Music Video

Music Video

Lyrics

ਤੀਲਾ-ਤੀਲਾ ਜੋੜ ਕੇ ਜੋ ਦੁਨੀਆਂ ਬਣਾਈ
"ਉਸ ਦੁਨੀਆਂ ਦੀ ਤੂੰ ਹੀ ਐਂ ਖ਼ੁਦਾ" ਜਾਨੇ ਮੇਰੀਏ
ਅੱਖੀਆਂ ਤੋਂ ਦੂਰ ਤੂੰ, ਹੋਈ ਏਂ ਜ਼ਰੂਰ ਤੂੰ
ਹੋਈ ਨਹੀਂ ਮੇਰੇ ਤੋਂ ਜੁਦਾ ਜਾਨੇ ਮੇਰੀਏ
ਇੱਕ ਦਿਨ ਆਵੇਂਗੀ, ਨਾਲ਼ ਵੱਸ ਜਾਵੇਂਗੀ
ਜ਼ਿੰਦਗੀ ਗੁਜ਼ਾਰਾਂ ਏਸੇ ਆਸ 'ਤੇ
ਆ ਜਾ ਦਿਲ ਜਾਨੀਆਂ, ਕਰ ਮੇਹਰਬਾਨੀਆਂ
ਸੱਚੀਆਂ ਮੁਹੱਬਤਾਂ ਦੇ ਵਾਸਤੇ
ਆ ਜਾ ਦਿਲ ਜਾਨੀਆਂ, ਕਰ ਮੇਹਰਬਾਨੀਆਂ
ਸੱਚੀਆਂ ਮੁਹੱਬਤਾਂ ਦੇ ਵਾਸਤੇ
ਤੇਰੇ ਪਰਛਾਵੇਂ ਵਿੱਚ ਸਾਡੀ ਸਾਰੀ ਦੁਨੀਆਂ
ਤੇਰੇ ਬਿਨਾਂ ਕੱਲ੍ਹ ਦੀ ਉਮੀਦ ਨਹੀਂ
ਸੁਰਗਾਂ ਦੀ ਮੌਜ ਵੀ ਏਹ, ਮਿੱਟੀ ਅੱਗੇ ਇਸਦੇ
ਸਾਨੂੰ ਤੇਰੀ ਦੀਦ ਜਿਹੀ, ਦੀਦ ਨਹੀਂ
ਰੱਬ ਜਿੰਨੇ ਪਾਕ ਨੇ, ਰੂਹਾਂ ਵਾਲੇ ਸਾਕ
Mann ਕਰਦਾ ਨਹੀਂ, ਹੱਡੀਆਂ ਤੇ ਮਾਸ 'ਤੇ
ਆ ਜਾ ਦਿਲ ਜਾਨੀਆਂ, ਕਰ ਮੇਹਰਬਾਨੀਆਂ
ਸੱਚੀਆਂ ਮੁਹੱਬਤਾਂ ਦੇ ਵਾਸਤੇ
ਆ ਜਾ ਦਿਲ ਜਾਨੀਆਂ, ਕਰ ਮੇਹਰਬਾਨੀਆਂ
ਸੱਚੀਆਂ ਮੁਹੱਬਤਾਂ ਦੇ ਵਾਸਤੇ
ਪੈਰ ਜਿਸ ਦਿਨ ਦਾ ਤੂੰ, ਸਾਡੇ ਵੱਲ ਪੁੱਟਿਆ
ਦਿਲ ਦਾ ਉਦਾਸੀਆਂ ਤੋਂ ਖਹਿੜਾ ਜਿਹਾ ਛੁੱਟਿਆ
ਪੈਰ ਜਿਸ ਦਿਨ ਦਾ ਤੂੰ, ਸਾਡੇ ਵੱਲ ਪੁੱਟਿਆ
ਦਿਲ ਦਾ ਉਦਾਸੀਆਂ ਤੋਂ ਖਹਿੜਾ ਜਿਹਾ ਛੁੱਟਿਆ
ਜਦੋਂ ਦੇ ਵੀ ਮਿਲੇਂ ਆਂ, ਫ਼ੁੱਲਾਂ ਵਾਂਗੂੰ ਖ਼ਿਲੇ
"ਮੇਰੇ ਆਮ ਦਾ ਤੇ ਤੂੰ ਹੀਂ ਬੱਸ ਖ਼ਾਸ ਏਂ"
ਆ ਜਾ ਦਿਲ ਜਾਨੀਆਂ, ਕਰ ਮੇਹਰਬਾਨੀਆਂ
ਸੱਚੀਆਂ ਮੁਹੱਬਤਾਂ ਦੇ ਵਾਸਤੇ
ਆ ਜਾ ਦਿਲ ਜਾਨੀਆਂ, ਕਰ ਮੇਹਰਬਾਨੀਆਂ
ਸੱਚੀਆਂ ਮੁਹੱਬਤਾਂ ਦੇ ਵਾਸਤੇ
Written by: Bir Singh, Low Key
instagramSharePathic_arrow_out

Loading...