Lyrics
ਸ਼ੀਸ਼ਾ (ਸ਼ੀਸ਼ਾ)
ਸ਼ੀਸ਼ਾ ਮੇਰੇ ਨਾਲ ਰੋਜ ਕਰਦਾ ਐ ਗੱਲ
ਦੁਖ ਪੜ੍ਹ ਲੈਂਦਾ ਵੇਖ ਮੇਰੇ ਵੱਲ
ਨਾਲ ਖੜ੍ਹਾ ਅੱਜ ਵੀ, ਤੇ ਨਾਲੇ ਖੜੂ ਕੱਲ੍ਹ
ਬਹੁਤ ਕੁਛ ਐ ਜ਼ਿੰਦਗੀ 'ਚ ਮੈਨੂੰ ਪਤਾ ਤੇਰੇ ਚੱਲ ਰਿਹਾ
ਛੱਡ ਗਏ ਨੇ ਸਾਰੇ, ਹੁਣ ਨਾ ਕੋਈ ਤੇਰੇ ਵੱਲ ਰਿਹਾ
ਸਾਫ਼ ਦਿਖ ਰਿਹਾ ਖੂਨ ਉਤਰਿਆ ਅੱਖੀਆਂ 'ਚ
ਪਤਾ ਮੈਨੂੰ ਜ਼ਿੰਦਗੀ 'ਚ ਕੀ-ਕੀ ਆ ਤੂੰ ਚੱਲ ਰਿਹਾ
ਦੇਖੀ ਜਾਂਦੈ ਦੁਖ, ਮੇਰੇ ਅੱਗੇ ਕਿਉਂ ਲੁਕਾਉਨੈ ਤੂੰ?
ਹੱਸੇ ਲੋਕਾਂ ਮੂਹਰੇ, ਆ ਕੇ ਮੇਰੇ ਅੱਗੇ ਰੋਨੈ ਤੂੰ
ਕਰਿਆ ਨਾ ਕਰ ਕਿੰਨੀ ਵਾਰ ਤੈਨੂੰ ਦੱਸਿਆ ਐ
ਚੀਜ ਜੋ ਪਿਆਰੀ ਓਹੀ ਬਾਅਦ ਵਿੱਚ ਖੋਨੈ ਤੂੰ
ਸ਼ੀਸ਼ਾ ਮੇਰੇ ਨਾਲ ਰੋਜ ਕਰਦਾ ਐ ਗੱਲ
ਦੁਖ ਪੜ੍ਹ ਲੈਂਦਾ ਵੇਖ ਮੇਰੇ ਵੱਲ
ਨਾਲ ਖੜ੍ਹਾ ਅੱਜ ਵੀ, ਤੇ ਨਾਲੇ ਖੜੂ ਕੱਲ੍ਹ
ਸ਼ੀਸ਼ਾ ਮੇਰੇ ਨਾਲ ਰੋਜ ਕਰਦਾ ਐ ਗੱਲ
ਦੁਖ ਪੜ੍ਹ ਲੈਂਦਾ ਵੇਖ ਮੇਰੇ ਵੱਲ
ਨਾਲ ਖੜ੍ਹਾ ਅੱਜ ਵੀ, ਤੇ ਨਾਲੇ ਖੜੂ ਕੱਲ੍ਹ
ਵਗਦੀਆਂ ਦੇਖ ਐਥੇ ਲਹਿਰਾਂ ਰੋਜ ਗ਼ਮ ਦੀ
ਚੁੱਭਦੀਆਂ ਮੈਨੂੰ ਐਥੇ ਗੱਲਾਂ ਰੋਜ ਸਭ ਦੀ
ਅੰਦਰੋਂ ਆਂ ਇੱਕ ਮੈਨੂੰ ਗੱਲ ਕਹੀ ਜਾਵੇ
ਖੁਸ਼ੀਆਂ ਮੈਂ ਲੱਭਾਂ, ਕਾਹਤੋਂ ਪੀੜਾਂ ਮੈਨੂੰ ਲੱਭਦੀਆਂ?
ਅਧੂਰਾ ਕਾਹਤੋਂ ਰਹਿ ਗਿਆ ਪਿਆਰ, ਪਿਆਰ?
ਕੱਲਾ ਰਹਿ ਗਿਆ, ਨਾ ਕਰਾਂ ਇੰਤਜ਼ਾਰ, ਇੰਤਜ਼ਾਰ
ਹੁਣ ਤੂੰ ਹੀ ਬਸ ਅੱਜ ਹੋਵੇ ਨਾਲ, ਮੇਰੇ ਨਾਲ
ਬਾਕੀ ਸਭ ਛੱਡ ਗਏ ਨੇ ਘਰ-ਬਾਰ
ਸ਼ੀਸ਼ਾ ਮੇਰੇ ਨਾਲ ਰੋਜ ਕਰਦਾ ਐ ਗੱਲ
ਦੁਖ ਪੜ੍ਹ ਲੈਂਦਾ ਵੇਖ ਮੇਰੇ ਵੱਲ
ਨਾਲ ਖੜ੍ਹਾ ਅੱਜ ਵੀ, ਤੇ ਨਾਲੇ ਖੜੂ ਕੱਲ੍ਹ
ਸ਼ੀਸ਼ਾ ਮੇਰੇ ਨਾਲ ਰੋਜ ਕਰਦਾ ਐ ਗੱਲ
ਦੁਖ ਪੜ੍ਹ ਲੈਂਦਾ ਵੇਖ ਮੇਰੇ ਵੱਲ
ਨਾਲ ਖੜ੍ਹਾ ਅੱਜ ਵੀ, ਤੇ ਨਾਲੇ ਖੜੂ ਕੱਲ੍ਹ
ਸੁਣ Evenir, ਅਜੇ ਬਹੁਤ ਕੁਛ ਦੇਖਣਾ ਤੂੰ
ਜ਼ਿੰਦਗੀ ਆ ਔਖੀ, ਅਜੇ ਬਹੁਤ ਕੁਛ ਸਿੱਖਣਾ ਤੂੰ
ਕਰੀਂ ਮਿਹਰਬਾਨੀ, ਪਾਵਾਂ ਛੇਤੀ ਮੁੱਲ ਐਥੇ
ਪਤਾ ਐ ਕਰੋੜਾਂ ਵਿੱਚੋਂ ਕੱਲਾ ਮੈਨੂੰ ਦੇਖਣਾ ਤੂੰ
Written by: Noor Shergill


