album cover
Kashmir
361
Regional Indian
Kashmir was released on May 23, 2024 by Prabh Gill Music as a part of the album Kinne Din - EP
album cover
Release DateMay 23, 2024
LabelPrabh Gill Music
Melodicness
Acousticness
Valence
Danceability
Energy
BPM82

Credits

PERFORMING ARTISTS
Prabh Gill
Prabh Gill
Performer
COMPOSITION & LYRICS
Dilmaan
Dilmaan
Composer
Rony Ajnali
Rony Ajnali
Songwriter
Gill Machhrai
Gill Machhrai
Songwriter

Lyrics

ਅੱਖ ਝਪਕੇ ਜਦ ਰਾਤ ਹੁੰਦੀ ਆ
ਜਿਵੇਂ ਫ਼ਕੀਰ ਨੂੰ ਕੋਈ ਦਾਤ ਹੁੰਦੀ ਆ
ਤੇਰੇ ਲਈ ਦੱਸ ਹਾਏ ਕੀ ਲਿਖਾਂ ਮੈਂ
ਤੇਰਾ ਹੱਸਣਾ ਮੇਰੀ ਔਕਾਤ ਹੁੰਦੀ ਆ
ਤੈਥੋਂ ਗੂੜ੍ਹੇ ਰੰਗ ਵੀ ਫ਼ਿੱਕੇ, ਤੇਰੇ ਨੈਣ ਤੀਰਾਂ ਤੋਂ ਤਿੱਖੇ
ਆਹ ਪਰਵਤ-ਅੰਬਰ ਫ਼ਿੱਕੇ ਨੇ
ਨੀ ਅੜੀਏ, ਤੂੰ ਕਸ਼ਮੀਰ ਤੋਂ ਉੱਤੇ
ਲੇਖਾਂ ਵਾਲ਼ੀ ਲਕੀਰ ਤੋਂ ਉੱਤੇ, ਤੂੰ ਮੇਰੀ ਤਕਦੀਰ ਤੋਂ ਉੱਤੇ
ਤੇਰੇ ਮੂਹਰੇ ਪਰੀਆਂ ਮਿੱਟੀ ਨੇ, ਤੂੰ ਸਾਹਿਬਾਂ, ਸੋਹਣੀ, ਹੀਰ ਤੋਂ ਉੱਤੇ
ਲੇਖਾਂ ਵਾਲ਼ੀ ਲਕੀਰ ਤੋਂ ਉੱਤੇ, ਤੂੰ ਮੇਰੀ ਤਕਦੀਰ ਤੋਂ ਉੱਤੇ
ਤੇਰੇ ਮੂਹਰੇ ਪਰੀਆਂ ਮਿੱਟੀ ਨੇ, ਤੂੰ ਸਾਹਿਬਾਂ, ਸੋਹਣੀ, ਹੀਰ ਤੋਂ ਉੱਤੇ
ਨੀ ਅੜੀਏ, ਤੂੰ ਕਸ਼ਮੀਰ ਤੋਂ ਉੱਤੇ
ਓਹ ਵਕਤ ਬੜਾ ਹੀ ਸੋਹਣਾ ਸੀ ਜਦ ਤੇਰੇ ਵਾਕਿਫ਼ ਹੋਏ ਸਾਂ
ਹਾਏ, ਅਸ਼-ਅਸ਼ ਕਰਕੇ, ਹਾਣ ਦੀਏ, ਅਸੀਂ ਤੇਰੇ ਆਸ਼ਿਕ ਹੋਏ ਸਾਂ
ਤੇਰੇ ਖ਼ਿਆਲਾਂ ਦੇ ਵਿੱਚ ਖੋਣ ਦੇ ਜਦੋਂ ਅਸੀਂ ਨੀ ਮਾਫ਼ਿਕ ਹੋਏ ਸਾਂ
ਫ਼ੁੱਲਾਂ ਨੂੰ ਹਲਕਾ ਬੂਰ ਸੀ, ਤੇਰੀ ਚੁੱਪ ਵੀ ਬੜੀ ਮਸ਼ਹੂਰ ਸੀ
ਤੈਨੂੰ ਦੇਖ ਕੇ ਹਾਲ ਬੇਹਾਲ ਹੋਏ, ਤੇ ਤੇਰਾ ਹਾਲ ਵੀ ਪੁੱਛਣਾ ਜ਼ਰੂਰ ਸੀ
ਤੂੰ ਰੱਬ ਦੀ...
ਤੂੰ ਰੱਬ ਦੀ ਜਵਾਂ ਅਵਾਜ਼ ਜਿਹੀ, ਜਵਾਂ ਪੱਕੀ ਕੋਈ ਲਿਹਾਜ ਜਿਹੀ
ਮਿੱਠੇ ਜਿਹੇ ਕੋਈ ਸਾਜ ਜਿਹੀ, ਤੂੰ ਸ਼ੁਰੂ ਤੇ ਤੂੰ ਅਖ਼ੀਰ ਤੋਂ ਉੱਤੇ
ਲੇਖਾਂ ਵਾਲ਼ੀ ਲਕੀਰ ਤੋਂ ਉੱਤੇ, ਤੂੰ ਮੇਰੀ ਤਕਦੀਰ ਤੋਂ ਉੱਤੇ
ਤੇਰੇ ਮੂਹਰੇ ਪਰੀਆਂ ਮਿੱਟੀ ਨੇ, ਤੂੰ ਸਾਹਿਬਾਂ, ਸੋਹਣੀ, ਹੀਰ ਤੋਂ ਉੱਤੇ
ਲੇਖਾਂ ਵਾਲ਼ੀ ਲਕੀਰ ਤੋਂ ਉੱਤੇ, ਤੂੰ ਮੇਰੀ ਤਕਦੀਰ ਤੋਂ ਉੱਤੇ
ਤੇਰੇ ਮੂਹਰੇ ਪਰੀਆਂ ਮਿੱਟੀ ਨੇ, ਤੂੰ ਸਾਹਿਬਾਂ, ਸੋਹਣੀ, ਹੀਰ ਤੋਂ ਉੱਤੇ
ਨੀ ਅੜੀਏ, ਤੂੰ ਕਸ਼ਮੀਰ ਤੋਂ ਉੱਤੇ
ਹਾਏ, ਕਾਸ਼ ਕਿਤੇ ਕੋਈ ਦਿਣ ਆਵੇ, ਤੈਨੂੰ ਨਜ਼ਰ ਟਿਕਾ ਕੇ ਦੇਖ ਲਈਏ
ਨਾਪ ਕੁੜੇ ਤੇਰੀ ਝਾਂਜਰ ਦਾ ਉਂਗਲ਼ਾਂ ਨਾਲ਼ ਮਿਣ ਕੇ ਦੇਖ ਲਈਏ
ਚੰਨ ਚਾਨਣੀ ਰਾਤ 'ਚ ਕੱਠੇ ਤਾਰੇ ਗਿਣ ਕੇ ਦੇਖ ਲਈਏ
ਸਾਥੋਂ ਪੰਛੀ ਲੈਣ ਸਲਾਹਾਂ ਨੀ, ਤੇਰਾ ਹੀ ਪੁੱਛਣ ਰਾਹਾਂ ਨੀ
ਆਪਾਂ ਧਰਤੀ 'ਤੇ ਐਦਾਂ ਤੁਰੀਏ ਜਿਵੇਂ ਬੱਦਲ਼ਾਂ ਤੋਂ ਵੀ ਤਾਹਾ ਨੀ
Gill-Rony ਕਿਵੇਂ ਬਿਆਨ ਕਰੇ? ਕਿਵੇਂ ਐਨੀ ਸੁੱਚੀ ਜ਼ੁਬਾਨ ਕਰੇ?
ਤੂੰ ਜਿੰਨੇ ਨੇ ਅਹਿਸਾਨ ਕਰੇ, ਨੀ ਰੱਬ ਦੀ ਤੂੰ ਤਸਵੀਰ ਤੋਂ ਉੱਤੇ
ਲੇਖਾਂ ਵਾਲ਼ੀ ਲਕੀਰ ਤੋਂ ਉੱਤੇ, ਤੂੰ ਮੇਰੀ ਤਕਦੀਰ ਤੋਂ ਉੱਤੇ
ਤੇਰੇ ਮੂਹਰੇ ਪਰੀਆਂ ਮਿੱਟੀ ਨੇ, ਤੂੰ ਸਾਹਿਬਾਂ, ਸੋਹਣੀ, ਹੀਰ ਤੋਂ ਉੱਤੇ
ਲੇਖਾਂ ਵਾਲ਼ੀ ਲਕੀਰ ਤੋਂ ਉੱਤੇ, ਤੂੰ ਮੇਰੀ ਤਕਦੀਰ ਤੋਂ ਉੱਤੇ
ਤੇਰੇ ਮੂਹਰੇ ਪਰੀਆਂ ਮਿੱਟੀ ਨੇ, ਤੂੰ ਸਾਹਿਬਾਂ, ਸੋਹਣੀ, ਹੀਰ ਤੋਂ ਉੱਤੇ
ਨੀ ਅੜੀਏ, ਤੂੰ ਕਸ਼ਮੀਰ ਤੋਂ ਉੱਤੇ
Written by: Dilmaan, Gill Machhrai, Rony Ajnali
instagramSharePathic_arrow_out􀆄 copy􀐅􀋲

Loading...