album cover
Zindagi
26,068
Indian Pop
Zindagi was released on August 31, 2022 by Nigaz Records as a part of the album Zindagi - Single
album cover
Release DateAugust 31, 2022
LabelNigaz Records
Melodicness
Acousticness
Valence
Danceability
Energy
BPM83

Music Video

Music Video

Credits

PERFORMING ARTISTS
Shavy Vik
Shavy Vik
Lead Vocals
COMPOSITION & LYRICS
Shavy Vik
Shavy Vik
Songwriter
PRODUCTION & ENGINEERING
Jus Keys
Jus Keys
Producer

Lyrics

[Verse 1]
ਮੇਰੇ ਤੇ ਜੋ ਲੱਗੇ ਸਾਰੇ ਦਾਗ ਲਿਖੇ ਨੇ
ਕਿੰਨੀਆਂ ਹੀ ਰਾਤਾਂ ਖੋਰੇ ਜਾਗ ਲਿਖੇ ਨੇ
ਤੇਰੇ ਲਈ ਜੋ ਲਿਖਿਆ ਸੁਕੂਨ ਓਹਦੇ'ਚ
ਮੈਂ ਉਂਜ ਬੜੇ ਲੋਕਾਂ ਦੇ ਸੁਹਾਗ ਲਿਖੇ ਨੇ
[Verse 2]
ਜ਼ਿੰਦਗੀ ਮੇਰੀ ਦੀ ਜੇ ਮੈਂ ਗੱਲ ਦੱਸਾਂ ਤੁਹਾਨੂੰ ਕੁਜ ਖਾਸ ਨੀ ਰਹੀ
ਓਥੋਂ ਮੁੜਿਆਂ ਵੀਰੇ ਮੈਂ ਤਾਂ ਜਿੱਥੋਂ ਮੁੜਨੇ ਦੀ ਆਸ ਨੀ ਰਹੀ
ਆਪਣੇ ਆ ਲੁੱਟਿਆ ਸੀ ਆਪਣੇ ਆ ਮਾਰਿਆ ਸੀ
ਆਪਣੇ ਆਂ ਕੀਤਾ ਸੀ ਤਬਾਹ ਮੈਨੂੰ ਤਾਂ
ਡਿੱਗਿਆ ਸੀ ਚੱਕ ਲਿਆ ਰੱਬ ਨੇ ਹੀ ਰੱਖ ਲਿਆ
ਦੇਖਣਾ ਓਹ ਚੌਂਦੇ ਸੀ ਸਵਾਹ ਮੈਨੂੰ ਤਾਂ
[Verse 3]
ਖੋਰੇ ਕਿੱਤੇ ਖੋ ਗਿਆ ਸੀ
ਪਾਗਲ ਜੇਹਾ ਹੋ ਗਿਆ ਸੀ
ਸਾਰੀ ਸਾਰੀ ਰਾਤ ਬੈਠ ਰੋਇਆ ਵੀ ਆ ਮੈਂ
ਰੱਬ ਕੋਲੇ ਖੜ ਆਇਆ
ਜ਼ਿੰਦਗੀ ਨੂੰ ਪੜ੍ਹ ਆਇਆ
ਮਰ ਕੇ ਰਕਾਨੇ ਜਿਓਂਦਾ ਵੀ ਵੀ ਆਂ ਮੈਂ
[Verse 4]
ਬਣ ਕੇ ਨਵਾਬ ਦੇ ਜਾਈ
ਸਿੱਧਾ ਹੀ ਜਵਾਬ ਦੇ ਜਾਈ
ਝੂਠੀ ਹਾਮੀ ਕਿਸੇ ਦੀ ਤੂੰ ਭਰੀ ਨਾ ਯਾਰਾਂ
ਚੱਲ ਇਕ ਗੱਲ ਦੱਸਾਂ ਜ਼ਿੰਦਗੀ ਦੇ ਹਾਲ ਦੱਸਾਂ
ਕਿਸੇ ਤੇ ਯਕੀਨ ਕਦੇ ਕਰੀ ਨਾ ਯਾਰਾਂ
[Verse 5]
ਲੋਕਾਂ ਭਾਅ ਦੇ ਚੋਬਰ ਸ਼ਿਕਾਰੀ ਬਣ ਗਿਆ
ਮੈਂ ਉੱਠਿਆ ਗਰੀਬੀ ਚੋਂ ਲਿਖਾਰੀ ਬਣ ਗਿਆ
ਪੁੱਛ ਲਈ ਮੰਡੌਰ ਪਿੰਡ ਆਕੇ ਕਿਸੇ ਤੋਂ
ਫੁੱਦੂ ਅੱਪਣਿਆਂ ਕੋਲੋਂ ਕਿੰਨੀ ਵਾਰੀ ਬਣ ਗਿਆ
[Verse 6]
ਅੱਲ੍ਹੜਾਂ ਤੋਂ ਨੋਟ ਯਾਰਾਂ ਵਾਰੇ ਵੀ ਆ ਮੈਂ
ਬਾਹਾਂ ਪੇ ਬਲੇਡ ਬੜੇ ਮਾਰੇ ਵੀ ਆ ਮੈਂ
ਇਹ ਨਾ ਸੋਚੀ ਹੱਥ ਵਿਚ ਕੋਕ ਫੜ੍ਹਿਆ
ਦਾਰੂ'ਚ ਮਿਲਾ ਕੇ ਪੀਤੇ ਖਾਰੇ ਵੀ ਆ ਮੈਂ
[Verse 7]
ਜੇ ਦੁੱਖ ਮੈਂ ਸੁਣਾਵਾਂ ਤੇਥੋਂ ਜਾਨੇ ਨੀ ਲਿਖੇ
ਹਾਲ ਏ ਜ਼ਿੰਦਗੀ ਲਿਖੀ ਆ ਵੀਰੇ ਗਾਣੇ ਨੀ ਲਿਖੇ
ਮੇਰੇ ਨਾਲ ਬੀਤੇਆ ਜੋ ਓਹੀ ਲਿਖੇਆ
ਐਵੇਂ ਵਾਦੂ ਭੰਗ ਦੇ ਕੋਈ ਬਹਾਨੇ ਨੀ ਲਿਖੇ
[Verse 8]
ਲਿਖਣੇ ਸੀ ਗਾਣੇ ਕਿੱਥੇ ਯਾਰ ਤੁਹਾਡੇ ਨੇ
ਜੇ ਯਾਰੀ ਬਣ ਕੇ ਦੁੱਖਾਂ ਦਾ ਕੋਈ ਤੂਫ਼ਾਨ ਨਾ ਆਉਂਦੀ
ਹੁਣ ਟੱਕ ਪਾਗਲ ਤਾਂ ਹੋ ਹੀ ਜਾਣਾ ਸੀ
ਕੇ ਜ਼ਿੰਦਗੀ ਮੇਰੀ'ਚ ਓਹ ਰਕਾਨ ਨਾ ਆਉਂਦੀ
[Verse 9]
ਜਿੱਥੋਂ ਓਹਦੇ ਬਾਰੇ ਕੁਜ ਪਤਾ ਲੱਗ ਜਾਏ
ਹੱਲੇ ਗਾਣਿਆਂ'ਚ ਐਸੀ ਕੋਈ ਗੱਲ ਨੀ ਪਾਉਣੀ
ਮੰਨਿਆਂ ਮੋਹੱਬਤਾਂ ਦੇ ਕਿੱਸੇ ਬੜੇ ਆ
ਪਰ ਏਹੋ ਜੇਹੀ ਮੁਹੱਬਤ ਨਾ ਕਿਸੇ ਨੂੰ ਹੋਣੀ
[Verse 10]
ਪਰ ਏਹੋ ਜੇਹੀ ਮੁਹੱਬਤ ਨਾ ਕਿਸੇ ਨੂੰ ਹੋਣੀ
ਪਰ ਏਹੋ ਜੇਹੀ ਮੁਹੱਬਤ ਨਾ ਕਿਸੇ ਨੂੰ ਹੋਣੀ
[Outro]
ਮੈਂ ਮਰਕੇ ਵੀ ਲਾ ਸਕਦਾ ਨਹੀਂ
ਅਹਿਸਾਨ ਰਕਾਨੇ ਤੇਰੇ ਨੀ
ਭਾਵੇ ਜ਼ਿੰਦਗੀ ਮੁੱਕਦੀ ਮੁੱਕ ਜਾਂਦੀ
ਪਰ ਗੀਤ ਨੀ ਮੁੱਕਣੇ ਮੇਰੇ ਨੀ
ਪਰ ਗੀਤ ਨੀ ਮੁੱਕਣੇ ਮੇਰੇ ਨੀ
Written by: Shavy Vik
instagramSharePathic_arrow_out􀆄 copy􀐅􀋲

Loading...