album cover
Barricade
album cover
Barricade was released on March 9, 2024 by JATINDER GAGOWAL as a part of the album Barricade - Single
ReleasedMarch 9, 2024
LabelJATINDER GAGOWAL
BPM
Melodicness
Acousticness
Valence
Danceability
Energy

Lyrics

ਜਦੋਂ ਜਦੋਂ ਵੀ ਨੇ ਲੋਆਂ' ਖੂਨੀ ਵਗੀਆਂ
ਅੱਗਾਂ ਸ਼ਹਾਦਤਾਂ ਦੀਆਂ ਨੇ ਸੀਨੇ' ਮਘੀਆਂ
ਪੱਗਾਂ ਸਿਰਾਂ ਉੱਤੇ ਤਾਹਿਓ ਅੱਜ ਸੱਜੀਆਂ
ਕਦੇ ਪੁੱਤਰਾਂ ਦੇ ਜਰਦਾ ਵਿਛੋੜੇ ਖਾਲਸਾ
ਅੱਜ ਬੁੱਚੜਾਂ ਦੇ ਬੈਰੀਕੇਡ ਤੋੜੇ ਖਾਲਸਾ
ਅੱਜ ਬੁੱਚੜਾਂ ਦੇ ਬੈਰੀਕੇਡ ਤੋੜੇ ਖਾਲਸਾ
ਕੱਖ ਜਾਣੀ ਨਾ ਪੰਜਾਬ ਦੇ ਓ ਜਾਏ ਆਂ
ਮੁੱਲ ਫਸਲਾਂ ਦੇ ਲੈਣ ਤੈਥੋਂ ਆਏ ਆ
ਤੇਰੇ ਜੁਲਮਾਂ ਦੇ ਫਿਰਦੇ ਸਤਾਏ ਆ
ਆਕੇ ਸੜਕਾਂ ਤੇ ਬਹਿਗੇ ਛੱਡ ਮੋਹ ਘਰ ਦੇ
ਦੇਖ ਦਿੱਲੀਏ ਡਰੋਨਾਂ ਤੋਂ ਨਾ ਸਿੰਘ ਡਰਦੇ
ਦੇਖ ਦਿੱਲੀਏ ਡਰੋਨਾਂ ਤੋਂ ਨਾ ਸਿੰਘ ਡਰਦੇ
ਤੋਪਾਂ ਪਾਣੀ ਦੀਆ ਕਦੇ ਗੋਲੇ ਗੈਸ ਦੇ
ਕਹਿਣ ਅੱਤਵਾਦੀ ਟੀਵੀ ਆਲੀ ਬਹਿਸ ਤੇ
ਪੈਰੀ ਕੰਡੇ ਤਾਂ ਵੀ ਚਿਹਰੇ ਰਹਿਣ ਟਹਿਕਦੇ
ਆਉਖਾ ਵੇਲਾ ਦੇਖਕੇ ਨਾ ਕਦੇ ਢਹਿਣਾ ਸਿੱਖਿਆ
ਸਦਾ ਚੜ੍ਹਦੀ ਕਲਾ ਦੇ ਵਿਚ ਰਹਿਣਾ ਸਿੱਖਿਆ
ਸਦਾ ਚੜ੍ਹਦੀ ਕਲਾ ਦੇ ਵਿਚ ਰਹਿਣਾ ਸਿੱਖਿਆ
ਓਹ ਜੰਗ ਹੈਣੀ ਇਹ ਇਕੱਲੇ ਸਰਦਾਰ ਦੀ
ਸਬ ਧਰਮਾਂ ਦੀ, ਆਪਸੀ ਪਿਆਰ ਦੀ
ਸਾਡੀ ਧਰਤੀ ਤੇ ਕਰਜੇ ਦੇ ਭਾਰ ਦੀ
ਸਰਕਾਰ ਇਹ ਨਿਕੰਮੀ ਦੇਖ ਗੋੜੇ ਟੇਕ ਗੀ
ਸਾਰਾ ਮੁਲਕ ਹੀ ਕਰੋਬਾਰੀਆਂ ਨੂੰ ਵੇਚਗੀ
ਸਾਰਾ ਮੁਲਕ ਹੀ ਕਰੋਬਾਰੀਆਂ ਨੂੰ ਵੇਚਗੀ
ਰਾਜਾਇਆ ਦੇਸ਼ ਅਸਾਂ ਪਾਣੀ ਵੀ ਮੁਕਾਲਿਆ
ਪਈਆਂ ਡਾਂਗਾ ਜਦੋਂ ਹੱਕ ਦਾ ਸੀ ਨਾਂ ਲਿਆ
ਸਾਨੂੰ ਆਪਣਿਆ ਨੋਚ ਨੋਚ ਖਾ ਲਿਆ
ਜਿਹੜੇ ਵਿਕਗੇ ਓ ਧਰਤੀ ਤੇ ਭਾਰ ਹੋਣਗੇ
ਸਰਾਓ ਓਹੀ ਤੇਰੀ ਕੌਮ ਦੇ ਗਦਾਰ ਹੋਣਗੇ
ਓਹੀ ਤੇਰੀ ਕੌਮ ਦੇ ਗਦਾਰ ਹੋਣਗੇ
Written by: Harman Sarao

Loading...