Music Video
Music Video
Credits
PERFORMING ARTISTS
Ranjit Bawa
Actor
COMPOSITION & LYRICS
Jassi X
Composer
Jassi Lohka
Lyrics
Soohe Akhar
Lyrics
Lyrics
[Verse 1]
ਪਾਣੀ ਲਾਉਂਦੇ ਲਾਉਂਦੇ ਆਗੀ ਤੇਰੀ ਯਾਦ ਨੀ ਕੁੜੀਏ
(ਪਾਣੀ ਲਾਉਂਦੇ ਲਾਉਂਦੇ ਆਗੀ ਤੇਰੀ ਯਾਦ ਨੀ ਕੁੜੀਏ)
ਪਾਣੀ ਲਾਉਂਦੇ ਲਾਉਂਦੇ ਆਗੀ ਤੇਰੀ ਯਾਦ ਨੀ ਕੁੜੀਏ
[Verse 2]
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
[Verse 3]
ਕਾਸ਼ ਤੇਰਿਆਂ ਹੱਥਾਂ ਨੇ ਬਣਾਈ ਹੁੰਦੀ ਨੀ
ਪੌਣੇ ਦੇ ਵਿਚ ਬਣ ਕੇ ਰੋਟੀ ਆਈ ਹੁੰਦੀ ਨੀ
ਕਾਸ਼ ਤੇਰਿਆਂ ਹੱਥਾਂ ਨੇ ਬਣਾਈ ਹੁੰਦੀ ਨੀ
ਪੌਣੇ ਦੇ ਵਿਚ ਬਣ ਕੇ ਰੋਟੀ ਆਈ ਹੁੰਦੀ ਨੀ
ਸਾਲ ਪੁਰਾਣੀ ਟੁੱਟੀ ਯਾਰੀ
ਖੁੱਭ ਗਈ ਸੀਨੇ ਤੇ ਬਣ ਆਰੀ
ਹੱਸ ਹੱਸ ਕੇ ਲਾਈਆਂ ਸੀ ਨੀ ਤੂੰ
ਤੋੜਨ ਲੱਗੇ ਨਾ ਗੱਲ ਵਿਚਾਰੀ
ਹੁਣ ਡੰਗਦੇ ਮੈਨੂੰ ਯਾਦਾਂ ਵਾਲੇ ਨਾਗ ਨੀ ਕੁੜੀਏ
[Verse 4]
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
[Verse 5]
ਕੋਠੇ ਉੱਤੋ ਲੰਘਦੇ ਜਿੰਨੇ ਜਹਾਜ਼ ਨੀ ਕੁੜੀਏ
ਸਭ ਜਾਂਦੇ ਤੇਰੇ ਮੇਰੇ ਰਾਜ਼ ਨੀ ਕੁੜੀਏ
(ਰਾਜ਼ ਨੀ ਕੁੜੀਏ)
ਕੋਠੇ ਉੱਤੋ ਲੰਘਦੇ ਜਿੰਨੇ ਜਹਾਜ਼ ਨੀ ਕੁੜੀਏ
ਸਭ ਜਾਂਦੇ ਤੇਰੇ ਮੇਰੇ ਰਾਜ਼ ਨੀ ਕੁੜੀਏ
ਹੋ ਤੇਰੇ ਵਰਗੇ ਨਿਕਲੇ ਤਾਰੇ
ਤੇਰੇ ਵਾਂਗੂ ਲਾ ਗਏ ਲਾਰੇ
ਵੇਟ ਕਰੀ ਅੱਸੀ ਹੁਣੇ ਆਏ
ਕਰਗਏ ਧੋਖਾ ਦਿਨੇ ਦਿਹਾੜੇ
ਹੁਣ ਕਿੱਥੇ ਪਛਾਣੀ ਜਾਨੀ ਸਾਡੀ ਆਵਾਜ਼ ਨੀ ਕੁੜੀਏ
( ਨੀ ਨੀ ਕੁੜੀਏ )
[Verse 6]
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
[Verse 7]
ਜੱਸੀ ਲੋਖੇ ਨਾਲ ਖੇਡ ਕੇ ਚੱਲ ਗਈ ਖੇਡਾਂ ਨੀ
ਪਾਵੇ ਤੇਰੇ ਲੱਗ ਗਏ ਪੱਕੇ ਪੈਰ ਕੈਨੇਡਾ ਨੀ
ਜੱਸੀ ਲੋਖੇ ਨਾਲ ਖੇਡ ਕੇ ਚੱਲ ਗਈ ਖੇਡਾਂ ਨੀ
ਪਾਵੇ ਤੇਰੇ ਲੱਗ ਗਏ ਪੱਕੇ ਪੈਰ ਕੈਨੇਡਾ ਨੀ
ਲੱਖ ਕੀਮਤੀ ਚੀਜ਼ਾਂ ਵਾਲੇ
ਮਹਿੰਗੇ ਹੀਰੇ ਤੋਂ ਯਾਰ ਗਵਾ ਲਏ
ਲੌਈ ਜੱਟ ਦੀ ਚੇਤੇ ਔਣੀ
ਧਰ ਗਈ ਜੱਦ ਤੂੰ ਪੋਹ ਦੇ ਪਾਲੇ
ਧਰ ਗਈ ਜੱਦ ਤੂੰ ਪੋਹ ਦੇ ਪਾਲੇ
ਓ ਧਾ ਕੇ ਤੁਰ ਗਈ ਸਦਰਾਂ ਵਾਲੇ ਤਾਜ ਨੀ ਕੁੜੀਏ
(ਤਾਜ ਨੀ ਕੁੜੀਏ )
[Verse 8]
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ
(ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ )
(ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ )
[Verse 9]
ਲੋਕ ਮੇਰੇ ਕੋਲ ਆਉਂਦੇ ਤੇ ਚਲੇ ਜਾਂਦੇ ਨੇ
ਓਹਨਾਂ ਨੂੰ ਨੀ ਪਤਾ ਮੈਂ ਤੇਰੇ ਕੋਲ ਆਂ
ਪਰ ਅਫਸੋਸ
ਇਹ ਤਾ ਤੈਨੂੰ ਵੀ ਨੀ ਪਤਾ
Written by: Jassi Lohka, Jassi X, Soohe Akhar


