album cover
Heer
album cover
Heer was released on December 1, 2004 by Sai Productions as a part of the album Heer
AlbumHeer
December 1, 2004
LabelSai Productions
BPM179
Melodicness
Acousticness
Valence
Danceability
Energy

Music Video

Music Video

Lyrics

ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਤੇਰੀ ਹੋਰ ਮਜਬੂਰੀ, ਮੇਰੀ ਹੋਰ ਮਜਬੂਰੀ
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਤੇਰੀ ਹੋਰ ਮਜਬੂਰੀ, ਮੇਰੀ ਹੋਰ ਮਜਬੂਰੀ
ਰਹਿ ਗਈ ਛੰਨੇ ਵਿੱਚ ਚੂਰੀ
ਰਹਿ ਗਈ ਛੰਨੇ ਵਿੱਚ ਚੂਰੀ, ਤਕਦੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਨਾ ਮੈਂ ਮਾਪਿਆਂ ਨੇ ਰੱਖੀ, ਨਾ ਮੈਂ ਸੋਹਰਿਆਂ ਦੀ ਹੋਈ
ਜਿੰਨਾ ਜ਼ਿੰਦਗੀ 'ਚ ਹੱਸੀ, ਓਨਾ ਡੋਲੀ ਵੇਲ਼ੇ ਰੋਈ
ਨਾ ਮੈਂ ਮਾਪਿਆਂ ਨੇ ਰੱਖੀ, ਨਾ ਮੈਂ ਸੋਹਰਿਆਂ ਦੀ ਹੋਈ
ਜਿੰਨਾ ਜ਼ਿੰਦਗੀ 'ਚ ਹੱਸੀ, ਓਨਾ ਡੋਲੀ ਵੇਲ਼ੇ ਰੋਈ
ਰੋਣਾ ਲੇਖਾਂ ਵਿੱਚ ਰਹਿ ਗਿਆ
ਲੇਖਾਂ ਵਿੱਚ ਰਹਿ ਗਿਆ, ਲਕੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਨਾ ਮੈਂ ਦੁਨੀਆਂ ਨੂੰ ਮੰਨਾ, ਨਾ ਮੈਂ ਦੀਨ ਨੂੰ ਪਛਾਨਾ
ਸਾਡਾ ਖੇੜਿਆਂ ਨੇ ਲੁੱਟ ਲਿਆ, ਝੰਗ ਮੰਗੇਆਣਾ
ਨਾ ਮੈਂ ਦੁਨੀਆਂ ਨੂੰ ਮੰਨਾ, ਨਾ ਮੈਂ ਦੀਨ ਨੂੰ ਪਛਾਨਾ
ਸਾਡਾ ਖੇੜਿਆਂ ਨੇ ਲੁੱਟ ਲਿਆ, ਝੰਗ ਮੰਗੇਆਣਾ
ਚੁੰਨੀ ਕਦੋਂ ਹੱਥ ਰਹਿ ਗਈ
ਚੁੰਨੀ ਕਦੋਂ ਹੱਥ ਰਹਿ ਗਈ, ਸਾਡੀ ਲੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਹੀਰ ਤੇਰੀ ਏ 'ਤੇ ਤੇਰੀ, ਸਦਾ ਰਹੂਗੀ, ਆਮੀਨ
ਉਹਨਾਂ ਰੱਬ ਦਾ ਨਹੀਂ ਹੋਣਾ, ਜਿਨ੍ਹਾਂ ਤੇਰਾ ਸੀ ਯਕੀਨ
ਹੀਰ ਤੇਰੀ ਏ 'ਤੇ ਤੇਰੀ, ਸਦਾ ਰਹੂਗੀ, ਆਮੀਨ
ਉਹਨਾਂ ਰੱਬ ਦਾ ਨਹੀਂ ਹੋਣਾ, ਜਿਨ੍ਹਾਂ ਤੇਰਾ ਸੀ ਯਕੀਨ
ਤੂੰ ਵੀ ਡੇਰੇ ਵਿੱਚ ਬਹਿ ਗਏ
ਡੇਰੇ ਵਿੱਚ ਬਹਿ ਗਏ, ਫਕੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਤੇਰੇ ਜੋਗ ਦਾ ਕੀ ਫਾਇਦਾ? ਜੇ ਸੰਜੋਗ ਹੀ ਨਾ ਜਿੱਤੇ
ਤੈਨੂੰ ਮਰ ਜਾਣੇ Maan'an, ਰੱਬ, ਹੱਥ-ਪੈਰ ਦਿੱਤੇ
ਤੇਰੇ ਜੋਗ ਦਾ ਕੀ ਫਾਇਦਾ? ਜੇ ਸੰਜੋਗ ਹੀ ਨਾ ਜਿੱਤੇ
ਤੈਨੂੰ ਮਰ ਜਾਣੇ Maan'an, ਰੱਬ, ਹੱਥ-ਪੈਰ ਦਿੱਤੇ
ਲਾ ਦੇ ਹੀਰ ਨੂੰ ਕਿਨਾਰੇ
ਲਾ ਦੇ ਹੀਰ ਨੂੰ ਕਿਨਾਰੇ, ਜੋਗੀ ਪੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਤੇਰੀ ਹੋਰ ਮਜਬੂਰੀ, ਮੇਰੀ ਹੋਰ ਮਜਬੂਰੀ
ਰਹਿ ਗਈ ਛੰਨੇ ਵਿੱਚ ਚੂਰੀ
ਰਹਿ ਗਈ ਛੰਨੇ ਵਿੱਚ ਚੂਰੀ, ਤਕਦੀਰ ਬਣਕੇ
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਕੀ ਖੱਟਿਆ ਮੈਂ ਤੇਰੀ ਹੀਰ ਬਣਕੇ?
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਤੇਰੀ ਹੋਰ ਮਜਬੂਰੀ, ਮੇਰੀ ਹੋਰ ਮਜਬੂਰੀ
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
Written by: Gurdas Maan, Jaidev Kumar
instagramSharePathic_arrow_out􀆄 copy􀐅􀋲

Loading...