album cover
Kabil
15.844
Music
Kabil è stato pubblicato il 28 luglio 2022 da DiamondStar Worldwide come parte dell'album Kabil - Single
album cover
Data di uscita28 luglio 2022
EtichettaDiamondStar Worldwide
Melodicità
Acousticità
Valence
Ballabilità
Energia
BPM89

Crediti

PERFORMING ARTISTS
Gurnam Bhullar
Gurnam Bhullar
Performer
COMPOSITION & LYRICS
Rony Ajnali
Rony Ajnali
Songwriter
Gill Machhrai
Gill Machhrai
Songwriter

Testi

ਤੇਰੇ ਕਰਕੇ ਜੀਨਾ ਸਿਖ ਗਏ
ਅੱਸੀ ਆਪਣੀ ਕ਼ਿਸਮਤ ਲਿਖ ਗਾਏ
ਤੂੰ ਪਾਣੀ ਤੇ ਮੈਂ ਰੰਗ ਤੇਰਾ
ਘੁਲ ਇੱਕ-ਦੂਜੇ ਵਿੱਚ ਗਏ
ਤੂੰ ਬੋਲਿਆ ਤੇ ਅੱਸੀ ਮੰਨ ਗਏ
ਤੇਰੀ ਗੱਲ ਨੂੰ ਪੱਲੇ ਬੰਨ ਗਏ
ਬੜੀ ਕ਼ਿਸਮਤ ਵਾਲੇ ਤੇਰੀ ਜੋ
ਜ਼ਿੰਦਗੀ ਵਿੱਚ ਸ਼ਾਮਿਲ ਹੋਏ
ਸੌਖੇ ਨਾ ਕਰਨੇ ਪਿਆਰ-ਪਿਆਰ
ਤੇਰੇ ਤੋਂ ਖੁਸ਼ੀਆਂ ਵਾਰ-ਵਾਰ
ਵੇ ਸਾਜਨਾ, ਤੈਥੋਂ ਹਾਰ-ਹਾਰ
ਅੱਸੀ ਤੇਰੇ ਕਾਬਿਲ ਹੋਏ
ਵੇ ਸਾਜਨਾ, ਤੈਥੋਂ ਹਾਰ-ਹਾਰ
ਅੱਸੀ ਤੇਰੇ ਕਾਬਿਲ ਹੋਏ
ਜੰਨਤ ਵਰਗੀ ਮਿੱਟੀ ਏ ਯਾਰ ਦੇ ਪੈਰਾਂ ਦੀ
ਹਵਾ ਵੀ ਮੱਥਾ ਚੁੰਮੇ ਸਾਜਨਾ ਦੇ ਸ਼ਹਿਰਾਂ ਦੀ
ਜੰਨਤ ਵਰਗੀ ਮਿੱਟੀ ਏ ਯਾਰ ਦੇ ਪੈਰਾਂ ਦੀ
ਹਵਾ ਵੀ ਮੱਥਾ ਚੁੰਮੇ ਸਾਜਨਾ ਦੇ ਸ਼ਹਿਰਾਂ ਦੀ
ਹੋ, ਜੰਨਤ ਵਰਗੀ ਮਿੱਟੀ ਏ ਯਾਰ ਦੇ ਪੈਰਾਂ ਦੀ
ਹਵਾ ਵੀ ਮੱਥਾ ਚੁੰਮੇ ਸਾਜਨਾ ਦੇ ਸ਼ਹਿਰਾਂ ਦੀ
ਬੜੀ ਉੱਚੀ ਹਸਤੀ ਜੇਹੀ, ਇਸ਼ਕੇ ਦੀ ਮਸਤੀ ਜੇਹੀ
ਯਾਰ ਦੇ ਹੱਥੋਂ ਸ਼ਰਬਤ ਏ ਘੁੱਟ ਵੀ ਜ਼ਹਿਰਾਂ ਦੀ
ਅੱਸੀ ਤਾਂ ਵੀ ਹੱਸਦੇ ਰਹਿਣਾ ਏ
ਜਦੋ ਕਬਰਾਂ ਦੇ ਵਿੱਚ ਪੈਣਾ ਏ
ਓਹਨੇ ਹੱਥ ਜਿਦਾਂ ਦਾ ਫੜਿਆ ਏ
ਸਾਡੇ ਨੈਨ ਕਦੇ ਨਹੀਂ ਰੋਏ
ਸੌਖੇ ਨਾ ਕਰਨੇ ਪਿਆਰ-ਪਿਆਰ
ਤੇਰੇ ਤੋਂ ਖੁਸ਼ੀਆਂ ਵਾਰ-ਵਾਰ
ਵੇ ਸਾਜਨਾ, ਤੈਥੋਂ ਹਾਰ-ਹਾਰ
ਅੱਸੀ ਤੇਰੇ ਕਾਬਿਲ ਹੋਏ
ਵੇ ਸਾਜਨਾ, ਤੈਥੋਂ ਹਾਰ-ਹਾਰ
ਅੱਸੀ ਤੇਰੇ ਕਾਬਿਲ ਹੋਏ
ਮੈਨੂੰ ਹਰਦਮ ਲੱਗਦਾ ਰਹਿੰਦਾ, ਤੂੰ ਮੇਰੇ ਵਿੱਚ ਬੋਲ ਰਿਹਾ
ਮੇਰੇ ਵਰਗਾ ਹੋਕੇ ਮੇਰੀਆਂ ਸੰਗਾਂ ਖੋਲ ਰਿਹਾ
ਮੈਨੂੰ ਹਰਦਮ ਲੱਗਦਾ ਰਹਿੰਦਾ, ਤੂੰ ਮੇਰੇ ਵਿੱਚ ਬੋਲ ਰਿਹਾ
ਮੇਰੇ ਵਰਗਾ ਹੋਕੇ ਮੇਰੀਆਂ ਸੰਗਾਂ ਖੋਲ ਰਿਹਾ
ਬੜਾ ਸੋਹਣਾ ਜੋੜ ਲੱਗੇ, ਮੈਨੂੰ ਤੇਰੀ ਟੋਰ ਲੱਗੇ
ਇੰਜ ਲੱਗਦਾ ਮੈਨੂੰ, ਜਿਵੇਂ ਕੋਈ ਅੰਨ੍ਹਾ ਅੱਖਾਂ ਤੋਲ ਰਿਹਾ
ਸਾਡੇ 'ਤੇ ਹੁੰਦੀ ਲਾਗੂ ਏ, ਕੁਦਰਤ ਦਾ ਕੋਈ ਜਾਦੂ ਏ
ਤੇਰੀ ਵਾਜ ਨੂੰ ਸੁਨ ਜਿੰਦਾ ਹੋ ਸਕਦੇ ਗਿੱਲ ਤੇ ਰੋਨੀ ਮੋਏ
ਸੌਖੇ ਨਾ ਕਰਨੇ ਪਿਆਰ-ਪਿਆਰ
ਤੇਰੇ ਤੋਂ ਖੁਸ਼ੀਆਂ ਵਾਰ-ਵਾਰ
ਵੇ ਸਾਜਨਾ, ਤੈਥੋਂ ਹਾਰ-ਹਾਰ
ਅੱਸੀ ਤੇਰੇ ਕਾਬਿਲ ਹੋਏ
ਸੌਖੇ ਨਾ ਕਰਨੇ ਪਿਆਰ-ਪਿਆਰ
ਤੇਰੇ ਤੋਂ ਖੁਸ਼ੀਆਂ ਵਾਰ-ਵਾਰ
ਵੇ ਸਾਜਨਾ, ਤੈਥੋਂ ਹਾਰ-ਹਾਰ
ਅੱਸੀ ਤੇਰੇ ਕਾਬਿਲ ਹੋਏ
ਵੇ ਸਾਜਨਾ, ਤੈਥੋਂ ਹਾਰ-ਹਾਰ
ਅੱਸੀ ਤੇਰੇ ਕਾਬਿਲ ਹੋਏ
Written by: Gill Machhrai, Rony Ajnali
instagramSharePathic_arrow_out􀆄 copy􀐅􀋲

Loading...