Video musicale

Koshish Ta'n Kariye | Satinder Sartaaj | Kali Jotta| Neeru Bajwa, Wamiqa Gabbi| Latest Punjabi Songs
Guarda il video musicale per {trackName} di {artistName}

Crediti

PERFORMING ARTISTS
Satinder Sartaaj
Satinder Sartaaj
Vocals
COMPOSITION & LYRICS
Satinder Sartaaj
Satinder Sartaaj
Songwriter
Beat Minister
Beat Minister
Composer

Testi

ਦੱਸ ਕਿਹੜੀ ਚੀਜ਼ ਤਾਂ ਖੱਲ ਨੀ? ਚੱਲੋ ਜੇ ਸਾਨੂੰ ਇਲਮ ਨਹੀਂ ਤਾਂ ਕੋਈ, ਚੱਲੋ ਜੇ ਸਾਨੂੰ ਇਲਮ ਨਹੀਂ ਤਾਂ ਕੋਈ ਗੱਲ ਨੀ ਸੱਜਣ ਪੜ੍ਹ-ਪੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ ਆ ਸਾਨੂੰ ਕੌਣ ਦੇਵੇਗਾ ਮੱਤ ਜੀ ਕੇ ਥੱਕਣਾ ਇਨਸਾਨੀ ਫ਼ਿਤਰਤ ਜੀ ਕੇ ਪਰਬਤ ਚੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ ਜਿੰਨਾਂ ਨੇ ਪੈਰ ਲੰਮਿਆਂ ਰਾਹਾਂ ਦੇ ਉੱਤੇ ਰੱਖਣੇ ਉਹਨਾਂ ਨੂੰ ਰਾਸ ਆਉਣ ਨਾ ਸ਼ੈਤਾਨੀਆਂ ਕੇ ਅਸੀਂ ਕਦੀ ਸੋਚਿਆਂ ਕਿ ਸਾਨੂੰ ਇਹਨਾਂ ਗੱਲਾਂ ਨੇ ਉੱਤੇ ਨੀ ਕਾਹਤੋਂ ਹੁੰਦੀਆਂ ਹੈਰਾਨੀਆਂ? ਹਵਾਵਾਂ ਜਦੋਂ ਵਗੀਆਂ, ਕਿਸੇ ਨੀ ਕਿਉਂ ਨਹੀਂ ਲੱਗੀਆਂ? ਇਹ ਧੁੱਪਾਂ ਉੱਤੇ ਬਾਰਸ਼ਾਂ ਬੇਗਾਨੀਆਂ ਇਸ ਗੱਲ ਬਾਰੇ ਜਾਣਦਾ ਤਾਂ ਕੌਣ ਨਾ ਕੇ ਮੁੱਠੀਆਂ ਦੇ ਵਿੱਚ ਕਦੀ ਬੰਦ ਹੁੰਦੀ, ਕੇ ਮੁੱਠੀਆਂ ਦੇ ਵਿੱਚ ਕਦੀ ਬੰਦ ਹੁੰਦੀ ਪੌਣ ਨਾ ਰੀਝਾਂ ਨੂੰ ਚੱਲ ਫੜਣੇ ਦੀ, ਕੋਸ਼ਿਸ਼ ਤਾਂ ਕਰੀਏ ਆ ਸਾਨੂੰ ਕੌਣ ਦੇਵੇਗਾ ਮੱਤ ਜੀ ਕੇ ਥੱਕਣਾ, ਇਨਸਾਨੀ ਫ਼ਿਤਰਤ ਜੀ ਕੇ ਪਰਬਤ ਚੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ! ਮਟੀਲੇ ਜਿਹੇ ਪਾਣੀਆਂ ਦੇ ਵਿੱਚ ਘੋਲ-ਘੋਲ ਕੇ ਨਦੀ ਨੇ ਬੂਟੇ ਸਾਂਭਣੇ ਤੇ ਪਾਲਣੇ ਕਿਸੇ ਨੇ ਉਹੀ ਛਾਵਾਂ ਥੱਲੇ ਬੈਠ ਹਾੜ ਕੱਟਣੇ ਕਿਸੇ ਨੀ ਉਹੋ ਮਾਘ ਵਿੱਚੋਂ ਬਾਲਣੇ ਅਨੋਖੀ ਕਾਇਨਾਤ ਨੇ, ਇਲਾਹੀ ਗੱਲ-ਬਾਤ ਨੇ ਅਖੀਰ ਸਭ ਆਪਣੇ 'ਚ ਟਾਲਣੇ ਜੀ ਨਾ ਹੀ ਅਸੀਂ ਟਾਲਣੇ, ਤੇ ਨਾ ਹੀ ਨੇ ਉਛਾਲਣੇ ਖਿਆਲਾਂ ਚੱਲੋ ਉਹਨੂੰ ਬੂਟੀਆਂ ਤੇ ਪਾਈਏ, ਖਿਆਲਾਂ ਚੱਲੋ ਉਹਨੂੰ ਬੂਟੀਆਂ ਤੇ ਪਾ ਕੇ ਆਲ੍ਹਣੇ ਤੇ ਉਹਨਾਂ ਵਿੱਚ ਵੜਣੇ ਦੀ, ਕੋਸ਼ਿਸ਼ ਤਾਂ ਕਰੀਏ! ਸਲੀਕੇ 'ਚ ਰਵਾਨੀਆਂ, ਸਲੀਕੇ 'ਚ ਅਸਾਨੀਆਂ ਸਲੀਕੇ ਵਿੱਚ ਅੱਤ ਦਾ ਸਕੂਨ ਹੈ ਸਲੀਕੇ ਵਿੱਚ ਰੁੱਤਾਂ ਦੇ ਇਸ਼ਾਰੇ ਕਿੰਨੇ ਫਬਦੇ! ਸਲੀਕਾ ਕਾਇਨਾਤ ਦਾ ਕਾਨੂੰਨ ਹੈ ਸਲੀਕਾ ਸਾਡਾ ਜੂਨ ਹੈ, ਸਲੀਕਾ ਸਾਡਾ ਖੂਨ ਹੈ ਸਲੀਕਾ ਮਜ਼ਮੂਨ ਹੈ, ਜਨੂਨ ਹੈ ਹੋ, ਚੱਲੋ ਆਪੇ ਨਾਲ ਕਰੀਏ ਬਗਾਵਤਾਂ ਕਿ ਸਾਡੇ ਵਿੱਚ ਜਿਹੜੀਆਂ ਖਰਾਬ ਜਿਹੀਆਂ, ਕਿ ਸਾਡੇ ਵਿੱਚ ਜਿਹੜੀਆਂ ਖਰਾਬ ਜਿਹੀਆਂ ਆਦਤਾਂ ਉਹਨਾਂ ਦੇ ਨਾਲ ਲੜਣੇ ਦੀ, ਕੋਸ਼ਿਸ਼ ਤਾਂ ਕਰੀਏ ਆ ਸਾਨੂੰ ਕੌਣ ਦੇਵੇਗਾ ਮੱਤ ਜੀ ਕੇ ਥੱਕਣਾ, ਇਨਸਾਨੀ ਫ਼ਿਤਰਤ ਜੀ ਕੇ ਪਰਬਤ ਚੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ! ਮਲਕ ਦੇ ਕੇ ਚੁੱਪ ਗਈ ਮੁਹੱਬਤਾਂ ਨਾ ਚਾਨਣੀ, ਨਾ ਜਿੱਤੀਆਂ, ਨਾ ਹਾਰੀਆਂ ਸੀ ਬਾਜ਼ੀਆਂ ਨਾ ਖੇਡ ਵੀ ਅਜੀਬ ਹੈ, ਨਾ ਦੂਰ, ਨਾ ਕਰੀਬ ਹੈ ਹਾਲੇ ਤਾਂ ਪਹੀਆਂ ਸਾਰੀਆਂ ਸੀ ਬਾਜ਼ੀਆਂ ਨਾ ਸਾਲ ਕੋਈ ਸਦੀ ਵੀ, ਮੈਨੂੰ ਤਾਂ ਲੱਗੇ ਕਦੀ ਵੀ ਕਿਸੇ ਨੇ ਇਹੋ ਮਾਰੀਆਂ ਸੀ ਬਾਜ਼ੀਆਂ ਇਸ ਪਿਆਰ ਦਾ ਤਾਂ ਇਹੀ ਦਸਤੂਰ ਹੈ ਹਨੇਰੀਆਂ 'ਚੋਂ ਲੰਘ ਕੇ ਹੀ ਲੱਭਦਾ ਤਾਂ, ਹਨੇਰੀਆਂ 'ਚੋਂ ਲੰਘ ਕੇ ਹੀ ਲੱਭਦਾ ਤਾਂ ਨੂਰ ਹੈ ਸਤਾਰਾਂ ਮੱਥੇ ਜੜਣੇ ਦੀ, ਕੋਸ਼ਿਸ਼ ਤਾਂ ਕਰੀਏ ਆ ਸਾਨੂੰ ਕੌਣ ਦੇਵੇਗਾ ਮੱਤ ਜੀ ਕੇ ਥੱਕਣਾ, ਇਨਸਾਨੀ ਫ਼ਿਤਰਤ ਜੀ ਕੇ ਪਰਬਤ ਚੜ੍ਹਣੇ ਦੀ, ਕੋਸ਼ਿਸ਼ ਤਾਂ ਕਰੀਏ!
Writer(s): Satinder Sartaaj Lyrics powered by www.musixmatch.com
instagramSharePathic_arrow_out