Credits
PERFORMING ARTISTS
Shree Brar
Performer
COMPOSITION & LYRICS
Shree Brar
Songwriter
PRODUCTION & ENGINEERING
Shree Brar
Recording Engineer
Lyrics
ਧੰਨਵਾਦ ਕਰਾਂ ਕਿਵੇਂ ਤੇਰਾ ਨੀ ਤੇਰਾ ਨੀ
ਤੂੰ ਸਾਥ ਦਿੱਤਾ ਏ ਜੇਹੜਾ ਨੀ ਮੇਰਾ ਨੀ
ਜਦੋਂ ਸਾਰੀ ਦੁਨੀਆ ਛੱਡ ਗਈ ਸੀ
ਸਾਥ ਤੂੰ ਮੇਰਾ ਛੱਡਿਆ ਨਹੀਂ
ਘਰੋਂ ਬਾਹਰੋਂ ਸਾਨੂੰ ਕੱਢਿਆ ਨੂ
ਦਿਲ ਆਪਣੇ ਚੋਂ ਕੱਢਿਆ ਨਹੀਂ
ਸੂਰਜਾਂ ਵਾਂਗ ਤਪਦਿਆਂ ਤੇ
ਸੂਰਜਾਂ ਵਾਂਗ ਤਪਦਿਆਂ ਤੇ
ਆ ਕੇ ਜਿਵੇਂ ਤੂੰ ਵਾਰ ਗਈ ਨੀ
ਕਿਸੇ ਬਰਸਾਤ ਵਾਂਗੂ
ਕਿਵੇਂ ਦੇਣ ਦੇਵਾਂ ਮੈਂ ਤੇਰਾ ਨੀ
ਮੇਰੀ ਅੰਮੀ ਵਰਗੀਏ ਨੀ
ਮੈਂ ਕੋਸ਼ਿਸ਼ ਕਰੂੰਗਾ ਖਰਾ ਉਤਰ ਜਾ
ਮੇਰੇ ਬਾਪ ਵਾਂਗੂ
ਕਿਵੇਂ ਦੇਣ ਦੇਵਾਂ ਮੈਂ ਤੇਰਾ ਨੀ
ਮੇਰੀ ਅੰਮੀ ਵਰਗੀਏ ਨੀ
ਮੈਂ ਕੋਸ਼ਿਸ਼ ਕਰੂੰਗਾ ਖਰਾ ਉਤਰ ਜਾ
ਮੇਰੇ ਬਾਪ ਵਾਂਗੂ
ਕੋਈ ਦੇਣ ਲੈਣ ਏ ਜਨਮਾ ਦੇ
ਮੇਲ ਹੋਏ ਤਕਦੀਰਾਂ ਦੇ
ਮਿਲਕੇ ਲੱਗਿਆ ਰੱਬ ਸੱਚੀ ਓ ਏ
ਮੈਂ ਮੱਥੇ ਟੇਕਾਂ ਫਕੀਰਾਂ ਦੇ
ਨੀ ਮੈਂ ਬਿੱਖਰਿਆਂ ਟੁੱਟਿਆਂ ਫਿਰਦਾ ਸੀ
ਮੈਨੂੰ ਫਿਰਦੀ ਸੱਚੀ ਸੰਭਾਲੀ ਏ
ਨੀ ਤੂੰ ਕਿਸਮਤ ਬਨਕੇ ਆਈ ਏ
ਲੋਕੀ ਕਹਿੰਦੇ ਕਰਮਾ ਵਾਲੀ ਏ
ਅੱਕਦੀ ਨਹੀਂ ਤੂੰ ਥੱਕਦੀ ਨਹੀਂ
ਤੂੰ ਕਰਦੀ ਮੇਰਾ ਨੀ
ਦੁੱਖ ਮੇਰੇ ਲੈਣ ਨੂੰ ਫਿਰਦੀ ਏ
ਰੂਹ ਕਿਸੇ ਨੀ ਪਾਕ ਵਾਂਗੂ
ਕਿਵੇਂ ਦੇਣ ਦੇਵਾਂ ਮੈਂ ਤੇਰਾ ਨੀ
ਮੇਰੀ ਅੰਮੀ ਵਰਗੀਏ ਨੀ
ਮੈਂ ਕੋਸ਼ਿਸ਼ ਕਰੂੰਗਾ ਖਰਾ ਉਤਰ ਜਾ
ਮੇਰੇ ਬਾਪ ਵਾਂਗੂ
ਕਿਵੇਂ ਦੇਣ ਦੇਵਾਂ ਮੈਂ ਤੇਰਾ ਨੀ
ਮੇਰੀ ਅੰਮੀ ਵਰਗੀਏ ਨੀ
ਮੈਂ ਕੋਸ਼ਿਸ਼ ਕਰੂੰਗਾ ਖਰਾ ਉਤਰ ਜਾ
ਮੇਰੇ ਬਾਪ ਵਾਂਗੂ
ਨੀ ਮੈਨੂੰ ਦੁਨੀਆ ਪੈਗ ਫਡਾਉਂਦੀ ਰਹੀ
ਤੇ ਤੂੰ ਹਥਾਂ ਚੋਂ ਖਿੱਚਦੀ ਰਹੀ
ਕਿਸੇ ਜੇਲ੍ਹ ਚ ਮਰਦਾ ਬਰਾਰ ਬਿਲੋ
ਜੇ ਜ਼ਿੰਦਗੀ ਦੇ ਰਾਸਤੇ ਪਾਉਂਦੀ ਨਹੀਂ
ਲੋਕਾਂ ਲਈ ਅਸੀਂ ਬਿਗੜੇ ਸੀ
ਏ ਲੋਕਾਂ ਲਈ ਅਸੀਂ ਵੇਲੀ ਸੀ
ਅੰਦਰ ਤੱਕ ਪਛਾਣ ਗਈ ਤੂੰ
ਜ਼ਿੰਦਗੀ ਵਿੱਚ ਆਈ ਪਹਿਲੀ ਸੀ
ਦੱਸ ਤੇਰੇ ਤੋਂ ਸੋਹਣਾ ਨੀ
ਮੈਨੂੰ ਕੀ ਹੀ ਹੋਵੇਗਾ
ਮੈਨੂੰ ਲੱਗਦੀ ਸੋਹਣੀ ਮੇਰੇ ਪਿੰਡ ਦੀ
ਹੈ ਪਰਭਾਤ ਵਾਂਗੂ
ਕਿਵੇਂ ਦੇਣ ਦੇਵਾਂ ਮੈਂ ਤੇਰਾ ਨੀ
ਮੇਰੀ ਅੰਮੀ ਵਰਗੀਏ ਨੀ
ਮੈਂ ਕੋਸ਼ਿਸ਼ ਕਰੂੰਗਾ ਖਰਾ ਉਤਰ ਜਾ
ਮੇਰੇ ਬਾਪ ਵਾਂਗੂ
ਕਿਵੇਂ ਦੇਣ ਦੇਵਾਂ ਮੈਂ ਤੇਰਾ ਨੀ
ਮੇਰੀ ਅੰਮੀ ਵਰਗੀਏ ਨੀ
ਮੈਂ ਕੋਸ਼ਿਸ਼ ਕਰੂੰਗਾ ਖਰਾ ਉਤਰ ਜਾ
ਮੇਰੇ ਬਾਪ ਵਾਂਗੂ
Written by: Shree Brar

