Lyrics

ਹੋ, ਖ਼ੈਰ ਸਾਈਂ ਦੀ, ਮਿਹਰ ਸਾਈਂ ਦੀ ਖ਼ੈਰ ਸਾਈਂ ਦੀ, ਮਿਹਰ ਸਾਈਂ ਦੀ, ਓਏ ਲੋਕੋਂ ਨੀਂਦ ਨਾ ਵੇਖੇ ਬਿਸਤਰਾ, ਤੇ ਭੁੱਖ ਨਾ ਵੇਖੇ ਮਾਸ ਮੌਤ ਨਾ ਵੇਖੇ ਉਮਰ ਨੂੰ, ਇਸ਼ਕ ਨਾ ਵੇਖੇ ਜ਼ਾਤ ਤੁਸੀਂ ਲੰਘ ਜਾਣਾ, ਵੇ ਸਾਨੂੰ ਟੰਗ ਜਾਣਾ ਤੁਸੀਂ ਲੰਘ ਜਾਣਾ, ਵੇ ਸਾਨੂੰ ਟੰਗ ਜਾਣਾ ਤੁਸੀਂ ਆਉਣਾ ਨਹੀਂ, ਕਿਸੇ ਨੇ ਸਾਨੂੰ ਲਾਉਣਾ ਨਹੀਂ ਓਏ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ ਹੋ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਹੋ (ਹੋ) ਹੋ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਹੋ (ਹੋ) ਬੋਲਣ ਨਾਲ਼ੋਂ ਚੁੱਪ ਚੰਗੇਰੀ, ਚੁੱਪ ਦੇ ਨਾਲ਼ੋਂ ਪਰਦਾ ਬੋਲਣ ਨਾਲ਼ੋਂ ਚੁੱਪ ਚੰਗੇਰੀ, ਚੁੱਪ ਦੇ ਨਾਲ਼ੋਂ ਪਰਦਾ ਜੇ ਮੰਸੂਰ ਨਾ ਬੋਲਦਾ ਤੇ ਸੂਲ਼ੀ ਕਾਹਨੂੰ ਚੜ੍ਹਦਾ? ਓ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਓ (ਹੋ) ਨਾ ਸੋਨਾ, ਨਾ ਚਾਂਦੀ ਖੱਟਿਆ, ਦੌਲਤ-ਸ਼ੋਹਰਤ ਫ਼ਾਨੀ ਨਾ ਸੋਨਾ, ਨਾ ਚਾਂਦੀ ਖੱਟਿਆ, ਦੌਲਤ-ਸ਼ੋਹਰਤ ਫ਼ਾਨੀ ਇਸ਼ਕ ਨੇ ਖੱਟੀ ਜਦ ਵੀ ਖੱਟੀ ਦੁਨੀਆ ਵਿੱਚ ਬਦਨਾਮੀ ਓ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਓ (ਹੋ) ਤੁਸੀਂ ਲੰਘ ਜਾਣਾ, ਵੇ ਸਾਨੂੰ ਟੰਗ ਜਾਣਾ ਤੁਸੀਂ ਲੰਘ ਜਾਣਾ, ਵੇ ਸਾਨੂੰ ਟੰਗ ਜਾਣਾ ਤੁਸੀਂ ਆਉਣਾ ਨਹੀਂ, ਕਿਸੇ ਨੇ ਸਾਨੂੰ ਲਾਉਣਾ ਨਹੀਂ ਓਏ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਓ (ਹੋ) ਇਸ਼ਕ ਕਮਾਉਣਾ ਸੋਨੇ ਵਰਗਾ, ਯਾਰ ਬਨਾਉਣੇ ਹੀਰੇ ਇਸ਼ਕ ਕਮਾਉਣਾ ਸੋਨੇ ਵਰਗਾ, ਯਾਰ ਬਨਾਉਣੇ ਹੀਰੇ ਕਿਸੇ ਬਜ਼ਾਰ 'ਚ ਮੁੱਲ ਨਹੀਂ ਤੇਰਾ, ਇਸ਼ਕ ਦੀਏ ਤਸਵੀਰੇ ਨੀ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਓ (ਹੋ) ਲੱਖਾਂ ਸ਼ਮਾਂ ਜਲੀਆਂ, ਲੱਖਾਂ ਹੋ ਗੁਜ਼ਰੇ ਪਰਵਾਨੇ ਲੱਖਾਂ ਸ਼ਮਾਂ ਜਲੀਆਂ, ਲੱਖਾਂ ਹੋ ਗੁਜ਼ਰੇ ਪਰਵਾਨੇ ਅਜੇ ਵੀ ਜੇਕਰ ਛੱਡਿਆ ਜਾਂਦਾ, ਛੱਡ ਦੇ ਇਸ਼ਕ, ਰਕਾਨੇ ਨੀ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਓ (ਹੋ) ਤੁਸੀਂ ਲੰਘ ਜਾਣਾ, ਵੇ ਸਾਨੂੰ ਟੰਗ ਜਾਣਾ ਤੁਸੀਂ ਲੰਘ ਜਾਣਾ, ਵੇ ਸਾਨੂੰ ਟੰਗ ਜਾਣਾ ਤੁਸੀਂ ਆਉਣਾ ਨਹੀਂ, ਕਿਸੇ ਨੇ ਸਾਨੂੰ ਲਾਉਣਾ ਨਹੀਂ ਓਏ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਓ (ਹੋ) ਆਸ਼ਕ, ਚੋਰ, ਫ਼ਕੀਰ ਖ਼ੁਦਾ ਤੋਂ ਮੰਗਦੇ ਘੁੱਪ-ਹਨੇਰਾ ਆਸ਼ਕ, ਚੋਰ, ਫ਼ਕੀਰ ਖ਼ੁਦਾ ਤੋਂ ਮੰਗਦੇ ਘੁੱਪ-ਹਨੇਰਾ ਇੱਕ ਲੁਟਾਵੇ, ਇੱਕ ਲੁੱਟੇ, ਇੱਕ ਕਹਿ ਗਏ, "ਸਭ ਕੁਝ ਤੇਰਾ" ਓ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਓ (ਹੋ) ਮੈਂ ਗੁਰੂਆਂ ਦਾ ਦਾਸ ਕਹਾਵਾਂ, ਲੋਕ ਕਹਿਣ "ਮਰਜਾਣਾ" ਮੈਂ ਗੁਰੂਆਂ ਦਾ ਦਾਸ ਕਹਾਵਾਂ, ਲੋਕ ਕਹਿਣ "ਮਰਜਾਣਾ" ਦੋਵੇਂ ਗੱਲਾਂ ਸੱਚੀਆਂ, ਮਿੱਤਰਾ, ਸੱਚ ਤੋਂ ਕੀ ਘਬਰਾਣਾ ਓ, ਟੰਗੇ ਰਹਿੰਦੇ ਕਿੱਲੀਆਂ ਦੇ ਨਾਲ਼ ਪਰਾਂਦੇ ਜਿੰਨ੍ਹਾਂ ਦੇ ਰਾਤੀ ਯਾਰ ਵਿਛੜੇ, ਓ (ਹੋ) ਓ (ਹੋ), ਓ (ਹੋ), ਓ (ਹੋ), ਓ (ਹੋ)
Lyrics powered by www.musixmatch.com
instagramSharePathic_arrow_out