Создатели
ИСПОЛНИТЕЛИ
Garry Sandhu
Исполнитель
МУЗЫКА И СЛОВА
Garry Sandhu
Автор песен
Beat Minister
Композитор
Veet Baljit
Автор песен
Слова
ਤੇਰੇ ਨਿੱਕੇ-ਨਿੱਕੇ...
ਤੋਂ ਸੱਜਣਾ, ਵੇ ਮੈਂ ਤੰਗ...
ਤੇਰੇ ਨਿੱਕੇ-ਨਿੱਕੇ ਰੋਸਿਆਂ ਤੋਂ, ਸੱਜਣਾ
ਵੇ ਮੈਂ ਤੰਗ ਆਈ ਹੋਈ ਆਂ
ਤੂੰ ਬੰਦਾ ਬਣ ਜਾ, ਦਿਲਾਂ ਦਿਆ ਜਾਨੀਆ
ਮੈਂ ਤੇਰੇ ਨਾ' ਵਿਆਹੀ ਹੋਈ ਆਂ
ਤੂੰ ਬੰਦਾ ਬਣ ਜਾ, ਦਿਲਾਂ ਦਿਆ ਜਾਨੀਆ
ਮੈਂ ਤੇਰੇ ਨਾ' ਵਿਆਹੀ ਹੋਈ ਆਂ
ਇੱਕੋ ਚੁੰਨੀ ਨਾਲ਼ ਮੈਂ ਤਾਂ ਕੱਟੇ ਤਿੰਨ ਸਾਲ ਵੇ
ਇੱਕੋ ਚੁੰਨੀ ਨਾਲ਼ ਮੈਂ ਤਾਂ ਕੱਟੇ ਤਿੰਨ ਸਾਲ ਵੇ
ਕੀਹਦਾ ਪਾਈ ਫ਼ਿਰਦਾ ਤੂੰ ਜੇਬੀ 'ਚ ਰੁਮਾਲ ਵੇ?
ਕਾਹਤੋਂ ਦੱਸਦਾ ਨਹੀਂ ਕੀਹਦੀ ਆਂ ਨਿਸ਼ਾਨੀਆਂ?
ਮੈਂ ਜਿਨ੍ਹਾਂ ਦੀ ਤਪਾਈ ਹੋਈ ਆਂ
ਤੂੰ ਬੰਦਾ ਬਣ ਜਾ, ਦਿਲਾਂ ਦਿਆ ਜਾਨੀਆ
ਮੈਂ ਤੇਰੇ ਨਾ' ਵਿਆਹੀ ਹੋਈ ਆਂ
ਮੇਰੇ ਨਾਲ਼ੋਂ ਵੱਧ ਕਿਹੜੀ ਕਰੂ ਤੈਨੂੰ ਪਿਆਰ ਵੇ?
ਮੇਰੇ ਨਾਲ਼ੋਂ ਵੱਧ ਕਿਹੜੀ ਕਰੂ ਤੈਨੂੰ ਪਿਆਰ ਵੇ?
ਆਥਣ ਵੇਲੇ ਤੂੰ ਦਿੱਨਾ ਬੂਹੇ ਲੱਤ ਮਾਰ ਵੇ
ਹੋ, ਕਾਹਤੋਂ ਕਰਦਾ ਐ ਭੈੜਾ ਮਨਮਾਨੀਆਂ
ਮੈਂ ਲਾਵਾਂ ਲੈਕੇ ਆਈ ਹੋਈ ਆਂ
ਤੂੰ ਬੰਦਾ ਬਣ ਜਾ, ਦਿਲਾਂ ਦਿਆ ਜਾਨੀਆ
ਮੈਂ ਤੇਰੇ ਨਾ' ਵਿਆਹੀ ਹੋਈ ਆਂ
ਤੁਰ ਗਈ ਜੇ ਪੇਕੇ, ਮੈਨੂੰ ਕਰੀਂ ਨਾ ਤੂੰ ਯਾਦ ਵੇ
ਤੁਰ ਗਈ ਜੇ ਪੇਕੇ, ਮੈਨੂੰ ਕਰੀਂ ਨਾ ਤੂੰ ਯਾਦ ਵੇ
ਰੋਟੀ ਟੁੱਕ ਆਪੇ ਤੂੰ ਬਣਾਵੀਂ ਮੈਥੋਂ ਬਾਅਦ ਵੇ
ਕਿਉਂ ਕਰਾਉਨਾ ਤੂੰ ਸ਼ਾਰੀਕਿਆਂ 'ਚ ਹਾਨੀਆਂ?
ਮੈਂ ਮੁੱਕਣੇ 'ਤੇ ਆਈ ਹੋਈ ਆਂ
ਤੂੰ ਬੰਦਾ ਬਣ ਜਾ, ਦਿਲਾਂ ਦਿਆ ਜਾਨੀਆ
ਮੈਂ ਤੇਰੇ ਨਾ' ਵਿਆਹੀ ਹੋਈ ਆਂ
Written by: Beat Minister, Garry Sandhu, Veet Baljit

