Lyrics

ਜੀ ਕਰਦਾ ਪੁੱਛਾਂ ਮੈਂ ਪਰਛਾਵਿਆਂ ਦੇ ਬਾਰੇ ਜੀ ਨਿਥਾਵਿਆਂ ਦੇ ਬਾਰੇ ਸੱਚੀਂ ਚਾਨਣ ਦੇ ਆਪਣੇ ਖ਼ਿਆਲ ਕੀ? ਮਸਲੇ ਇਹ ਲੁਕਵੇਂ-ਲੁਕਾਵਿਆਂ ਦੇ ਬਾਰੇ ਜੀ ਛਲਾਵਿਆਂ ਦੇ ਬਾਰੇ ਸੱਚੀਂ ਦੇਣੀ ਹੋਵੇ ਤਾਂ ਹੈ ਮਿਸਾਲ ਕੀ? ਜੀ ਕਰਦਾ ਪੁੱਛਾਂ ਮੈਂ ਪਰਛਾਵਿਆਂ ਦੇ ਬਾਰੇ ਜੀ ਨਿਥਾਵਿਆਂ ਦੇ ਬਾਰੇ ਸੱਚੀਂ ਚਾਨਣ ਦੇ ਆਪਣੇ ਖ਼ਿਆਲ ਕੀ? ਮਸਲੇ ਇਹ ਲੁਕਵੇਂ-ਲੁਕਾਵਿਆਂ ਦੇ ਬਾਰੇ ਆਹ, ਛਲਾਵਿਆਂ ਦੇ ਬਾਰੇ ਸੱਚੀਂ ਦੇਣੀ ਹੋਵੇ ਤਾਂ ਹੈ ਮਿਸਾਲ ਕੀ? ਰੁੱਖਾਂ ਦੇ ਓਹਲੇ ਜਦੋਂ ਹੁੰਦੇ ਆ ਅਫ਼ਤਾਬ ਜੀ ਓਦੋਂ ਪਰਛਾਂਵੇਂ ਤਾਂ ਬਣ ਜਾਂਦੇ ਨੇ ਨਵਾਬ ਜੀ ਜਦੋਂ ਵੀ ਮੌਕਾ ਮਿਲ਼ੇ, ਜਦੋਂ ਵੀ ਓਟ ਮਿਲ਼ੇ ਧੁੱਪਾਂ ਨੂੰ ਦਿੰਦੇ ਪੂਰੇ ਮੋੜਵੇਂ ਜਵਾਬ ਜੀ ਇੱਕੋ ਜਿਹੇ ਨਿੱਤ ਦੇ ਪਹਿਰਾਵਿਆਂ ਦੇ ਬਾਰੇ ਕਾਲੇ ਸਾਵਿਆਂ ਦੇ ਬਾਰੇ ਦੱਸੋ! ਬੋਲਣਗੇ ਰੰਗ ਪੀਲੇ-ਲਾਲ ਕੀ! ਜੀ ਕਰਦਾ ਪੁੱਛਾਂ ਮੈਂ ਪਰਛਾਵਿਆਂ ਦੇ ਬਾਰੇ ਜੀ ਨਿਥਾਵਿਆਂ ਦੇ ਬਾਰੇ ਸੱਚੀਂ ਚਾਨਣ ਦੇ ਆਪਣੇ ਖ਼ਿਆਲ ਕੀ? ਮੈਨੂੰ ਨਹੀਂ ਪਤਾ, ਬਾਕੀ ਪੁੱਛੋ ਜਾ ਕੇ ਚੰਦ ਨੂੰ ਕਾਹਤੋਂ ਹਮੇਸ਼ਾ ਲਈ ਹਟਾਉਂਦਾ ਨਹੀਓਂ ਕੰਧ ਨੂੰ? ਧਰਤੀ ਦੇ ਉੱਤੇ ਹੁੰਦੇ ਨ੍ਹੇਰੇ ਦਾ ਕਾਰਨ ਕੀ ਹੈ? ਆਪੇ ਹੀ ਦੱਸੂ, ਜੋ ਚਲਾਉਂਦਾ ਏ ਪ੍ਰਬੰਧ ਨੂੰ ਇਹਨਾਂ ਰੋਜ਼ਾਨਾ ਦੇ ਮੁਕਲਾਵਿਆਂ ਦੇ ਬਾਰੇ ਜੀ ਬੁਲਾਵਿਆਂ ਦੇ ਬਾਰੇ ਜ਼ਰਾ ਸੋਚੋ, ਹੋ ਸਕਦੀ ਏ ਚਾਲ ਕੀ? ਮਸਲੇ ਇਹ ਲੁਕਵੇਂ-ਲੁਕਾਵਿਆਂ ਦੇ ਬਾਰੇ ਆਹ, ਛਲਾਵਿਆਂ ਦੇ ਬਾਰੇ ਸੱਚੀਂ ਦੇਣੀ ਹੋਵੇ ਤਾਂ ਹੈ ਮਿਸਾਲ ਕੀ? ਇਹਨਾਂ ਗੱਲਾਂ ਤੋਂ ਪਰੇਸ਼ਾਨ ਨੇ ਸਿਤਾਰੇ ਵੀ ਓਹਨਾਂ ਦੇ ਆੜੀ, ਵਿੱਚੇ ਈ ਜੁਗਨੂੰ ਵਿਚਾਰੇ ਵੀ ਸਤਰੰਗੀ ਪੀਂਘ ਦੇ ਤਾਂ ਮਾਪੇ ਕੋਈ ਹੋਰ ਤਾਹਵੀਂ ਮੇਰੇ ਖ਼ਿਆਲਾਂ ਦੇ ਨਾਲ਼ ਸਹਿਮਤ ਨੇ ਓਹ ਸਾਰੇ ਵੀ ਜੰਮੀਆਂ ਬਰਫ਼ਾਂ ਤੇ ਭੱਖਦੇ ਲਾਵਿਆਂ ਦੇ ਬਾਰੇ ਆਹ ਦਿਖਾਵਿਆਂ ਦੇ ਬਾਰੇ ਕੋਈ ਪੁੱਛੇ ਤਾਂ, ਪੁੱਛੇ ਫ਼ਿਰ ਸਵਾਲ ਕੀ? ਮਸਲੇ ਇਹ ਲੁਕਵੇਂ-ਲੁਕਾਵਿਆਂ ਦੇ ਬਾਰੇ ਆਹ, ਛਲਾਵਿਆਂ ਦੇ ਬਾਰੇ ਸੱਚੀਂ ਚਾਨਣ ਦੇ ਆਪਣੇ ਖ਼ਿਆਲ ਕੀ? ਰੁੱਖਾਂ ਨੂੰ ਛਾਵਾਂ ਤੋਂ ਜੁਦਾ ਵੀ ਕੀਤਾ ਜਾਣਾ ਨਹੀਂ ਰਾਹੀ ਨੂੰ ਰਾਹਵਾਂ ਤੋਂ ਜੁਦਾ ਵੀ ਕੀਤਾ ਜਾਣਾ ਨਹੀਂ ਦੂਹਾਂ ਨੇ ਦੇਣੀ ਇੱਕੋ ਜਿਹੀ ਗਵਾਹੀ ਓਦੋਂ ਗ਼ਮਾਂ ਨੂੰ ਚਾਵਾਂ ਤੋਂ ਜੁਦਾ ਵੀ ਕੀਤਾ ਜਾਣਾ ਨਹੀਂ ਬਾਕੀ ਆਹ ਕੱਲ੍ਹੇ ਜਹੇ ਪਛਤਾਵਿਆਂ ਦੇ ਬਾਰੇ ਹੌਂਕੇ-ਹਾਵਿਆਂ ਦੇ ਬਾਰੇ ਲਿੱਖਦੇ ਰਹੇ ਤਾਂ ਹੋਣੇ ਨੇ ਵਿਸਾਲ ਕੀ? ਮਸਲੇ ਇਹ ਲੁਕਵੇਂ-ਲੁਕਾਵਿਆਂ ਦੇ ਬਾਰੇ ਆਹ, ਛਲਾਵਿਆਂ ਦੇ ਬਾਰੇ ਸੱਚੀਂ ਦੇਣੀ ਹੋਵੇ ਤਾਂ ਹੈ ਮਿਸਾਲ ਕੀ? ਜਦੋਂ ਹਕ਼ੀਕ਼ਤ ਤੇ ਫ਼ਰੇਬ ਕੱਠੇ ਆਉਂਣਗੇ ਓਦੋਂ ਸਿਹਾ ਤੇ ਸਫੇਦ ਯਾਰੀ ਲਾਉਣਗੇ ਨਾਦਾਂ-ਅਨਾਦਾਂ ਦੇ ਵੀ ਇਹੀ ਮੁਆਮਲੇ ਨੇ ਆਪੇ ਓਹ ਕੱਠੇ ਹੋ ਕੇ ਗਾਉਣਗੇ-ਵਜਾਉਣਗੇ ਉੱਪਰੋਂ ਆਹ ਕੁਦਰਤ ਦੇ ਕਲਾਵਿਆਂ ਦੇ ਬਾਰੇ ਇਹ ਨਤਾਵਿਆਂ ਦੇ ਬਾਰੇ ਬੋਲੇ, ਐਨੀ Sartaaj ਦੀ ਮਜਾਲ ਕੀ! ਆਹ, ਜੀ ਕਰਦਾ ਪੁੱਛਾਂ ਮੈਂ ਪਰਛਾਵਿਆਂ ਦੇ ਬਾਰੇ ਜੀ ਨਿਥਾਵਿਆਂ ਦੇ ਬਾਰੇ ਸੱਚੀਂ ਚਾਨਣ ਦੇ ਆਪਣੇ ਖ਼ਿਆਲ ਕੀ? ਮਸਲੇ ਇਹ ਲੁਕਵੇਂ-ਲੁਕਾਵਿਆਂ ਦੇ ਬਾਰੇ ਆਹ ਛਲਾਵਿਆਂ ਦੇ ਬਾਰੇ ਸੱਚੀਂ ਦੇਣੀ ਹੋਵੇ ਤਾਂ ਹੈ ਮਿਸਾਲ ਕੀ?
Writer(s): Satinder Sartaaj Lyrics powered by www.musixmatch.com
instagramSharePathic_arrow_out