Music Video

Music Video

Credits

COMPOSITION & LYRICS
Tru-Skool
Tru-Skool
Songwriter
Raj Ranjodh
Raj Ranjodh
Songwriter

Lyrics

ਓ, ਨੀ ਤੂੰ ਨਿਕਲ਼ੀ ਘੁੰਗਰੂ ਪਾ ਕੇ ਨੀ
ਜੱਟ ਰੱਖਦਾ ਅੱਖ ਟਿਕਾ ਕੇ ਨੀ
ਸਾਡੀ ਟੌਰ ਚੌਗਣੀ ਹੋ ਜਾਂਦੀ
ਜਦ ਖੜ੍ਹਦੀ ਕੋਲ਼ ਤੂੰ ਆ ਕੇ ਨੀ
ਸੁਣ ਵਾਜ ਤੇਰੀ ਕੋਈ ਮੁਰਦਾ ਕਬਰਾਂ ਪਾੜੂ ਨੀ
ਹੋ, ਜੋੜੀ ਤੇਰੀ-ਮੇਰੀ
ਜਿਵੇਂ Coca Cola ਨਾਲ਼ Sofia ਦਾਰੂ ਨੀ
ਹਾਏ, ਜੋੜੀ ਤੇਰੀ-ਮੇਰੀ
ਹਾਏ, ਜੋੜੀ ਤੇਰੀ-ਮੇਰੀ
ਰਾਂਝੇ ਤੋਂ ਸੋਹਣਾ ਤੂੰ, ਮਿੱਤਰਾ
ਮੇਰੀ ਕੱਢ ਲੈਂਦਾ ਐ ਰੂਹ, ਮਿੱਤਰਾ
ਜਦ ਵੇਖ ਮੇਰੇ ਵੱਲ ਹੱਸਦਾ ਐ
ਮੇਰੇ ਦਿਲ ਵਿੱਚ ਪਾਉਂਦੈ ਧੂਹ, ਮਿੱਤਰਾ
ਹਾਏ, ਮੈਂ ਸੂਟ ਸਵਾਉਂਦੀ ਗੂੜ੍ਹੇ ਤੇਰੇ ਕਰਕੇ ਵੇ
ਕੁੜੀ ਪੱਟ ਲਈ, ਗੱਭਰੂਆ
ਗੱਲਾਂ ਸ਼ਹਿਦ ਵਰਗੀਆਂ ਮਿੱਠੀਆਂ-ਮਿੱਠੀਆਂ ਕਰਕੇ ਵੇ
ਕੁੜੀ ਪੱਟ ਲਈ, ਗੱਭਰੂਆ
ਓ, ਕੁੜੀ ਪੱਟ ਲਈ, ਗੱਭਰੂਆ
ਹੋ, ਜੋਬਨ ਤੇਰਾ ਚੜ੍ਹਦਾ, ਕੁੜੀਏ
ਭਾਂਬੜ ਦੇ ਵਿੱਚ ਤੇਲ ਪਾ ਗਿਆ
ਜੋਬਨ ਤੈਨੂੰ ਭਰ ਕੇ ਚੜ੍ਹਿਆ
ਔਰ ਬੜੇ ਮੈਨੂੰ ਫਿਕਰ ਖਾ ਗਿਆ
ਓਏ, ਅੱਖਾਂ 'ਚ ਡੁੱਬ ਗਏ ਸੱਤ ਪੱਤਣਾਂ ਦੇ...
ਅੱਖਾਂ 'ਚ ਡੁੱਬ ਗਏ ਸੱਤ ਪੱਤਣਾਂ ਦੇ ਤਾਰੂ ਨੀ
ਹੋ, ਜੋੜੀ ਤੇਰੀ-ਮੇਰੀ
ਜਿਵੇਂ Coca Cola ਨਾਲ਼ Sofia ਦਾਰੂ ਨੀ
ਹਾਏ, ਜੋੜੀ ਤੇਰੀ-ਮੇਰੀ
ਹਾਏ, ਜੋੜੀ ਤੇਰੀ-ਮੇਰੀ
ਅੱਖ ਰੱਖਦੇ ਭਾਵੇਂ ਲੱਖ ਗੱਭਰੂ ਵੇ
ਮੈਂ ਤਾਂ ਮਿੱਤਰਾ ਹੋ ਗਈ ਤੇਰੀ
ਹੁੰਦੀ ਨਹੀਓਂ ਹੋਰ ਕਿਸੇ ਦੀ
ਅੱਗ ਲੱਗ ਜਾਏ ਭਾਵੇਂ ਹਾਏ ਹਨੇਰੀ
ਮੈਨੂੰ ਗਲ਼ ਨਾਲ਼ ਲਾ-ਲਾ ਬੁੱਕਲ ਦਾ ਓਹਲਾ ਕਰਕੇ ਵੇ
ਕੁੜੀ ਪੱਟ ਲਈ, ਗੱਭਰੂਆ
ਗੱਲਾਂ ਸ਼ਹਿਦ ਵਰਗੀਆਂ ਮਿੱਠੀਆਂ-ਮਿੱਠੀਆਂ ਕਰਕੇ ਵੇ
ਕੁੜੀ ਪੱਟ ਲਈ, ਗੱਭਰੂਆ
ਓ, ਕੁੜੀ ਪੱਟ ਲਈ, ਗੱਭਰੂਆ
ਜਾਣ ਕੇ ਕੋਲ਼ੋਂ ਖਹਿ ਕੇ ਲੰਘਦੀ
ਚੁੰਨੀ ਤੇਰੀ ਨਾਲ਼ ਕੈਂਠਾ ਖਹਿ ਗਿਆ
ਬੁੱਲ੍ਹ ਤੇਰੇ ਨੀ ਕਹਿੰਦੇ ਕੰਬਦੇ
ਸੰਗਣਾ ਤੇਰਾ ਲੁੱਟ ਕੇ ਲੈ ਗਿਆ
ਮੇਰੇ ਸਿਰ ਨੂੰ ਚੜ੍ਹ ਗਿਆ ਨਸ਼ਾ ਇਸ਼ਕ ਦਾ ਭਾਰੂ ਨੀ
ਹਾਏ, ਜੋੜੀ ਤੇਰੀ-ਮੇਰੀ
ਜਿਵੇਂ Coca Cola ਨਾਲ਼ Sofia ਦਾਰੂ ਨੀ
ਹਾਏ, ਜੋੜੀ ਤੇਰੀ-ਮੇਰੀ
ਹਾਏ, ਜੋੜੀ ਤੇਰੀ-ਮੇਰੀ
ਕੋਕੇ ਦੀ ਲਿਸ਼ਕੋਰ, ਸੋਹਣਿਆ
ਹਿੱਕ ਤੇਰੀ 'ਤੇ ਦੀਵੇ ਬਲੇਂ
ਤੇਰੇ ਕਰਕੇ ਸੂਟ ਸਵਾਉਂਦੀ
ਤੇਰੇ ਕਰਕੇ ਝੁਮਕੇ ਪਾ ਲਏ
ਤੇਰਾ ਨਾਂ ਮੈਂ ਰੱਖਿਆ ਮੁੰਦਰੀ ਉੱਤੇ ਘੜ ਕੇ ਵੇ
ਕੁੜੀ ਪੱਟ ਲਈ, ਗੱਭਰੂਆ
ਗੱਲਾਂ ਸ਼ਹਿਦ ਵਰਗੀਆਂ ਮਿੱਠੀਆਂ-ਮਿੱਠੀਆਂ ਕਰਕੇ ਵੇ
ਕੁੜੀ ਪੱਟ ਲਈ, ਗੱਭਰੂਆ
ਓ, ਕੁੜੀ ਪੱਟ ਲਈ, ਗੱਭਰੂਆ
ਹੋ, ਜੋੜੀ ਤੇਰੀ-ਮੇਰੀ
ਹਾਏ, ਜੋੜੀ ਤੇਰੀ-ਮੇਰੀ
ਹਾਏ-ਓ, ਜੋੜੀ ਤੇਰੀ-ਮੇਰੀ
Written by: Raj Ranjodh, Tru-Skool
instagramSharePathic_arrow_out

Loading...