album cover
Dhoor Pendi
album cover
Dhoor Pendi was released on March 7, 2021 by Single Track Studios as a part of the album Dhoor Pendi - Single
March 7, 2021
LabelSingle Track Studios
BPM155
Melodicness
Acousticness
Valence
Danceability
Energy

Lyrics

[Chorus]
ਧੂੜ੍ਹ ਪੈਂਦੀ ਬਾਈਕ ਉੱਤੇ ਕੌਣ ਬੈਠੂਗੀ
ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ
ਰਾਂਝਿਆ ਵੇ ਕਰ ਕਿੱਥੋਂ ਹੀਲਾ ਕਾਰ ਦਾ
ਗੂੜ੍ਹੀ ਜੇ ਮੁਹੱਬਤ ਤੂੰ ਚਾਹੁਣੈ ਹੀਰ ਦੀ
[Verse 1]
ਕੋਈ ਨਾਰ ਜੇ ਹੰਕਾਰ ਹੁਸਨਾਂ ਦਾ ਕਰਦੀ
ਉਹਨੂੰ ਦੱਸ ਦੇਣ ਬਾਜ਼ਾਰਾਂ ਵਿੱਚ ਮੁੱਲ ਵਿਕਦੈ
ਫੇਕ ਯਾਰ ਵੀ ਸ਼ਿਕਾਰ ਉੱਤੇ ਨਿਕਲੇ ਬੜੇ
ਦੱਸ ਤਾਂ ਜ਼ੁਬਾਨਾਂ ਉੱਤੇ ਕੌਣ ਟਿਕਦੈ
ਪੈਦਲ ਜੇਈ ਕੋਈ ਤੇਰੇ ਨਾਲ ਚੱਲ ਪੈ
ਘੁੱਟ ਕੇ ਫੜੀਂ ਤੂੰ ਹੱਥ ਛੱਡੀ ਨਾ ਕੂੜੇ
ਉਹਨੂੰ ਤਰਜ਼ ਬਣਾ ਲੈਣ ਆਪ ਗੀਤ ਬਣ ਜਾਈਏ
ਤਰਜ਼ ਨੂੰ ਗੀਤ ਵਿਚੋਂ ਕੱਢੀ ਨਾ ਕੂੜੇ
ਸਾਫ ਨੀਤ ਵਾਲਿਆਂ ਨਾ ਮਿਲਣ ਕੀਤੇ
ਸੱਚੇ ਦਿਲ ਵਾਲਿਆਂ ਨਾ ਮਿਲਣ ਕੀਤੇ
ਮੈਂ ਲੱਭ-ਲੱਭ ਹਾਰ ਗਿਆ ਸੌਂਹ ਪੀਰ ਦੀ
[Chorus]
ਰਾਂਝਿਆ ਵੇ ਕਰ ਕਿੱਥੋਂ ਹੀਲਾ ਕਾਰ ਦਾ
ਗੂੜ੍ਹੀ ਜੇ ਮੁਹੱਬਤ ਤੂੰ ਚਾਹੁਣੈ ਹੀਰ ਦੀ
ਧੂੜ੍ਹ ਪੈਂਦੀ ਬਾਈਕ ਉੱਤੇ ਕੌਣ ਬੈਠੂਗੀ
ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ
ਰਾਂਝਿਆ ਵੇ ਕਰ ਕਿੱਥੋਂ ਹੀਲਾ ਕਾਰ ਦਾ
ਗੂੜ੍ਹੀ ਜੇ ਮੁਹੱਬਤ ਤੂੰ ਚਾਹੁਣੈ ਹੀਰ ਦੀ
[Verse 2]
ਹੁਸਨਾਂ ਦੇ ਪੁਤਲੇ ਨੇ ਦੂਰੋਂ ਤਕ ਓਏ
ਨੇੜੇ ਨਾ ਤੁਮ ਜਾਇਓ ਮਿਲਣਾ ਨਹੀਂ ਕੱਖ ਓਏ
ਲਾਰੇ 'ਤੇ ਯਕੀਨ ਵਾਅਦਿਆਂ 'ਤੇ ਸ਼ੱਕ ਓਏ
ਦਿਲ ਦੇ ਸਟੀਅਰਿੰਗ ਤੇ ਕਾਬੂ ਰੱਖ ਓਏ
ਬੱਗੀ ਜਿਹੀ ਲੁੰਬੜੀ ਮਾਸੂਮ ਬਣ ਗਈ
ਕਾਕੇ ਤੇਰੀ ਲੁੰਬੜੀ ਮਾਸੂਮ ਬਣ ਗਈ
ਮੈਨੂੰ ਤਾਂ ਇਹ ਮਾਮਲਾ ਖਰਾਬ ਲਗਦੈ
ਕਈ ਵਾਰੀ ਚੀਜ਼ ਉੱਤੋਂ ਠੰਡੀ ਲਗਦੀ
ਅਸਲ 'ਚ ਗਰਮ ਹੁੰਦੀ ਤਸੀਰ ਦੀ
[Chorus]
ਧੂੜ੍ਹ ਪੈਂਦੀ ਬਾਈਕ ਉੱਤੇ ਕੌਣ ਬੈਠੂਗੀ
ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ
ਰਾਂਝਿਆ ਵੇ ਕਰ ਕਿੱਥੋਂ ਹੀਲਾ ਕਾਰ ਦਾ
ਗੂੜ੍ਹੀ ਜੇ ਮੁਹੱਬਤ ਤੂੰ ਚਾਹੁਣੈ ਹੀਰ ਦੀ
[Verse 3]
ਤੈਨੂੰ ਲੋੜ ਕਿ ਆ ਪਿੱਛੇ-ਪਿੱਛੇ ਜਾਣ ਦੀ
ਮਾਹਿੰਗੇ ਜਿਹੇ ਬ੍ਰੈਂਡ ਕਿਰਾਂ ਪਾ ਕੇ ਦੇਖ ਲੈ
ਸੋਹਣੀ ਤੇਰੀ ਤੇਰਾ ਆਪੇ ਹੱਲ ਪੁੱਛੂਗੀ
ਮਾਹੀਵਾਲ ਖੇਡ ਚਾਲ ਅਜ਼ਮਾ ਕੇ ਦੇਖ ਲਈ
ਕੇਰਾਂ ਭੇਦ ਚਾਲ ਅਜ਼ਮਾ ਕੇ ਦੇਖ ਲੈ
ਤੂੰ ਵੀ ਸ਼ੋਸ਼ੇਬਾਜ਼ੀਆਂ 'ਚ ਆ ਕੇ ਦੇਖ ਲੈ
ਇਸ਼ਕ-ਮੁਹੱਬਤ ਭੁਲੇਖੇ ਮਨ ਦੇ
ਗਰਮੀ ਜਿਹੀ ਕੱਢਣੀ ਹੁੰਦੀ ਸਰੀਰ ਦੀ
ਲੰਘ ਗਈ ਜਵਾਨੀ ਕਿੱਸੇ ਕਿਸ ਕੰਮ ਦੇ
ਕੀਮਤ ਬੜੀ ਏ ਨਜ਼ਾਰਾ ਦੇ ਤੀਰ ਦੀ
[Chorus]
ਧੂੜ੍ਹ ਪੈਂਦੀ ਬਾਈਕ ਉੱਤੇ ਕੌਣ ਬੈਠੂਗੀ
ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ
ਰਾਂਝਿਆ ਵੇ ਕਰ ਕਿੱਥੋਂ ਹੀਲਾ ਕਾਰ ਦਾ
ਗੂੜ੍ਹੀ ਜੇ ਮੁਹੱਬਤ ਤੂੰ ਚਾਹੁਣੈ ਹੀਰ ਦੀ
[Verse 4]
ਛੋਟੀ ਹੋਵੇ ਚੱਲ ਜਾਊਗੀ ਕੋਈ ਗੱਲ ਨਹੀਂ
ਪਰ ਗੱਡੀ ਵਿੱਚ ਹੋਵੇ ਏਸੀ ਚਲਦਾ
ਹੁਸਨਾਂ ਦੇ ਜੱਦ ਵਿੱਚ ਪੈਸਾ ਬੈਠਾ ਏ
ਪੈਸਾ ਬੁਨਿਆਦ ਪਿਆਰਾ ਵਾਲੀ ਗੱਲ ਦਾ
ਨੋਟ ਕੱਢੋ ਜੇਬ 'ਚੋਂ ਗੁਲਾਬੀ ਰੰਗ ਦੇ
ਹਰ ਗੁਸਤਾਖੀ ਹੋ ਜਾਊ ਮਾਫ਼ ਸੱਜਣਾ
ਰਾਜ-ਰਾਜ ਚਰੋ ਭਾਵੇਂ ਰੰਗ-ਰਲੀਆਂ
ਬੋਲਦਾ ਨਹੀਂ ਕੋਈ ਵੀ ਖਿਲਾਫ ਸੱਜਣਾ
ਐਨੇ ਮਿੱਠੇ-ਮਿੱਠੇ ਬੋਲ ਪੇਸ਼ ਹੋਣਗੇ
ਐਨੇ ਮਿੱਠੇ-ਮਿੱਠੇ ਬੋਲ ਪੇਸ਼ ਹੋਣਗੇ
ਫਿੱਕੀ-ਫਿੱਕੀ ਲਗੂਗੀ ਮਿਠਾਸ ਖੀਰ ਦੀ
[Outro]
ਰਾਂਝਿਆ ਵੇ ਕਰ ਕਿੱਥੋਂ ਹੀਲਾ ਕਾਰ ਦਾ
ਗੂੜ੍ਹੀ ਜੇ ਮੁਹੱਬਤ ਤੂੰ ਚਾਹੁਣੈ ਹੀਰ ਦੀ
Written by: Kaka
instagramSharePathic_arrow_out􀆄 copy􀐅􀋲

Loading...