੈਨੂੰ ਸਰਗੀ ਵਿਹੜੇ ਛੋਹ ਕੁਦਰਤ ਦੀ ਪਾਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲ਼ਾ ਆਵੇ
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲ਼ਾ ਆਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲ਼ਾ ਆਵੇ
ਮਾਤ-ਪੁਰਾਤਣ ਤੈਨੂੰ ਪੂਜਣ ਸਿਰਜਣ ਹਾਰੀ ਨੂੰ
ਫੁੱਲਾਂ ਵਰਗੀਏ, ਕੰਡਿਆਂ ਵਿੱਚ ਵੀ ਹੱਸ-ਹੱਸ ਜੀਵੇ ਤੂੰ
ਸੋਹਣੀਆਂ ਸੱਸੀਆਂ-ਹੀਰਾਂ ਹੋਵਣ ਵੀ, ਪਰ ਤੂੰ ਹੋਵੇ
ਇਹ ਦੁਆਵਾਂ, ਅੜੀਏ, ਸਦਾ ਸੁਹਾਗਣ ਥੀਵੇ ਤੂੰ
ਤੇਰੀ ਕੁਦਰਤ ਦਾ ਜੋ ਜਾਇਆ
ਤੈਨੂੰ ਫ਼ੇਰ ਵਿਆਹਵਣ ਆਇਆ
ਤੇਰੀ ਪੈੜ ਘਰ ਦਾ ਹਰ ਕੋਨਾ ਰੁਸ਼ਨਾਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲ਼ਾ ਆਵੇ
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲ਼ਾ ਆਵੇ
ਸੁਖੀ ਸਾਂਦੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ (ਸੱਜਣਾ ਦੀ)
ਤੇਰੇ ਖ਼ਾਬਾਂ ਨੂੰ ਖੰਭ ਲਾਵਣ ਵਾਲ਼ਾ ਆਵੇ
Written by: Gurnam Bhullar, V Rakx, V Rakx Music