Music Video

Music Video

Credits

PERFORMING ARTISTS
Inder Chahal
Inder Chahal
Performer
Rony Ajnali
Rony Ajnali
Performer
Sharry Nexus
Sharry Nexus
Performer
COMPOSITION & LYRICS
Rony Ajnali
Rony Ajnali
Songwriter
Gill Machhrai
Gill Machhrai
Songwriter
PRODUCTION & ENGINEERING
Sharry Nexus
Sharry Nexus
Producer

Lyrics

ਕਦੇ-ਕਦੇ ਮੇਰਾ ਦਿਲ ਕਰਦੈ
ਨੀ ਤੇਰੇ ਆਸ਼ਕਾਂ 'ਤੇ ਲਿਖਦਾਂ ਕਿਤਾਬ
ਤੇਰਾ ਦੁਨੀਆ 'ਚ ਨਾਮ ਬਣ ਜਾਏ
ਕੋਈ ਤੈਨੂੰ ਦੇਦਾਂ ਕੁੜੇ ਇਹੋ ਜਿਹਾ ਖ਼ਿਤਾਬ
ਮੈਥੋਂ ਪਹਿਲਾਂ ਕਿੰਨੇ ਤੇ ਕਿੰਨੇ ਮੈਥੋਂ ਬਾਅਦ?
ਕਿੰਨੇ ਦਿਲ ਤੋੜ ਤੁਸੀਂ ਸੁੱਟਤੇ, ਜਨਾਬ?
ਤੈਥੋਂ ਟੁੱਟ ਕੈਦ ਸਾਨੂੰ ਠੇਕਿਆਂ ਦੀ ਹੋ ਗਈ
ਤੁਸੀਂ ਕਿਹੜੇ ਹੌਸਲੇ ਨਾ' ਫਿਰਦੇ ਅਜ਼ਾਦ?
ਕੀਹਤੋਂ ਕੀ ਲੈਕੇ ਕੀ ਛੱਡਿਆ
(ਵਿੱਚ ਕੱਲਾ-ਕੱਲਾ ਲਿਖਦਾ ਹਿਸਾਬ)
ਕਦੇ-ਕਦੇ ਮੇਰਾ ਦਿਲ ਕਰਦੈ
ਨੀ ਤੇਰੇ ਆਸ਼ਕਾਂ 'ਤੇ ਲਿਖਦਾਂ ਕਿਤਾਬ
ਤੇਰਾ ਦੁਨੀਆ 'ਚ ਨਾਮ ਬਣ ਜਾਏ
ਕੋਈ ਤੈਨੂੰ ਦੇਦਾਂ ਕੁੜੇ ਇਹੋ ਜਿਹਾ ਖ਼ਿਤਾਬ
ਰੋ ਲਈਏ ਕਿੰਨਾ ਕੁ, ਦਿਲ ਹੌਲ਼ਾ ਵੀ ਨਹੀਂ ਹੁੰਦਾ
ਪਹਾੜ ਜਿੱਡੇ ਲਾਰਿਆਂ ਦਾ, ਭਾਰ ਤੋਲ਼ਾ ਵੀ ਨਹੀਂ ਹੁੰਦਾ
ਤੇਰੇ ਭੋਲ਼ੇ ਜਿਹੇ ਚਿਹਰੇ 'ਤੇ ਨਕਾਬ ਦੇਖ ਕੇ
ਗੱਲ ਸਮਝ 'ਚ ਆ ਗਈ, ਕੋਈ ਭੋਲ਼ਾ ਵੀ ਨਹੀਂ ਹੁੰਦਾ
"ਮੇਰਾ-ਮੇਰਾ," ਕਹਿ ਕੇ ਜਦੋਂ ਕੋਈ ਛੱਡ ਦੇ
ਜੜ੍ਹਾਂ ਵਿੱਚ ਬਹਿ ਕੇ ਕੋਈ ਜੜ੍ਹਾਂ ਵੱਡ ਜਾਏ
"ਜਾਨ," ਕਹਿ ਕੇ ਜੀਹਨੂੰ ਹੋਵੇ ਅੱਖਾਂ 'ਤੇ ਬਿਠਾਇਆ
ਓਹੀ ਸਾਲ਼ਾ ਅੰਤ ਨੂੰ ਜੇ ਅੱਖਾਂ ਕੱਢ ਦੇ
ਫਿਰ ਦਾਰੂ ਹੀ ਸਹਾਰਾ ਬਣਦੀ
ਜਦੋਂ ਮਰ ਜਾਣ ਸਾਰੇ ਜਜ਼ਬਾਤ
ਕਦੇ-ਕਦੇ ਮੇਰਾ ਦਿਲ ਕਰਦੈ
ਨੀ ਤੇਰੇ ਆਸ਼ਕਾਂ 'ਤੇ ਲਿਖਦਾਂ ਕਿਤਾਬ
ਤੇਰਾ ਦੁਨੀਆ 'ਚ ਨਾਮ ਬਣ ਜਾਏ
ਕੋਈ ਤੈਨੂੰ ਦੇਦਾਂ ਕੁੜੇ ਇਹੋ ਜਿਹਾ ਖ਼ਿਤਾਬ
ਮੈਨੂੰ ਪਤਾ ਤੂੰ ਬੜਿਆਂ ਤੋਂ ਨੀ ਤਾਰੇ ਗਿਣਵਾਏ
ਛੱਲੇ ਵੰਡਣ ਲਈ ਮੁੰਡਿਆਂ ਨੂੰ ਬੜੇ ਸਾਰੇ ਬਣਵਾਏ
ਨੀ ਬੜੇ ਸਾਰੇ ਬਣਵਾਏ
ਨੀ ਤੂੰ ਧੋਖਿਆਂ 'ਚੋਂ pass ਹੋ ਗਈ, ਆਸ਼ਕੀ 'ਚੋਂ fail ਐ
ਨੀ ਸਾਡੇ ਵੱਲੋਂ ਛੁੱਟੀਆਂ ਨੇ, ਜਾ ਤੈਨੂੰ ਵਿਹਲ ਐ
ਮੋਹੱਬਤਾਂ ਦੀ toss ਤੈਥੋਂ ਜਿੱਤਿਆ ਕੋਈ ਨਹੀਂ
ਕੁੜੇ, ਬਾਜ਼ੀ ਤੇਰੇ ਹੱਥ 'ਚ, ਤੇਰਾ ਈ head-tail ਐ
ਕਹਿ ਕੇ ਛੱਡਿਆ ਜੋ Gill-Rony ਨੂੰ
ਲਿਖਾਂ ਆਖ਼ਰੀ ਪੰਨੇ 'ਤੇ ਓਹ ਬਾਤ
ਕਦੇ-ਕਦੇ ਮੇਰਾ ਦਿਲ ਕਰਦੈ
ਨੀ ਤੇਰੇ ਆਸ਼ਕਾਂ 'ਤੇ ਲਿਖਦਾਂ ਕਿਤਾਬ
ਤੇਰਾ ਦੁਨੀਆ 'ਚ ਨਾਮ ਬਣ ਜਾਏ
ਕੋਈ ਤੈਨੂੰ ਦੇਦਾਂ ਕੁੜੇ ਇਹੋ ਜਿਹਾ ਖ਼ਿਤਾਬ
ਕਦੇ-ਕਦੇ ਮੇਰਾ ਦਿਲ ਕਰਦੈ
ਨੀ ਤੇਰੇ ਆਸ਼ਕਾਂ 'ਤੇ ਲਿਖਦਾਂ ਕਿਤਾਬ
ਤੇਰਾ ਦੁਨੀਆ 'ਚ ਨਾਮ ਬਣ ਜਾਏ
ਕੋਈ ਤੈਨੂੰ ਦੇਦਾਂ ਕੁੜੇ ਇਹੋ ਜਿਹਾ ਖ਼ਿਤਾਬ
Sharry Nexus
Written by: Gill Machhrai, Rony Ajnali
instagramSharePathic_arrow_out

Loading...