Credits
PERFORMING ARTISTS
Pardeep Sran
Vocals
COMPOSITION & LYRICS
Jaymeet
Composer
Vicky Gill
Lyrics
Lyrics
ਸਭ ਖ਼ਤ ਓਹ ਮੋੜ ਗਈ
ਸਭ ਫੋਟੋਆਂ ਦੇ ਗਈ ਏ
ਤੇਰੇ ਵਿੱਚ ਕੁਝ ਖਾਸ ਨਹੀਂ
ਮੈਨੂੰ ਜਾਂਦੀ ਕੇਹ ਗਈ ਏ
ਪੈਸੇ ਤੇ ਡੁੱਲ ਗਈ ਤੂੰ
ਪੈਸੇ ਤੇ ਡੁੱਲ ਗਈ ਤੂੰ
ਸਾਨੂੰ ਰੱਬ ਤੇ ਆਸ ਕੁੜੇ
ਲੋਕਾਂ ਵਿੱਚ ਆਮ ਜੇਹਾ
ਸ਼ਰੇਆਮ ਬੋਲ ਗਈ ਤੂੰ
ਜ਼ਿੰਦਗੀ ਰਹੀ ਟਕਰਾਗੇਂ
ਕੁਝ ਬਣ ਕੇ ਖਾਸ ਕੁੜੇ
ਲੋਕਾਂ ਵਿੱਚ ਆਮ ਜੇਹਾ
ਸ਼ਰੇਆਮ ਬੋਲ ਗਈ ਤੂੰ
ਜ਼ਿੰਦਗੀ ਰਹੀ ਟਕਰਾਗੇਂ
ਕੁਝ ਬਣ ਕੇ ਖਾਸ ਕੁੜੇ
ਓਹ ਮਹਿੰਗੀਆਂ ਜੀਨਾਂ ਨੀ
ਓਹ ਲੇਹੜਾ-ਲੱਤਾ ਜੋ
ਕਿਸੇ ਕੰਮ ਵੀ ਨਹੀਂ ਆਉਣਾ
ਸਾਰਾ ਇਕੱਠਾ ਕੀਤਾ ਜੋ
ਓਹ ਮਹਿੰਗੀਆਂ ਜੀਨਾਂ ਨੀ
ਓਹ ਲੇਹੜਾ-ਲੱਤਾ ਜੋ
ਕਿਸੇ ਕੰਮ ਵੀ ਨਹੀਂ ਆਉਣਾ
ਸਾਰਾ ਇਕੱਠਾ ਕੀਤਾ ਜੋ
ਵੱਖ ਹੋਣ ਤੋਂ ਪਹਿਲਾਂ ਨੀ
ਇੱਕ ਵਾਰ ਤਾਂ ਸੋਚ ਲੈਂਦੀ
ਨੌਹਾਂ ਨਾਲ ਨਹੀਂ ਜੁੜ੍ਹਦਾ
ਕਦੇ ਮੁੜ ਕੇ ਮਾਸ ਕੁੜੇ
ਲੋਕਾਂ ਵਿੱਚ ਆਮ ਜੇਹਾ
ਸ਼ਰੇਆਮ ਬੋਲ ਗਈ ਤੂੰ
ਜ਼ਿੰਦਗੀ ਰਹੀ ਟਕਰਾਗੇਂ
ਕੁਝ ਬਣ ਕੇ ਖਾਸ ਕੁੜੇ
ਲੋਕਾਂ ਵਿੱਚ ਆਮ ਜੇਹਾ
ਸੱਚੇ-ਸੁੱਚੇ ਪਿਆਰਾਂ ਦਾ
ਤੂੰ ਮਜਾਕ ਉਡਾ ਗਈ ਨੀ
ਧੋਖਾ ਨਹੀਂ ਕਹਿਣਾ ਮੈਂ
ਤੂੰ ਸਬਕ ਸਿਖਾ ਗਈ ਨੀ
ਸੱਚੇ-ਸੁੱਚੇ ਪਿਆਰਾਂ ਦਾ
ਤੂੰ ਮਜਾਕ ਉਡਾ ਗਈ ਨੀ
ਧੋਖਾ ਨਹੀਂ ਕਹਿਣਾ ਮੈਂ
ਤੂੰ ਸਬਕ ਸਿਖਾ ਗਈ ਨੀ
ਹੁਸਨਾਂ ਦੀ ਫ਼ਿਤਰਤ ਹੈ
ਜੱਦ ਮਰਜ਼ੀ ਬਦਲ ਜਾਏ
ਵਿੱਕੀ ਗਿੱਲ" ਨੂੰ ਆ ਗਏ ਨੇ
ਫੱਟ ਸਾਰੇ ਰੱਸ ਕੁੜੇ
ਲੋਕਾਂ ਵਿੱਚ ਆਮ ਜੇਹਾ
ਸ਼ਰੇਆਮ ਬੋਲ ਗਈ ਤੂੰ
ਜ਼ਿੰਦਗੀ ਰਹੀ ਟਕਰਾਗੇਂ
ਕੁਝ ਬਣ ਕੇ ਖਾਸ ਕੁੜੇ
ਲੋਕਾਂ ਵਿੱਚ ਆਮ ਜੇਹਾ
ਸ਼ਰੇਆਮ ਬੋਲ ਗਈ ਤੂੰ
ਜ਼ਿੰਦਗੀ ਰਹੀ ਟਕਰਾਗੇਂ
ਕੁਝ ਬਣ ਕੇ ਖਾਸ ਕੁੜੇ
ਲੋਕਾਂ ਵਿੱਚ ਆਮ ਜੇਹਾ
Written by: Jay Meet, Jaymeet, Vicky Gill

