album cover
Ishq
album cover
Ishq was released on February 14, 2023 by Juke Dock as a part of the album Ishq - Single
ReleasedFebruary 14, 2023
LabelJuke Dock
BPM153
Melodicness
Acousticness
Valence
Danceability
Energy

Music Video

Music Video

Lyrics

ਨੀ ਤੈਨੂੰ ਕੀਤਾ ਪਿਆਰ ਆ, ਅੜੀਏ ਨੀ
ਉਂਝ ਵੱਸਦੀ ਦੁਨੀਆਂ ਬਹੁਤ, ਕੁੜੇ
ਨੀ ਮੈਂ ਹੱਸਣਾ ਤੇਰੇ ਹਾਸਿਆਂ 'ਤੇ
ਉਂਝ ਹੱਸਦੀ ਦੁਨੀਆਂ ਬਹੁਤ, ਕੁੜੇ
ਹੋ, ਫ਼ੁੱਲ ਖ਼ਿਲ ਜਾਵੇ, ਤੂੰ ਮਿਲ਼ ਜਾਵੇਂ
ਹੁਣ ਕਿੰਨੀਆਂ ਘੜੀਆਂ ਲੰਘੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਹੋ, ਤੈਨੂੰ ਕੋਲ਼ ਬਿਠਾ ਕੇ ਭੁੱਲ ਜਾਨਾਂ
ਮੈਂ ਆਪਣੇ-ਆਪ ਸਵਾਲਾਂ ਨੂੰ
ਮੇਰੀ ਰੂਹ ਨੂੰ ਸੁੱਚੜਾ ਕਰ ਦੇਵੇਂ
ਕੀ ਆਖਾਂ ਤੇਰੇ ਖ਼ਿਆਲਾਂ ਨੂੰ? (ਖ਼ਿਆਲਾਂ ਨੂੰ)
ਨੀ ਮੈਂ ਕੋਸ਼ਿਸ਼ ਕਰਦਾ ਲਿਖਣੇ ਦੀ
ਤੇਰਾ ਲਈ ਕਲਮਾਂ ਚੰਡੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਓਸ ਰੱਬ ਸੱਚੇ ਤੋਂ, ਹੀਰੇ ਨੀ
ਸੁਣਿਆਂ, ਕੋਈ ਖ਼ਾਲੀ ਮੁੜਿਆ ਨੀਂ
ਜੋ ਜੁੜਿਆ ਏ, ਉਹ ਟੁੱਟਿਆ ਨੀਂ
ਜੋ ਟੁੱਟਿਆ ਏ, ਉਹ ਜੁੜਿਆ ਨੀਂ (ਜੁੜਿਆ ਨੀਂ)
ਨੀ ਸਾਨੂੰ ਬਾਬੇ ਆਪ ਮਿਲਾਇਆ ਏ
ਓਹਦੇ ਨਾਲ਼ ਤਾਂ ਰਜ਼ਾਮੰਦੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਹੋ, ਤੂੰ ਕੋਲ਼ ਹੋਵੇਂ, ਚਿੱਤ ਖਿੜਦਾ ਏ
ਭਾਵੇਂ ਦੋ ਪਲ਼ ਲਈ ਆਇਆ ਕਰ
ਕਿੰਝ ਹੱਸਣਾ ਏਂ? ਕਿੰਝ ਵੱਸਣਾ ਏਂ?
ਰੱਬ ਰੰਗੀਏ ਨੀ, ਸਮਝਾਇਆ ਕਰ
ਮੇਰਾ ਨਾਂ ਲੈ ਕੇ ਕੁੱਝ ਆਖਿਆ ਤੂੰ
ਤੇਰੇ ਤੋਂ ਕੋਇਲਾਂ ਸੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਹੋ, ਤੇਰੇ ਪਿੰਡ ਦਾ ਰੇਤਾ ਖੰਡ ਬਣਿਆਂ
ਤੂੰ ਰੱਬ ਬਣ ਗਈ, ਮੁਟਿਆਰੇ ਨੀ
ਤੇਰੇ ਰਾਹਾਂ ਵਿੱਚ ਫ਼ੁੱਲ ਕਿਰਦੇ ਨੇ
ਮੈਂ ਚੁੱਕ ਕੇ ਗਲ਼ ਨਾਲ਼ ਲਾ ਲਏ ਨੀ
ਨੀ Nirvair Pannu ਨੂੰ ਗਲ਼ ਲਾ ਲੈ
ਕਰ ਰਹਿਮ ਹਵਾਵਾਂ ਠੰਡੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ (ਮੰਗੀਆਂ ਨੇ)
ਅੰਬਰਾਂ ਵਿੱਚ ਤੇਰਾ ਮੁੱਖ ਵੇਖਾਂ
ਧਰਤੀ 'ਤੇ ਤੇਰੀਆਂ ਪੈੜਾਂ ਨੀ
ਚੱਲ ਨਦੀ ਕਿਨਾਰੇ ਬਹਿ ਜਾਈਏ
ਤੇਰਾ ਨਾਂ ਲੈਂਦੀਆਂ ਲਹਿਰਾਂ ਨੀ
ਤੇਰੀ ਖੁਸ਼ਬੂ ਆ ਗਈ 'ਵਾ ਬਣ ਕੇ
ਮੇਰੇ ਕੋਲ਼ ਹਵਾਵਾਂ ਲੰਘੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਓਦੋਂ ਜਦ ਮੇਰਾ ਨਾਂ ਲੈ ਕੇ
ਮੈਨੂੰ ਪਹਿਲੀ ਵਾਰ ਬੁਲਾਇਆ ਤੂੰ
ਮੇਰੇ ਅੱਖਰਾਂ ਨੂੰ, ਜੋ ਤੇਰੇ ਨੇ
ਓਦੋਂ ਪਹਿਲੀ ਵਾਰ ਸਲਾਹਿਆ ਤੂੰ (ਸਲਾਹਿਆ ਤੂੰ)
ਟੁੱਟ ਜਾਵਣ ਨਾ, ਡਰ ਲੱਗਦਾ ਏ
ਇਸ਼ਕੇ ਦੀਆਂ ਡੋਰਾਂ ਗੰਢੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਤੇਰੇ ਹੱਥਾਂ ਦੇ ਵਿੱਚ ਮੁੱਕ ਜਾਵਾਂ
ਮੈਨੂੰ ਹੋਰ ਨਾ ਆਸ-ਉਮੀਦਾਂ ਨੀ
ਸਾਡੇ ਵੇਹੜੇ ਦੀ ਤੂੰ ਛਾਂ ਬਣ ਜੇਂ
ਆਹੀ ਤਾਂ ਮੇਰੀਆਂ ਰੀਝਾਂ ਨੀ
ਬੱਸ ਸਿਰ ਕੱਜ ਲੀਂ ਮੂਹਰੇ ਬਾਪੂ ਦੇ
ਤੈਨੂੰ ਹੋਰ ਨਾ ਕੋਈ ਪਾਬੰਧੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ
ਕਿੱਸਾ Heer ਦਾ ਨਵਾਂ ਬਣਾਈਏ ਜੀ
ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਓ
ਤੇ ਜੀਭ ਸੋਹਣੀ ਦੇ ਨਾਲ਼ ਸੁਣਾਈਏ ਜੀ
ਨਾਲ਼ ਅਜਬ ਬਹਾਰ ਦੇ ਸ਼ੇਅਰ ਕਹਿ ਕੇ
ਹੋ, Ranjhe-Heer ਦਾ ਮੇਲ਼ ਕਰਾਈਏ ਜੀ
ਹੋ, ਯਾਰਾਂ ਨਾਲ਼ ਬਹਿ ਕੇ ਵਿੱਚ ਮਜਲਸਾਂ ਦੇ
ਹੋ, ਮਜਾ Heer ਦੇ ਇਸ਼ਕ ਦਾ ਪਾਈਏ ਜੀ
ਇਸ਼ਕੇ ਵਿੱਚ ਧੋਖੇ-ਧੜੀਆਂ ਨੇ
ਮੈਂ ਪੜ੍ਹਿਆ Ranjhe-Heer'an 'ਚੋਂ
ਤੂੰ ਦੂਰ ਨਾ ਹੋ ਜੀਂ, ਡਰ ਲੱਗਦੈ
ਮਸਾਂ ਪਾਇਆ ਮੈਂ ਤਕਦੀਰਾਂ 'ਚੋਂ (ਤਕਦੀਰਾਂ 'ਚੋਂ)
ਕਈ ਵਾਰੀ ਲੜਿਆ ਰੱਬ ਨਾਲ਼ ਮੈਂ
ਕਈ ਵਾਰੀ ਹੋਈਆਂ ਸੰਧੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਤੂੰ ਹੱਥ ਫੜ੍ਹ ਲਿਆ ਏ, ਪਰੀਏ ਨੀ
ਸੁਰਗਾਂ ਤੋਂ ਦੱਸ ਕੀ ਲੈਣਾ ਮੈਂ?
ਤੇਰੇ ਤੋਂ ਸਿੱਖਦਾ, ਹਾਣਦੀਏ
ਤੈਨੂੰ ਦੱਸ ਹੋਰ ਕੀ ਕਹਿਣਾ ਮੈਂ?
ਤੂੰ ਜਾਨ ਮੇਰੀ, ਸਭ ਜਾਣਦੀਏ
ਤੂੰ ਹੀ ਤਾਂ ਅਕਲਾਂ ਵੰਡੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ, ਹਾਣਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ, ਹੋ
Written by: Deol Harman, Nirvair Pannu
instagramSharePathic_arrow_out􀆄 copy􀐅􀋲

Loading...