Credits
PERFORMING ARTISTS
Mani Longia
Performer
Starboy X
Performer
COMPOSITION & LYRICS
Mani Longia
Songwriter
Lyrics
ਹਿੱਲਿਆ ਦਿਮਾਗ, ਮੁੰਡਾ ਹਿੱਲ ਗਿਆ ਨੀ
ਉਹ ਦੇਖ, ਉੱਡਾ ਜਾਂਦਾ ਦਿਲ ਗਿਆ ਨੀ
ਤੇਰੀ ਚੁੰਨੀ ਕਰੇ ਹਵਾ ਨਾਲ਼ੇ ਗੱਲਾਂ ਲਗਦਾ
ਹੁਣੇ ਦੇ ਦਿਆਂ ਨੀ ਤੈਨੂੰ ਬਿੱਲੋ ਛੱਲਾ ਲਗਦਾ
ਅੱਜ ਦਿਲ ਕਰੇ ਚੰਗੀ ਤਰ੍ਹਾਂ ਸਿਫ਼ਤ ਗਿਣਾਵਾਂ
ਜਦੋਂ ਹੱਸਦੀ ਐ, ਤੈਨੂੰ ਦੇਖ ਮਹਿਕਣ ਹਵਾਵਾਂ
ਤੈਨੂੰ ਬੋਲਦੀ ਨੂੰ ਸੁਣੀ ਜਾਵੇ ਦਿਨ-ਰਾਤ ਬੰਦਾ
ਕਿਸੇ ਹੋਰ 'ਤੇ ਨਹੀਂ ਮਰੇ, ਬਸ ਤੇਰੇ ਹੀ ਆਂ ਮਾਰੇ
ਸੋਹਣੇ ਹੋਣ ਵਾਲ਼ੇ ਤੋੜਤੇ
ਹਾਏ, ਤੋੜਤੇ, ਹੋਣ ਵਾਲ਼ੇ ਤੋੜਤੇ record
ਤੂੰ ਤਾਂ ਸਾਰੇ ਸੋਹਣੇ ਹੋਣ ਵਾਲ਼ੇ ਤੋੜਤੇ
ਹਾਏ, ਤੋੜਤੇ, ਹੋਣ ਵਾਲ਼ੇ ਤੋੜਤੇ record
ਤੂੰ ਤਾਂ ਸਾਰੇ...
ਠੋਡੀ 'ਤੇ ਤਿਲ ਕਾਲ਼ਾ ਰਹਿੰਦਾ
ਬਾਹਲ਼ਾ ਕਾਹਲ਼ਾ ਮੁੰਡਿਆਂ ਦੇ ਦਿਲ ਲੁੱਟਣ ਨੂੰ, ਹਾਏ, ਲੁੱਟਣ ਨੂੰ
ਇੱਕ ਵਾਰੀ ਤੇਰੇ ਕੋਲ਼ ਜੇ ਬਹਿਜਾਂ
ਫੇਰ ਨੀ ਦਿਲ ਨਹੀਂ ਕਰਦਾ ਮੁੜਕੇ ਉੱਠਣ ਨੂੰ, ਹਾਏ, ਉੱਠਣ ਨੂੰ
ਹਾਏ, ਮਾਲਕੋ ਜੀ, ਤੁਸੀਂ ਤਾਂ ਕਮਾਲ ਕਰੀ ਪਈ
ਜਿੰਨੀ ਅੱਤ ਤੁਸੀਂ ਕਰੀ, ਕਿਤੇ ਸੌਖੀ ਤੇਰੀ ਪਈ
ਤੇਰੀ ਕੱਲੀ-ਕੱਲੀ ਅਦਾ ਰੱਟੀ ਉਂਗਲ਼ਾਂ ਦੇ ਉੱਤੇ
ਮੈਂ ਜੋ ਵੀ ਐ ਨੀ ਕਹਿਣਾ, ਸਭ ਤੇਰੇ ਹੀ ਆਂ ਵਾਰੇ
ਸੋਹਣੇ ਹੋਣ ਵਾਲ਼ੇ ਤੋੜਤੇ
ਹਾਏ, ਤੋੜਤੇ, ਹੋਣ ਵਾਲ਼ੇ ਤੋੜਤੇ record
ਤੂੰ ਤਾਂ ਸਾਰੇ ਸੋਹਣੇ ਹੋਣ ਵਾਲ਼ੇ ਤੋੜਤੇ
ਹਾਏ, ਤੋੜਤੇ, ਹੋਣ ਵਾਲ਼ੇ ਤੋੜਤੇ record
ਤੂੰ ਤਾਂ ਸਾਰੇ...
ਜਿਵੇਂ ਛੁੱਟੇ ਨਾ ਸ਼ਰਾਬ, ਨਖ਼ਰੋ
ਤੈਨੂੰ ਆ ਭੁਲਾਉਣਾ ਔਖਾ ਹੋਇਆ
ਨੀਂਦ-ਨੂੰਦ ਨੇੜੇ-ਤੇੜੇ ਦਿਸੇ ਨਾ
ਸੱਚੀ ਨੀ ਮੇਰਾ ਸੌਣਾ ਔਖਾ ਹੋਇਆ
ਹਿਰਨੀ ਵਰਗੀਆਂ ਅੱਖਾਂ ਨੂੰ ਸੁਰਮੇ ਦੀ ਲੋੜ ਕਿੱਥੇ
ਜੋ ਤੈਨੂੰ ਵੇਖਣ ਦੀ ਲਗਦੀ, ਇਹੋ ਜਿਹੀ ਤੋੜ ਕਿੱਥੇ?
ਚੰਨ ਚਾੜ੍ਹਦੇ ਓ ਹੁਸਨ ਨਾ' ਸਿਖਰ ਦੁਪਹਿਰੇ
ਤੇਰੇ ਉੱਤੇ ਲਿਖੀ ਜਾਵਾਂ, ਕਦੇ ਮੁੱਕਣੇ ਨਹੀਂ ਪਹਿਰੇ
ਹੁਣ ਜਿੰਨੇ ਵੀ ਆਂ ਰਹਿ ਗਏ, ਬਸ ਤੇਰੇ ਜੋਗੇ ਰਹਿ ਗਏ
ਉਂਜ ਹਾਰਨਾ ਨਹੀਂ ਸਿੱਖੇ, ਪਰ ਤੇਰੇ ਅੱਗੇ ਹਾਰੇ
ਸੋਹਣੇ ਹੋਣ ਵਾਲ਼ੇ ਤੋੜਤੇ
ਹਾਏ, ਤੋੜਤੇ, ਹੋਣ ਵਾਲ਼ੇ ਤੋੜਤੇ record
ਤੂੰ ਤਾਂ ਸਾਰੇ ਸੋਹਣੇ ਹੋਣ ਵਾਲ਼ੇ ਤੋੜਤੇ
ਹਾਏ, ਤੋੜਤੇ, ਹੋਣ ਵਾਲ਼ੇ ਤੋੜਤੇ record
ਤੂੰ ਤਾਂ ਸਾਰੇ ਸੋਹਣੇ ਹੋਣ ਵਾਲ਼ੇ ਤੋੜਤੇ
ਹਾਏ, ਤੋੜਤੇ, ਹੋਣ ਵਾਲ਼ੇ ਤੋੜਤੇ record
ਤੂੰ ਤਾਂ ਸਾਰੇ ਸੋਹਣੇ ਹੋਣ ਵਾਲ਼ੇ ਤੋੜਤੇ
ਹਾਏ, ਤੋੜਤੇ, ਹੋਣ ਵਾਲ਼ੇ ਤੋੜਤੇ record
ਤੂੰ ਤਾਂ ਸਾਰੇ ਸੋਹਣੇ...
Written by: Mani Longia