Tekst Utworu

ਯਾਦ ਤਾਂ ਤੇਰੀ, ਸੱਜਣਾ, ਸਾਨੂੰ ਬਹੁਤ ਸਤਾਉਂਦੀ ਆ ਅਜਕਲ ਰਾਤੀ ਨੀਂਦ ਨੈਣਾਂ ਵਿੱਚ ਕਿੱਥੇ ਆਉਂਦੀ ਆ ਇੰਜ ਲਗਦਾ ਜਿਵੇਂ ਮਿਲਿਆਂ ਨੂੰ ਕਈ ਸਾਲ ਗੁਜ਼ਰ ਗਏ ਨੇ ਹਾਸੇ ਗੁਮ ਗਏ ਸਾਡੇ, ਯਾ ਫਿਰ ਲੋਕ ਬਦਲ ਗਏ ਨੇ ਹਾਸੇ ਗੁਮ ਗਏ ਸਾਡੇ, ਯਾ ਫਿਰ ਲੋਕ ਬਦਲ ਗਏ ਨੇ ਸਭ ਕਹਿੰਦੇ ਨੇ ਓਹ ਬਦਲ ਗਏ, ਓਹ ਬੇਵਫ਼ਾ ਨੇ ਸੁਣ ਤੀਰ ਕਲੇਜਿਓਂ ਨਿਕਲ਼ ਗਏ ਕਿ ਉਹ ਬੇਵਫ਼ਾ ਨੇ ਇਹ ਤਾਂ ਹੋ ਨਹੀਂ ਸਕਦਾ ਐ ਓਹਨੂੰ ਮੇਰੀ ਨਾ ਪਰਵਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ਼ ਜਾਏ ਯਾ ਫ਼ੇਰ ਇਹ ਅਫ਼ਵਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ਼ ਜਾਏ ਯਾ ਫ਼ੇਰ ਇਹ ਅਫ਼ਵਾਹ ਹੋਵੇ ਚੰਨ ਦੇ ਕੋਲ਼ੋਂ ਚਾਨਣੀ ਤੇ ਦੀਵੇ ਕੋਲ਼ੋਂ ਲੋਹ ਹੋ ਸਕਦਾ ਐ ਵੱਖਰੀ ਹੋ ਜਾਏ ਫੁੱਲਾਂ ਤੋਂ ਖੁਸ਼ਬੋ, ਹੋ ਚੰਨ ਦੇ ਕੋਲ਼ੋਂ ਚਾਨਣੀ ਤੇ ਦੀਵੇ ਕੋਲ਼ੋਂ ਲੋਹ ਹੋ ਸਕਦਾ ਐ ਵੱਖਰੀ ਹੋ ਜਾਏ ਫੁੱਲਾਂ ਤੋਂ ਖੁਸ਼ਬੋ, ਹੋ ਇਹ ਤਾਂ ਹੋ ਨਹੀਂ ਸਕਦਾ ਐ ਓਹਦਾ ਵੱਖ ਮੇਰੇ ਤੋਂ ਰਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ਼ ਜਾਏ ਯਾ ਫ਼ੇਰ ਇਹ ਅਫ਼ਵਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ਼ ਜਾਏ ਯਾ ਫ਼ੇਰ ਇਹ ਅਫ਼ਵਾਹ ਹੋਵੇ ਧਰਤੀ ਦੇ ਨਾਲ਼ ਅੰਬਰ ਰੁੱਸ ਜਾਏ, ਰੁੱਖਾਂ ਦੇ ਨਾਲ਼ ਛਾਂ ਪੰਛੀ ਭੁੱਲ ਜਾਵਣਗੇ ਉੱਡਣਾ, ਰਾਹੀ ਭੁੱਲਣ ਗਰਾਂ, ਹਾਂ ਧਰਤੀ ਦੇ ਨਾਲ਼ ਅੰਬਰ ਰੁੱਸ ਜਾਏ, ਰੁੱਖਾਂ ਦੇ ਨਾਲ਼ ਛਾਂ ਪੰਛੀ ਭੁੱਲ ਜਾਵਣਗੇ ਉੱਡਣਾ, ਰਾਹੀ ਭੁੱਲਣ ਗਰਾਂ, ਹਾਂ ਓਹ ਭੁੱਲ ਜਾਏ, ਮੈਂ ਜਿਉਂਦਾ ਰਹਿਜਾਂ ਕਿੱਥੇ ਮਾਫ਼ ਗੁਨਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ਼ ਜਾਏ ਯਾ ਫ਼ੇਰ ਇਹ ਅਫ਼ਵਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ਼ ਜਾਏ ਯਾ ਫ਼ੇਰ ਇਹ ਅਫ਼ਵਾਹ ਹੋਵੇ ਸੋਹਣੇ ਯਾਰ ਦੀਆਂ ਪਲਕਾਂ 'ਤੇ ਜੇ ਅਥੱਰੂ ਜਾਵੇ ਆ ਰਾਜ ਕਾਕੜੇ, ਰੋ-ਰੋ ਅੱਖੀਆਂ ਭਰ ਦੇਵਣ ਦਰਿਆ, ਹਾ ਸੋਹਣੇ ਯਾਰ ਦੀਆਂ ਪਲਕਾਂ 'ਤੇ ਜੇ ਅਥੱਰੂ ਜਾਵੇ ਆ ਰਾਜ ਕਾਕੜੇ, ਰੋ-ਰੋ ਅੱਖੀਆਂ ਭਰ ਦੇਵਣ ਦਰਿਆ, ਹਾ ਇਸ਼ਕੇ ਦੇ ਵਿੱਚ ਡੰਗਿਆਂ ਦੀ ਕੀ ਏਦੋਂ ਵੱਧ ਸਜ਼ਾ ਹੋਵੇ? ਜਾਂ ਰੱਬਾ ਸਾਡੀ ਜਾਨ ਨਿਕਲ਼ ਜਾਏ ਯਾ ਫ਼ੇਰ ਇਹ ਅਫ਼ਵਾਹ ਹੋਵੇ ਜਾਂ ਰੱਬਾ ਸਾਡੀ ਜਾਨ ਨਿਕਲ਼ ਜਾਏ ਯਾ ਫ਼ੇਰ ਇਹ ਅਫ਼ਵਾਹ ਹੋਵੇ
Writer(s): Raj Kakra Lyrics powered by www.musixmatch.com
instagramSharePathic_arrow_out