Music Video
Music Video
Credits
PERFORMING ARTISTS
Tiger
Lead Vocals
Jang Dhillon
Performer
Diamond
Performer
COMPOSITION & LYRICS
Jang Dhillon
Songwriter
PRODUCTION & ENGINEERING
Diamond
Producer
Lyrics
(Diamond)
ਛਾਂਇਆਂ ਛਾਂਇਆਂ ਆਏ ਸੀ ਸਟੱਡੀ ਕੇਸ ’ਤੇ
ਘਰ ਦੀ ਨਿਆਂ ਚੋਂ ਕਨਾਲ ਵੇਚਕੇ
ਇੱਥੇ ਆ ਕੇ ਪਤਾ ਲੱਗਾ ਕਿ ਜ਼ਿੰਦਗੀ
ਡਾਲਰਾਂ ਨਾਲ ਲੋਕਾਂ ਦੀ ਲਿਹਾਜ਼ ਦੇਖਕੇ
ਟੋਰਾਂਟੋ ਦੀਆਂ ਸੜਕਾਂ ’ਤੇ ਰੋਇਆ ਗੱਬਰੂ
ਸਿਰਾਂ ਉੱਤੇ ਉੱਡਦੇ ਜਹਾਜ਼ ਦੇਖਕੇ
ਆਠਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲਾਂ ਉੱਤੇ ਨਚਦਾ ਪੰਜਾਬ ਦੇਖਕੇ
ਦੱਸੋ ਕਿਹੜੇ ਮੂੰਹੋਂ ਗੋਰੇਆਂ ਨੂੰ ਗਾਲਾਂ ਕੱਢੀਏ
ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਬੈਠੇ ਨੇ
ਵੈਸੇ ਤਾਂ ਕੈਨੇਡਾ ਵਿੱਚ ਸੱਪ ਨਹੀਂ ਹੁੰਦੇ
ਪਰ ਬੰਦੇ ਇੱਥੇ ਸੱਪਾਂ ਤੋਂ ਵੀ ਜ਼ਹਿਰੀਲੇ ਬੈਠੇ ਨੇ
ਕਹਿਤੋਂ ਜੰਗ ਢਿੱਲੋਂ ਅਰਬਨ ਦੀ ਗੱਲਾਂ ਜ਼ਿੰਦਗੀ
ਇੱਕ ਨਾਲ ਸੱਤਾਂ ਦਾ ਹਿਸਾਬ ਦੇਖਕੇ
ਆਠਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲਾਂ ਉੱਤੇ ਨਚਦਾ ਪੰਜਾਬ ਦੇਖਕੇ
ਰੂਹ ਰੋੰਦੀ ਹੋਣੀ ਰਾਜੇ ਰਣਜੀਤ ਦੀ
ਲੰਡਨ ’ਚ ਪਿਆ ਸਾਡਾ ਤਾਜ ਦੇਖਕੇ
ਧੰਨ ਸਾਡੀ ਪੈਲੀ ਜੇਹਦੀ ਸੋਨਾ ਜੰਮਦੀ
ਸੋਚਿਆ ਮੈਂ ਵੈਰੀਆਂ ਦੇ ਬਾਗ ਦੇਖਕੇ
ਓ ਕਮਾ ਉੱਤੇ ਨਿਗਾਹ ਸਾਡੀ ਨਾਰਾਂ ਵਿੱਚ ਨਹੀਂ
ਬੱਸਾਂ ਵਿੱਚ ਜਾਈਦਾ ਐ ਕਾਰਾਂ ਵਿੱਚ ਨਹੀਂ
ਚਿੱਤ ਕਰੇ Dodge ਚੱਕ ਲਾਂ
By God ਗੱਡੀਆਂ ਦੀ ਭੱਜ ਦੇਖਕੇ
ਹਰ ਦੂਜਾ ਬੰਦਾ ਇਹੀ ਆਖੇ ਫ਼ੋਨ ’ਤੇ
ਦੱਸ ਦਈਂ ਕੋਈ ਵੀਰੇ ਕੰਮਕਾਜ ਦੇਖਕੇ
ਆਠਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲਾਂ ਉੱਤੇ ਨਚਦਾ ਪੰਜਾਬ ਦੇਖਕੇ
ਬੇਬੇ ਪੁੱਛੇ ਮੂੰਹੋਂ ਕਿਵੇਂ “Good” ਕਹਿੰਦਾ
ਸੱਪਾਂ ਵਾਂਗੂੰ ਵੜ੍ਹੇ ’ਚ ਖੁੱਦ ਰਹਿੰਦਾ
ਕਹਿਤੋਂ ਲਈ ਆਜ਼ਾਦੀ ਇਹੀ ਸੋਚੀ ਜਾਣੇ ਆ
ਅੱਜ ਸਾਡੇ ਉੱਤੇ ਗੋਰੇਆਂ ਦਾ ਰਾਜ ਦੇਖਕੇ
ਦੂਰੋਂ-ਦੂਰੋਂ ਲਾਓ ਨਾ ਅੰਦਾਜ਼ੇ ਵੀਰੋ
ਕੱਢੋ ਨਿੱਕੋੜ ਗੁੱਜੇ ਰਾਜ ਦੇਖਕੇ
ਸੱਚ ਜਾਨੀ ਵਿਚੋਂ-ਵਿੱਚੀ ਦਿਲ ਡਰਦਾ
ਆਉਣ ਵਾਲਾ ਟਾਈਮ ਜਿਹਾ ਖ਼ਰਾਬ ਦੇਖਕੇ
ਟੋਰਾਂਟੋ ਦੀਆਂ ਸੜਕਾਂ ’ਤੇ
ਰੋਇਆ ਗੱਬਰੂ ਸਿਰਾਂ ਉੱਤੇ ਉੱਡਦੇ ਜਹਾਜ਼ ਦੇਖਕੇ
ਆਠਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲਾਂ ਉੱਤੇ ਨਚਦਾ ਪੰਜਾਬ ਦੇਖਕੇ
ਬਾਪੂ ਵਾਲਾ ਸਾਰਾ ਰਾਜਭਾਗ ਛੱਡਤਾ
ਸੁਖ-ਸੁਖ ਸੁਖਾਂ ਉਹ ਪੰਜਾਬ ਛੱਡਤਾ
ਦਿਸੇ ਉਹ Innova ਆਉਂਦੀ Delhi ਰੋਡ ’ਤੇ
ਰੋਣਦੀ ਮਾਂ ਨੂੰ ਛੱਡ ਆਏ ਆਂ ਏਅਰਪੋਰਟ ’ਤੇ
ਓ ਯਾਰ ਬੇਲੀ ਛੱਡੇ ਛੱਡੀ ਮੌਜ ਜ਼ਿੰਦਗੀ
ਸੁਪਨੇ ’ਚ ਦਿਸਦੀ ਗਰਾਊਂਡ ਪਿੰਡ ਦੀ
ਠੇੱਡੇ ਖਾ ਕੇ ਆਈ ਆ ਅਕਲ ਐਂਡ ਨੂੰ
ਹੁਣ ਸ਼ਿਫਟਾਂ ਦੀ ਲੱਗ ਗਈ ਕਡੱਕੀ ਜਿੰਦ ਨੂੰ
ਇੱਥੇ ਹੱਦ-ਹੱਦ ਭੰਨ ਦਿੰਦੇ ਕੰਮ ਮਿਤਰਾ
ਪੀਣੀ ਪੈਂਦੀ ਐ ਸਨੋ ਵਿਚ ਰਮ ਮਿਤਰਾ
ਪੈਸੇ ਤਾਂ ਕਮਾ ਲਵਾਂਗੇ ਚੈਨ ਨਹੀਂ ਆਉਣੀ
ਦੇਣ ਕੋਈ ਵਧੀਆਂ ਘਰੇ ਨਹੀਂ ਆਉਣੀ
ਲੋੜ ਤਾਂ ਨਹੀਂ ਕੋਈ ਇੱਥੇ ਕਿਹੜਾ ਪੁੱਛਦਾ
ਗੋਰੇਆਂ ਤੇ ਰੌਬ ਕਿਹੜਾ ਖੜੀ ਮੂੰਛ ਦਾ
ਕਰਜ਼ੇ ਦੀ ਪੰਦ ਕੇੜਾ ਲਾਉਣੀ ਢੌਣ ਤੋਂ
ਰੁਕਦਾ ਨਹੀਂ ਫਿਰ ਜੱਟ ਪਿੰਡ ਆਉਣ ਤੋਂ
ਵੀਡੀਓ ਕਾਲਾਂ ’ਚ ਬਾਪੂ ਦੇਖ ਹੱਸਦਾ
ਹੌਂਸਲੇ ’ਚ ਹੋ ਜੇ ਫਿਰ ਪੁੱਤ ਜੱਟ ਦਾ
ਫਿਰ ਆ ਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ
ਘੈਂਟ ਜਿਹਾ ਕੋਈ ਰੱਖੀਂ ਸਵਰਾਜ ਦੇਖਕੇ
ਟੋਰਾਂਟੋ ਦੀਆਂ ਸੜਕਾਂ ’ਤੇ ਰੋਇਆ ਗੱਬਰੂ
ਸਿਰਾਂ ਉੱਤੇ ਉੱਡਦੇ ਜਹਾਜ਼ ਦੇਖਕੇ
ਆਠਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲਾਂ ਉੱਤੇ ਨਚਦਾ ਪੰਜਾਬ ਦੇਖਕੇ
Written by: Jang Dhillon


