Music Video
Music Video
Credits
PERFORMING ARTISTS
Master Saleem
Lead Vocals
COMPOSITION & LYRICS
Master Saleem
Songwriter
Lyrics
ਅੱਜ ਬੜੇ ਚਿਰਾਂ ਬਾਦ
ਸਾਡੀ ਆ ਗਈ ਕਿਵੇਂ ਯਾਦ
ਅੱਜ ਬੜੇ ਚਿਰਾਂ ਬਾਦ
ਸਾਡੀ ਆ ਗਈ ਕਿਵੇਂ ਯਾਦ
ਮੂੰਹੋਂ ਬੋਲ ਕੇ ਤੇ ਦੱਸ ਹਾਏ
ਬੋਲ ਕੇ ਤੇ ਦੱਸ ਤੂੰ ਕੀ ਕਹਿਣ ਆਈ ਏਂ
ਦੁੱਖ ਦੇਣੀਏ ਨੀ ਕਿਹੜਾ,ਦੁੱਖ ਦੇਣ ਆਈ ਏਂ?
ਮੈਨੂੰ ਹੋਰ ਕਿਹੜਾ ਨਵਾਂ,ਦੁੱਖ ਦੇਣ ਆਈ ਏ?
ਮੈਨੂੰ ਹੋਰ ਕਿਹੜਾ ਨਵਾਂ,ਦੁੱਖ ਦੇਣ ਆਈ ਏਂ?
ਸੱਚ ਜਾਣੀਂ ਤੇਰਾ ਨੀ, ਖਿਆਲ ਦਿਲੋਂ ਕੱਢ ਤਾ
ਤੇਰੇ ਘਰ ਵਾਲਾ ਅਸੀਂ ਰਾਹ ਵੀ ਏ ਛੱਡ ਤਾ
ਸੱਚ ਜਾਣੀਂ ਤੇਰਾ ਨੀ, ਖਿਆਲ ਦਿਲੋਂ ਕੱਢ ਤਾ
ਤੇਰੇ ਘਰ ਵਾਲਾ ਅਸੀਂ ਰਾਹ ਵੀ ਏ ਛੱਡ ਤਾ
ਤੂੰ ਕਿਉਂ ਸਾਡੀਆਂ ਰਾਹਾਂ ਚ ਹਾਏ
ਸਾਡੀਆਂ ਰਾਹਾਂ ਦੇ, ਵਿਚ ਬਹਿਣ ਆਈ ਏਂ
ਦੁੱਖ ਦੇਣੀਏ ਨੀ ਕਿਹੜਾ,ਦੁੱਖ ਦੇਣ ਆਈ ਏਂ?
ਮੈਨੂੰ ਹੋਰ ਕਿਹੜਾ ਨਵਾਂ,ਦੁੱਖ ਦੇਣ ਆਈ ਏਂ?
ਮੈਨੂੰ ਹੋਰ ਕਿਹੜਾ ਨਵਾਂ,ਦੁੱਖ ਦੇਣ ਆਈ ਏਂ?
ਭਰ ਚੁੱਕੇ ਜ਼ਖਮਾਂ ਨੂੰ, ਹੁਣ ਕਿਉਂ ਉਖੇੜੇਂ ਤੂੰ
ਬੇਪਰਵਾਹੀਏ ਹੁਣ ਆਵੇਂ ਕਾਹਤੋਂ ਨੇੜੇ ਤੂੰ
ਭਰ ਚੁੱਕੇ ਜ਼ਖਮਾਂ ਨੂੰ,ਹੁਣ ਕਿਉਂ ਉਖੇੜੇਂ ਤੂੰ
ਬੇਪਰਵਾਹੀਏ ਹੁਣ ਆਵੇਂ ਕਾਹਤੋਂ ਨੇੜੇ ਤੂੰ
ਸੁੱਖੀ ਵੱਸਦੀਆਂ ਨਾਲ ਹਾਏ
ਵੱਸਦੀਆਂ ਨਾਲ,ਕਾਹਤੋਂ ਖਹਿਣ ਆਈ ਏਂ
ਦੁੱਖ ਦੇਣੀਏ ਨੀ ਕਿਹੜਾ,ਦੁੱਖ ਦੇਣ ਆਈ ਏਂ?
ਮੈਨੂੰ ਹੋਰ ਕਿਹੜਾ ਨਵਾਂ,ਦੁੱਖ ਦੇਣ ਆਈ ਏਂ?
ਮੈਨੂੰ ਹੋਰ ਕਿਹੜਾ ਨਵਾਂ, ਦੁੱਖ ਦੇਣ ਆਈ ਏਂ?
ਲੁੱਟ ਪੁੱਟ ਹੋ ਕੇ ਅੱਜ ਬੈਠਾ ਮੰਗੀ ਮਾਹਲ ਨੀ
ਗਾਨੀ ਛੱਲਾ ਮੋੜੇ ਤੈਨੂੰ,ਮੋੜ ਤਾ ਰੁਮਾਲ ਨੀ
ਲੁੱਟ ਪੁੱਟ ਹੋ ਕੇ ਅੱਜ ਬੈਠਾ ਮੰਗੀ ਮਾਹਲ ਨੀ
ਗਾਨੀ ਛੱਲਾ ਮੋੜੇ ਤੈਨੂੰ,ਮੋੜ ਤਾ ਰੁਮਾਲ ਨੀ
ਹੋਰ ਰਹਿ ਗਿਆ ਕੀ ਬਾਕੀ ਹਾਏ
ਰਹਿ ਗਿਆ ਕੀ ਬਾਕੀ,ਜੋ ਤੂੰ ਲੈਣ ਆਈ ਏਂ
ਦੁੱਖ ਦੇਣੀਏ ਨੀ ਕਿਹੜਾ,ਦੁੱਖ ਦੇਣ ਆਈ ਏਂ?
ਮੈਨੂੰ ਹੋਰ ਕਿਹੜਾ ਨਵਾਂ,ਦੁੱਖ ਦੇਣ ਆਈ ਏਂ?
ਮੈਨੂੰ ਹੋਰ ਕਿਹੜਾ ਨਵਾਂ,ਦੁੱਖ ਦੇਣ ਆਈ ਏਂ?
Written by: Master Saleem