Music Video
Music Video
Credits
PERFORMING ARTISTS
Guri
Vocals
COMPOSITION & LYRICS
Jag Gill
Songwriter
PRODUCTION & ENGINEERING
Mixsingh
Producer
Lyrics
Yeah, yeah, yeah, yeah, yeah
(Yeah, yeah, yeah, yeah, yeah)
ਮੇਰੇ ਸੁੰਨੇ-ਸੁੰਨੇ ਕੰਨ ਵੇ ਮੁੰਡਿਆ, ਸੁੰਨੀਆਂ-ਸੁੰਨੀਆਂ ਬਾਂਹਵਾਂ
ਮੈਨੂੰ ਕਦੇ ਤਾਂ ਤੂੰ ਕੁੱਝ ਨਵਾਂ ਦਿਵਾ ਦੇ, ਸੂਟ ਪੁਰਾਣੇ ਪਾਵਾਂ
ਮੇਰੇ ਸੁੰਨੇ-ਸੁੰਨੇ ਕੰਨ ਵੇ ਮੁੰਡਿਆ, ਸੁੰਨੀਆਂ-ਸੁੰਨੀਆਂ ਬਾਂਹਵਾਂ
ਮੈਨੂੰ ਕਦੇ ਤਾਂ ਤੂੰ ਕੁੱਝ ਨਵਾਂ ਦਿਵਾ ਦੇ, ਸੂਟ ਪੁਰਾਣੇ ਪਾਵਾਂ
ਮੈਨੂੰ ਕਹਿੰਦਾ ਸੀ:
"ਮੈਂ ਤੇਰੇ ਸੋਹਣੀਏ ਸੁੱਤੇ ਹੋਏ ਭਾਗ ਖੋਲ ਦਊਂ"
ਨਾ ਤੂੰ ਸੋਨੇ ਦੀਆਂ, ਹੋ
ਨਾ ਤੂੰ ਸੋਨੇ ਦੀਆਂ, ਸੋਨੇ ਦੀਆਂ
ਪਾਈਆਂ ਵਾਲੀਆਂ, ਪਾਈਆਂ ਵਾਲੀਆਂ
ਮੈਨੂੰ ਕਹਿੰਦਾ ਸੀ, "ਸੋਨੇ 'ਚ ਤੋਲ ਦਊਂ"
ਮੈਨੂੰ ਕਹਿੰਦਾ ਸੀ, "ਸੋਨੇ 'ਚ ਤੋਲ ਦਊਂ"
ਪਹਿਲਾਂ ਵੱਡੀਆਂ-ਵੱਡੀਆਂ ਗੱਲਾਂ ਸੀ ਵੇ ਤੇਰੀਆਂ
ਹੁਣ ਹੋਵਣ ਨਾ demand'an ਪੂਰੀਆਂ ਮੇਰੀਆਂ
ਐਵੇਂ ਬਹੁਤੀਆਂ ਵੱਡੀਆਂ ਗੱਪਾਂ ਨਾ ਤੂੰ ਮਾਰ ਵੇ
ਮੈਨੂੰ ਕਹਿਨਾ, "ਲੈਕੇ ਦਿੱਤੇ ਰਾਣੀਹਾਰ ਵੇ"
ਬੋਲੇ ਗੱਲ-ਗੱਲ ਉਤੇ ਝੂਠ, ਹਾਣੀਆ
ਚੁੱਪ ਬਹਿ ਜਾ, ਨਹੀਂ ਸੱਭ ਸੱਚ ਬੋਲ ਦਊਂ
ਨਾ ਤੂੰ ਸੋਨੇ ਦੀਆਂ, ਹੋ
ਨਾ ਤੂੰ ਸੋਨੇ ਦੀਆਂ, ਸੋਨੇ ਦੀਆਂ
ਪਾਈਆਂ ਵਾਲੀਆਂ, ਪਾਈਆਂ ਵਾਲੀਆਂ
ਮੈਨੂੰ ਕਹਿੰਦਾ ਸੀ, "ਸੋਨੇ 'ਚ ਤੋਲ ਦਊਂ"
ਮੈਨੂੰ ਕਹਿੰਦਾ ਸੀ, "ਸੋਨੇ 'ਚ ਤੋਲ ਦਊਂ"
ਮੇ' ਨਾ' ਹਰ ਵੇਲੇ ਤੂੰ ਐਵੇਂ ਲੜਦਾ ਰਹਿਨਾ ਏ
ਫਿਰ ਬੱਚਿਆਂ ਵਾਂਗੂ ਮੂੰਹ ਫ਼ੁਲਾ ਕੇ ਬਹਿਨਾ ਏ
ਉਂਜ ਤਾਂ ਤੂੰ ਮੇਰਾ ਕਦੇ ਵੀ ਦਿਲ ਤੋਂ ਕਰਦਾ ਨਹੀਂ
ਜੇ ਮੈਂ ਰੁੱਸ ਜਾਵਾਂ ਫਿਰ ਕਿਉਂ ਤੇਰਾ ਸਰਦਾ ਨਹੀਂ?
ਬਸ ਇਕ ਗੱਲੋਂ ਦਿਲ ਡਰਦਾ
ਬੈਠਾ ਹੋਵੇ ਨਾ ਹਾਏ ਕਿਸੇ ਕੋਲ਼ ਤੂੰ
ਨਾ ਤੂੰ ਸੋਨੇ ਦੀਆਂ, ਹੋ
ਨਾ ਤੂੰ ਸੋਨੇ ਦੀਆਂ, ਸੋਨੇ ਦੀਆਂ
ਪਾਈਆਂ ਵਾਲੀਆਂ, ਪਾਈਆਂ ਵਾਲੀਆਂ
ਮੈਨੂੰ ਕਹਿੰਦਾ ਸੀ, "ਸੋਨੇ 'ਚ ਤੋਲ ਦਊਂ"
ਮੈਨੂੰ ਕਹਿੰਦਾ ਸੀ, "ਸੋਨੇ 'ਚ ਤੋਲ ਦਊਂ"
(MixSingh in the house)
(MixSingh in the house)
ਨਾ ਤੂੰ ਸੋਨੇ ਦੀਆਂ, ਸੋਨੇ ਦੀਆਂ
ਪਾਈਆਂ ਵਾਲੀਆਂ, ਪਾਈਆਂ ਵਾਲੀਆਂ
ਮੈਨੂੰ ਕਹਿੰਦਾ ਸੀ, "ਸੋਨੇ 'ਚ ਤੋਲ ਦਊਂ"
Written by: Jag Gill