album cover
Bore
album cover
Utwór Bore został wydany 15 stycznia 2025 przez K Million Music jako część albumu Bore - Single
15 stycznia 2025
WytwórniaK Million Music
BPM91
Melodyjność
Akustyczność
Valence
Taneczność
Energia

Teledysk

Teledysk

Tekst Utworu

Yo, Watan Sahi
Zeus
ਐਵੇਂ ਲਾਏ ਨਹੀਂ ਹਿਸਾਬ, ਅਸੀਂ ਤੋੜੇ ਨਹੀਂ ਮੋੜੀ ਨੀ
ਜਿੱਥੇ ਦਿੱਤੀ ਆ ਜੁਬਾਨ, ਹੱਥ ਛੱਡਕੇ ਦੌੜੇ ਨੀ
ਸਾਡੇ ਜਿਉਣ ਦੇ ਤਰੀਕੇ, ਵੱਖ ਪਾਉਣ ਦੇ ਤਰੀਕੇ
ਲੋਕੀ ਮਿਲ਼ਦੇ ਆ ਹੱਸ, ਅਸੀਂ ਆਹੀ ਪੁੰਨ ਕੀਤੇ
ਪੂਰੇ ਸਿੱਦਕ ਨਾ ਰਹਿੰਦੇ ਆਹੀ ਖਿੱਤੇ, ਗੋਰੀਏ
ਦੱਸ ਦਿੰਨੇ ਆਂ ਸਵਾਦ ਬਿਨਾਂ ਪੀਤੇ, ਗੋਰੀਏ
ਨੀ, ਤੂੰ ਕਿਹੜੀ ਗੱਲ ਉੱਤੇ ਆਂ debate ਕਰਦੀ?
ਭੁੱਲ ਜਾਣੇ ਵਿਦਵਾਨ ਮੇਰਾ ਚਾਚਾ ਸੁਣਕੇ
ਅਸੀਂ ਇਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ
Bore ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁਣਕੇ
Bore ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁਣਕੇ
(ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁਣਕੇ)
ਹੁਣ ਸਾਊ ਜਿਹੇ ਹੋਏ ਆਂ ਆਹੀ ਕੰਮ ਛੱਡਕੇ
ਆਪਾਂ ਬੰਦੇ ਨਹੀਂ ਛੱਡੀਦੇ ਐਵੇਂ ਕੰਮ ਕੱਢਕੇ
ਨੀ, ਤੂੰ ਕੀਹਨਾਂ ਨਾਲ਼ ਫ਼ਿਰਦੀ relate ਕਰਦੀ?
ਮੇਰਾ ਦਾਦਾ ਵੰਡ ਦਿੰਦਾ ਸੀ drum ਕੱਢਕੇ
ਯਾਰ ਮਿਲ਼ਦੇ ਜਦੋਂ ਵੀ, ਅਸੀਂ ਚਾਹ ਧਰਦੇ
ਚੱਕੀ ਫ਼ਿਰਦੇ ਹੱਥਾਂ 'ਤੇ ਹੱਥੀਂ ਛਾਂ ਕਰਦੇ
ਦੋਗਲੇ ਜਿਹੇ ਬੰਦੇ ਨਾ ਪਸੰਦ, ਗੋਰੀਏ
ਗੁੱਸਾ ਥੋੜਾ ਜਿਹਾ, ਰਕਾਨੇ, ਅਸੀਂ ਤਾਂ ਕਰਦੇ
ਨਾਮ ਰੱਬ ਦਾ ਵੀ 'ਕੱਲ੍ਹੇ ਬਹਿਕੇ ਜੱਪ ਲੈਣੇ ਆਂ
ਨਾ story'an, ਰਕਾਨੇ, ਨਾ ਦਿਖਾਵੇ ਕਰਕੇ
ਉਹਦੇ ਸਿਰ 'ਤੇ ਜਹਾਜ ਮੇਰਾ ਉੱਡਦਾ ਪਿਆ
ਚੀਜਾਂ ਛੱਡ ਵੀ ਦਿੰਨੇ ਆਂ ਅਸੀਂ ਦਾਵੇ ਕਰਕੇ
ਨੀ, ਤੂੰ ਦੱਸ ਬੰਦਿਆਂ ਨੂੰ ਹੁਣੇ phone ਲਾਦੇਂਗੀ
ਸਾਡੀ ਵੇਖ਼ਕੇ ਚੜ੍ਹਾਈ, ਸਾਡਾ ਵਾਕਾ ਸੁਣਕੇ
ਅਸੀਂ ਇਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ
Bore ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁਣਕੇ
Bore ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁਣਕੇ
(ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁ-)
ਥੋੜਾ ਸੁਲਝਕੇ ਚੱਲਣਾ ਪਸੰਦ ਕਰਦੇ
ਐਵੇਂ ਮਾੜਾ ਬੰਦਾ ਵੇਖ਼ਕੇ ਨੀ ਤੰਗ ਕਰਦੇ
ਗਾਣਾ ਲੱਗਦਾ ਐ ਚੰਗਾ ਤਾਹੀਂਓਂ ਸੁਣੀ ਜਾਣੇ ਓ
ਹੁਣ ਤੱਕ ਚੱਲੇ ਜਾਣਾ ਸੀਗਾ ਬੰਦ ਕਰਕੇ
ਅਸੀਂ ਚੀਨੇ ਵੀ ਉਡਾਏ ਤੇ ਬਠਾ ਲੈਣੇ ਆਂ
ਪੈਸੇ ਜਦੋਂ ਕੋਲ਼ੇ ਆਉਂਦੇ, ਅਸੀਂ 'ਡਾ ਦਿੰਨੇ ਆਂ
ਸਾਡਾ ਜੁੜਨੇ-ਜਡਾਉਣੇ ਆਲ਼ਾ ਕੰਮ ਕੋਈ ਨੀ
ਸੋਹਣੀਏ ਨੀ, ਸ਼ੌਂਕਾਂ ਉੱਤੇ ਲਾ ਦਿੰਨੇ ਆਂ
ਬੰਦਾ ਜਿਹੜਾ ਚੰਗਾ ਲੱਗਦਾ ਬੁਲਾ ਲਈ ਦੈ
ਮਹਿਫ਼ਲਾਂ 'ਚ ਬਹਿਕੇ ਗੀਤ ਗਾ ਲਈ ਦੈ
ਕੰਮ ਰੱਬ ਵੱਲੋਂ ਉੱਦਾ ਸਾਡਾ ਖੁੱਲ੍ਹਾ ਚੱਲਦਾ
ਕੰਮ ਲੋਕਾਂ ਦਾ ਵੀ ਫੱਸਿਆ ਕੱਢਾ ਦਈ ਦੈ
ਨੀ, ਮੈਂ ਹੋਰ ਕਿਸੇ ਬਾਰੇ ਕੀ ਆ ਗੱਲ ਕਰਨੀ?
ਤੇਰੇ Sahi ਨਾਲ਼ ਖੜ੍ਹਾ ਐ ਇਲਾਕਾ ਸੁਣਕੇ
ਅਸੀਂ ਇਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ
Bore ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁਣਕੇ
ਅਸੀਂ ਇਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ
Bore ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁਣਕੇ
Bore ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁਣਕੇ
Bore ਦੱਸਦੀ ਦਾ ਅਸੀਂ ਵੀ ਖ਼ੜਾਕਾ ਸੁਣਕੇ
(ਨੀ, ਤੇਰਾ Sahi ਤਾਂ...)
Written by: Watan Sahi
instagramSharePathic_arrow_out􀆄 copy􀐅􀋲

Loading...