Crediti
PERFORMING ARTISTS
Satinder Sartaaj
Performer
COMPOSITION & LYRICS
Satinder Sartaaj
Lyrics
Beat Minister
Composer
Testi
ਆਹ ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ
ਜਿਹਨੂੰ ਖ਼ੁਦ ਬਣਾ ਕੇ ਸ਼ਾਇਰ ਕਰਤੇ ਨੇ ਬਖ਼ਸ਼ੀ ਕਵਿਤਾ
Sartaaj ਨਾਮ ਦੇਕੇ ਉਹਨੂੰ ਖੋਰਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ
ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
ਫੁੱਲਾਂ ਨੂੰ ਕੌਣ ਦੱਸੇ ਕਿ ਥੋਨੂੰ ਦਾਨ 'ਚ ਮਿਲ਼ੇ ਨੇ?
ਫੁੱਲਾਂ ਨੂੰ ਕੌਣ ਦੱਸੇ ਥੋਨੂੰ ਦਾਨ 'ਚ ਮਿਲ਼ੇ ਨੇ?
ਆਹ ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ
ਆਹ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ
ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
ਕੋਇਲਾਂ...
ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ, ਪਰ
ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ, ਪਰ
ਆਹ ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ
ਆਹ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ
ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
ਜਿਹੜੀ ਹਜ਼ਾਰਿਆਂ ਤੋਂ ਝੰਗ ਤੀਕ ਲੈ ਕੇ ਆਉਂਦੀ
ਜਿਹੜੀ ਹਜ਼ਾਰਿਆਂ ਤੋਂ ਝੰਗ ਤੀਕ ਲੈ ਕੇ ਆਉਂਦੀ
ਆਹ ਜਿਹੜੀ ਆਸ਼ਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ
ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
ਆਹ ਚੰਨ ਚਮਕ-ਚਮਕ ਹੱਸਦਾ, ਰਿਸ਼ਮਾਂ ਨੂੰ ਮਾਣ ਹੋਵੇ
ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ
ਆਹ ਚੰਨ ਚਮਕ-ਚਮਕ ਹੱਸਦਾ, ਰਿਸ਼ਮਾਂ ਨੂੰ ਮਾਣ ਹੋਵੇ
ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ
ਤੇ ਜੀਹਦੇ ਕਰਕੇ ਇਸ਼ਕ ਜਿਉਂਦਾ, ਜੀ ਚਕੋਰ ਦੇ ਨੇ ਅੱਖਰ
ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ
ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
ਆਹ ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ਚੋਂ
ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ਚੋਂ
ਜਿਸ ਨਾਲ਼ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ
ਜੀ ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
ਪੰਜਾਬ ਦੀ ਵਿਰਾਸਤ ਆਹ ਜਦੋਂ ਮੜਕ ਨਾਲ਼ ਤੁਰਦੀ
ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ਼ ਤੁਰਦੀ
ਝਾਂਜਰ 'ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ
ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ
ਕਲਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ
ਉਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ
ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ
Written by: Beat Minister, Satinder Sartaaj