Music Video
Music Video
Credits
PERFORMING ARTISTS
Nirvair Pannu
Performer
COMPOSITION & LYRICS
Nirvair Pannu
Songwriter
Sharan Shergill
Composer
Lyrics
ਓ, ਸੁਣੀਂ-ਸੁਣੀਂ ਸਾਡੇ ਕੋਲ਼ ਆਰ-ਪਾਰ ਦੀਆਂ ਗੱਲ਼ਾਂ
ਕਈ ਗੁੱਸੇ ਦੀਆਂ, ਕਈ ਨੇ ਪਿਆਰ ਦੀਆਂ ਗੱਲਾਂ
ਬੈਠੀ ਪਾਰ ਨੀ ਸਮੁੰਦਰਾਂ ਤੋਂ ਭੇਜਦੀ clip
ਅਸੀਂ ਵੱਟਾਂ ਉੱਤੇ ਬਹਿ ਕੇ ਪੀਏ ਚਾਹਵਾਂ sip-sip
ਹੋ, ਤੇਰੇ ਸ਼ਹਿਰ ਵਿੱਚ coffee'ਆਂ ਦਾ ਚੱਲਿਆ ਰਿਵਾਜ
ਬਾਹਲ਼ਾ online ਰਹਿਣਾ, ਇਹ ਸਾਡਾ ਨਹੀਂ ਅੰਦਾਜ਼
ਵੇਲ਼ਾ ਕਣਕਾਂ ਦਾ, ਮੱਠੀ-ਮੱਠੀ ਕੰਡ ਦਾ ਸੁਰੂਰ
ਰਹਿੰਦਾ ਸਿਖ਼ਰ ਦੁਪਹਿਰ ਵਿੱਚ ਠੰਡ ਦਾ ਸੁਰੂਰ
ਨੀ ਮੈਂ ਨਵਿਆਂ ਦੇ ਖੇਖਣਾਂ 'ਚ ਰਾਜ਼ੀ ਨਹੀਓਂ ਜਾ ਕੇ
ਜੇ ਸੁਕੂਨ ਲੈਣਾ, ਸੁਣੀਂ Nirvair Pannu ਲਾ ਕੇ
ਨੀ ਮੈਂ ਨਵਿਆਂ ਦੇ ਖੇਖਣਾਂ 'ਚ ਰਾਜ਼ੀ ਨਹੀਓਂ ਜਾ ਕੇ
ਜੇ ਸੁਕੂਨ ਲੈਣਾ, ਸੁਣੀਂ Nirvair Pannu ਲਾ ਕੇ
ਹੋ, ਸਦਾ ਖਿੜ੍ਹੇ ਮੱਥੇ ਕਰੀਏ ਕੁਬੁਲ ਦੁੱਖ-ਸੁੱਖ
ਆਹ ਵੀ ਮਿਲ਼ੇ, ਉਹ ਵੀ ਮਿਲ਼ੇ, ਕਦੇ ਰੱਖੀ ਨਹੀਓਂ ਭੁੱਖ
ਹੋ, ਛੰਨਾ ਦੁੱਧ ਦਾ ਤੇ ਮੱਖਣੀ-ਮਲਾਈ ਆਲ਼ੀ ਮੌਜ
ਤੇਰੇ heater'ਆਂ 'ਚ ਕਿੱਥੇ ਆ ਰਜਾਈ ਆਲ਼ੀ ਮੌਜ?
ਅਸੀਂ ਉਹ ਵੀ ਨਹੀਂ ਜੋ ਛੁੱਟੀਆਂ 'ਚ ਭੱਜਦੇ Kasaul
ਸਾਡੀ ਛੰਨ ਥੱਲ੍ਹੇ ਮਿੱਤਰਾਂ ਨਾ' ਬਣਦਾ ਮਾਹੌਲ਼
ਹੋ, ਨੀ ਆਹ ਸੱਜਰੀ ਸਵੇਰ ਵੇਲ਼ੇ ਖ਼ੇਤ ਦੀਆਂ ਗੱਲ਼ਾਂ
ਅਸੀਂ ਸਾਉਣ ਵਿੱਚ ਕਰਦੇ ਨਹੀਂ ਚੇਤ ਦੀਆਂ ਗੱਲਾਂ
ਸਾਡੀ ਮਹਿਫ਼ਿਲ 'ਚ folk ਰਾਹੀਂ ਹੁੰਦਾ ਏ ਵਿਚਾਰ
ਸਦਾ ਰਾਜੇ Ranjit ਵਾਂਗੂ ਰੱਖਾਂ ਕਿਰਦਾਰ
ਹੋ, ਓਦਾਂ ਗੱਲ ਤੇਰੀ ਚੰਗੀ, ਸੋਚ ਰੱਖਣੀ broad
ਵੇਖੀਂ ਤੂੰ ਵੀ ਕਿਤੇ ਲੱਗ ਜਾਈਂ ਬਣਾਉਣ ਨਾ vlog
ਨੀ ਆਹ ਨਵਿਆਂ ਨਿਆਣਿਆਂ ਨੂੰ ਖੇਡ੍ਹਣ ਦੇ ਖੇਡ੍ਹ
ਸਾਰਾ ਪਿੰਡ ਸੱਦੀ ਬੈਠੇ ਆਂ ਨੀ, Chandigarh ਦੇਖ
ਬਹਿਜਾ ਕੋਲ਼, ਖੋਲ੍ਹ ਦਿਲ ਦੀਆਂ ਗੱਲਾਂ, ਮੁਟਿਆਰੇ
ਕਿਹੜੇ future plan? ਆਜਾ ਲੈਨੇ ਆਂ ਨਜ਼ਾਰੇ
ਬਹਿਜਾ ਕੋਲ਼, ਖੋਲ੍ਹ ਦਿਲ ਦੀਆਂ ਗੱਲਾਂ, ਮੁਟਿਆਰੇ
ਹੋ, ਕਿਹੜੇ future plan? ਆਜਾ ਲੈਨੇ ਆਂ ਨਜ਼ਾਰੇ
Written by: Nirvair Pannu, Sharan Shergill