Tekst Utworu

ਹੋ, ਗੱਲਾਂ ਕੱਚ ਦੀਆਂ ਕਰੇ, ਵੇ ਮੈਂ ਟੁੱਟਣੋਂ ਬਚਾਵਾਂ (ਟੁੱਟਣੋਂ ਬਚਾਵਾਂ) ਹੋ, ਗੱਲਾਂ ਸੋਨੇ ਦੀਆਂ ਤੇਰੀਆਂ ਨੂੰ ਕੰਨੀ ਲਮਕਾਵਾਂ ਹੋ, ਗੱਲਾਂ ਕੱਚ ਦੀਆਂ ਕਰੇ, ਵੇ ਮੈਂ ਟੁੱਟਣੋਂ ਬਚਾਵਾਂ ਗੱਲਾਂ ਸੋਨੇ ਦੀਆਂ ਤੇਰੀਆਂ ਨੂੰ ਕੰਨੀ ਲਮਕਾਵਾਂ ਗੱਲਾਂ ਚਾਂਦੀ ਦੀਆਂ ਚਿੱਟੀਆਂ ਭਣਾ ਸੱਜਣਾ, ਭਣਾ ਸੱਜਣਾ ਲਵਾਂ ਗੋਰੇ-ਗੋਰੇ ਪੈਰਾਂ ਵਿੱਚ ਪਾ, ਸੱਜਣਾ ਲਵਾਂ ਗੋਰੇ-ਗੋਰੇ ਪੈਰਾਂ ਵਿੱਚ ਪਾ, ਸੱਜਣਾ ਸੋਹਣਿਆ, ਹਵਾ ਦੇ ਕਦੇ ਬੁੱਤ ਨਹੀਓਂ ਬਣਦੇ ਵੇ ਤੇਰੇ ਬਿਨਾਂ ਖੁੱਲ੍ਹੇ ਕੇਸ ਗੁੱਤ ਨਹੀਓਂ ਬਣਦੇ ਵੇ (ਗੁੱਤ ਨਹੀਓਂ ਬਣਦੇ ਵੇ) ਸੋਹਣਿਆ, ਹਵਾ ਦੇ ਕਦੇ ਬੁੱਤ ਨਹੀਓਂ ਬਣਦੇ ਵੇ ਤੇਰੇ ਬਿਨਾਂ ਖੁੱਲ੍ਹੇ ਕੇਸ ਗੁੱਤ ਨਹੀਓਂ ਬਣਦੇ ਵੇ ਗੰਢਾਂ ਨਾ ਤੂੰ ਮਾਰ, ਪਿੱਛੋਂ ਖੋਲ੍ਹੀਆਂ ਨਹੀਂ ਜਾਣੀਆਂ ਟਿੱਬੇ ਤੈਨੂੰ ਲੱਭਦੇ ਨੇ ਰਾਵੀ ਦਿਆ ਪਾਣੀਆਂ (ਰਾਵੀ ਦਿਆ ਪਾਣੀਆਂ) ਕਿਹੜੀ ਗੱਲ ਦੀ ਤੂੰ ਦਿੱਨਾ ਏ ਸਜ਼ਾ ਸੱਜਣਾ, ਸਜ਼ਾ ਸੱਜਣਾ? ਲਵਾਂ ਗੋਰੇ-ਗੋਰੇ ਪੈਰਾਂ ਵਿੱਚ ਪਾ, ਸੱਜਣਾ ਲਵਾਂ ਗੋਰੇ-ਗੋਰੇ ਪੈਰਾਂ ਵਿੱਚ ਪਾ, ਸੱਜਣਾ ਵੇਲ ਵਾਂਗੂ ਵਧੀ, ਮੈਂ ਜਵਾਨ ਜਿਹੀ ਹੋ ਗਈ ਵੇ ਵੱਡੀ ਬੇਬੇ ਕਹਿੰਦੀ, ਮੈਂ ਰਕਾਨ ਜਿਹੀ ਹੋ ਗਈ ਵੇ (ਰਕਾਨ ਜਿਹੀ ਹੋ ਗਈ...) ਵੇਲ ਵਾਂਗੂ ਵਧੀ, ਮੈਂ ਜਵਾਨ ਜਿਹੀ ਹੋ ਗਈ ਵੇ ਵੱਡੀ ਬੇਬੇ ਕਹਿੰਦੀ, ਮੈਂ ਰਕਾਨ ਜਿਹੀ ਹੋ ਗਈ ਵੇ ਉੱਡਦੇ ਪਰਿੰਦਿਆਂ ਨੂੰ ਥਾਂਵੇ ਡੱਕ ਲੈਨੀਆਂ ਦੰਦਾਂ ਨਾਲ਼ ਮੁੰਡਿਆ ਮੈਂ ਘੜਾ ਚੱਕ ਲੈਨੀਆਂ ਮੇਰਾ ਹੁਸਨ ਹੈ ਬਲ਼ਦੀ ਸ਼ਮਾ ਸੱਜਣਾ, ਸ਼ਮਾ ਸੱਜਣਾ ਲਵਾਂ ਗੋਰੇ-ਗੋਰੇ ਪੈਰਾਂ ਵਿੱਚ ਪਾ, ਸੱਜਣਾ ਲਵਾਂ ਗੋਰੇ-ਗੋਰੇ ਪੈਰਾਂ ਵਿੱਚ ਪਾ, ਸੱਜਣਾ ਗੋਰੇ-ਗੋਰੇ... ਗੋਰੇ-ਗੋਰੇ... ਗੋਰੇ-ਗੋਰੇ ਪੈਰਾਂ ਵਿੱਚ ਪਾ, ਸੱਜਣਾ
Writer(s): Shah An Shah, Harmanjeet Singh Lyrics powered by www.musixmatch.com
instagramSharePathic_arrow_out