album cover
Facts
22,400
On Tour
New Age
Facts was released on December 13, 2020 by Rehaan Records as a part of the album Facts - Single
album cover
Release DateDecember 13, 2020
LabelRehaan Records
Melodicness
Acousticness
Valence
Danceability
Energy
BPM109

Credits

PERFORMING ARTISTS
Karan Aujla
Karan Aujla
Performer
Deep Jandu
Deep Jandu
Music Director
COMPOSITION & LYRICS
Karan Aujla
Karan Aujla
Lyrics
Deep Jandu
Deep Jandu
Composer

Lyrics

[Verse 1]
ਇੱਕ ਤੋਂ ਇੱਕ ਨੇ ਰਹੇ ਜੋ ਵਿਕਣੇ
ਪੈਸੇ ਨੇ ਪਾਤੇ ਓਹ ਯਾਰਾਂ ਚ ਫਿਕ ਨੇ
ਐਥੇ ਕਿਸੇ ਦੀ ਨਾ ਕੋਈ ਏ ਰਿਐਲਿਟੀ
ਬੰਦੇ ਓਹ ਹੈ ਨੀ ਰਹੇ ਜੋ ਲਿਖਣੇ
[Verse 2]
ਪੈਸੇ ਦੇ ਜ਼ੋਰਾਂ ਤੇ ਲਿਖਦੇ ਲਿਖਣੇ
ਹੁਸਨ ਦੀ ਗੱਲ ਕਿ ਬੌਡੀਆਂ ਵਿਕ ਨੇ
ਲਿਪ ਤੇ ਲੱਕ ਬਾਲ ਤੇ ਅੱਖ
ਫੈਸ਼ਨ ਬਣਾ ਲਿਆ ਕੁੜੀ ਹਰ ਇੱਕ ਨੇ
[Verse 3]
ਤੇਰੇ ਕੋਲ ਤੇਰੇ ਮੇਰੇ ਕੋਲ ਮੇਰੇ
ਦਿਲ ਹੁੰਦੇ ਕਾਲੇ ਜੋ ਕਾਲੇ ਹਨੇਰੇ
ਮੇਹਨਤ ਦਾ ਮੁੱਲ ਨਾ ਹਰ ਨੂੰ ਪਤਾ
ਇਹ ਓਹਨੂੰ ਪਤਾ ਜਿਹਦੇ ਕਪੜੇ ਲਬੇੜੇ
[Verse 4]
ਗੱਲ ਆ ਰਹਿਗੀ ਏ ਨਦਰ ਨੀ ਰਹੀ
ਬੇਬੇ ਤੇ ਬਾਪੂ ਦੀ ਕਦਰ ਨੀ ਰਹੀ
ਓਹਦੇ ਤੋਂ ਪੁੱਛੋਂ ਕਿ ਬਾਪੂ ਕਿ ਹੁੰਦਾ ਏ
ਜਿਹਦੇ ਨਾਲ ਬਾਪੂ ਤੇ ਮਦਰ ਨੀ ਰਹੀ
[Verse 5]
ਬਿਨਾ ਅਕਲ ਤੋਂ ਬਾਈ ਨਕਲ ਨੀ ਹੁੰਦੀ
ਦਿਲ ਲੱਗੇ ਕੱਖ ਬਾਈ ਸ਼ਕਲ ਨੀ ਹੁੰਦੀ
ਵੱਡੇ ਅਮੀਰਾਂ ਤੋਂ ਹੈਪੀ ਨੇ ਜ਼ਿਆਦਾ
ਜਿਹਨਾਂ ਦੇ ਪੈਰਾਂ ਚ ਚੱਪਲ ਨੀ ਹੁੰਦੀ
[Verse 6]
ਚੰਗੀ ਕਿਉਂ ਕਹਿੰਦੇ ਨੀ ਕੁੜੀ ਨਾਲ ਯਾਰੀ
ਭੰਡ ਕੇ ਯਾਰਾਂ ਚ ਮਾਰਦੇ ਤਾਲੀ
ਜਿਹੜੀ ਕੁੜੀ ਤੋਂ ਜੀ ਮਿਲਦੇ ਜਵਾਬ
ਓਹ ਆਟੋਮੈਟਿਕਲੀ ਵੱਜਦੀ ਏ ਮਾਹੜੀ
[Verse 7]
ਮਾਤਾ ਕਿੱਥੇ ਅਜੇ ਗਊ ਏ ਮਾਤਾ
ਜਿਹਦੇ ਏ ਜੰਮਿਆ ਓਹਨੂੰ ਭੁਲਾਤਾ
ਮਾ ਦੀ ਨੀ ਪੂਜਾ ਗਊ ਦੀ ਹੁੰਦੀ
ਲੋਕਾਂ ਨੇ ਯੂਰੀਨ ਵੀ ਏ ਵਿੱਕਣਾ ਲਾਤਾ
[Verse 8]
ਮੈਂ ਨੀ ਕਹਿੰਦਾ ਕਿ ਮੈਂ ਆ ਬਾਹਲਾ ਸਿਆਣਾ
ਇੱਕੀਆ ਸਾਲਾਂ ਦਾ ਮੈਂ ਆਂ ਨਿਆਣਾ
ਜਾਂਦੇ ਜਾਂਦੇ ਬਾਪੂ ਏਨਾ ਸਿਖਾ ਗਿਆ
ਹੱਕ ਦਾ ਖਾਈ ਓਹ ਜਿੰਨਾ ਵੀ ਖਾਣਾ
[Verse 9]
ਓਹ ਔਜਲਾ ਨੀ ਔਜਲਾ ਸੱਚੀ ਦੱਸਾਂ ਫ਼ਕਰ ਏ
ਜਿਵੇਂ ਲਾਈਫ ਸੈਟ ਏ ਪੈਸੇ ਦਾ ਨਾ ਚੱਕਰ ਏ
ਦਿਲੋਂ ਜਿਹੜਾ ਨਿਕਲਿਆ ਕੱਲਾ ਕੱਲਾ ਅੱਖਰ ਏ
ਮੇਰੀ ਤਾਂ ਜੀ ਮੇਰੇ ਲੇਖਾ ਨਾਲ ਬੱਸ ਟੱਕਰ ਏ
[Verse 10]
ਮੇਰੀ ਜ਼ੁਬਾਨ ਜੋ ਰੈਪ ਹੁੰਦੀ ਏ
ਨਾਲ ਦਾ ਡਿੱਗੇ ਕਲੈਪ ਹੁੰਦੀ ਏ
ਯਾਰ ਹੀ ਯਾਰ ਨੂੰ ਗਾਲ ਨਾ ਬੋਲੇ
ਤਰੀਫ ਨੀ ਹੁੰਦੀ ਸਲੈਪ ਹੁੰਦੀ ਏ
[Verse 11]
ਧਾਗੇ ਤਵੀਤਾਂ ਚ ਗੌਡ ਕਿੱਥੇ ਏ
ਤੂਫ਼ਾਨਾਂ ਮੰਨੇ ਜੀ ਲੋੜ ਕਿੱਥੇ ਏ
ਕੇਹੜੇ ਸੁਰਾਂ ਵਿੱਚ ਰੱਬ ਹੈ ਰਾਜ਼ੀ
ਲੱਭੀ ਨੀ ਕਦੇ ਓਹ ਗੌਡ ਕਿੱਥੇ ਏ
[Verse 12]
ਰਾਂਝੇ ਜੋ ਹੀਰਾਂ ਦੇ ਵੀਰੇ ਨੀ ਵੀਰਾਂ ਦੇ
ਹੁਣ ਨੀ ਮੁੱਲ ਜੀ ਪੈਂਦੇ ਅਲੀਰਾਂ ਦੇ
ਭੁੱਖੇ ਨੀ ਸੌਂਦੇ ਕੁੱਟੇ ਅਮੀਰਾਂ ਦੇ
ਰਾਜੇ ਦੀ ਗੰਨ ਏ ਮੋਡੇ ਵਜ਼ੀਰਾਂ ਦੇ
ਕਿਸੇ ਨੂੰ ਡਰ ਨਾ ਰਹਿ ਗਏ ਅਖੀਰਾਂ ਦੇ
ਵੈਰੀ ਕਮਾਨ ਹੀ ਬਣੇ ਆ ਤੀਰਾਂ ਦੇ
ਐਂਡ ਤੇ ਇੱਕੋ ਥਾਂ ਦੱਬੇ ਨੇ ਜਾਂਦੇ ਜੀ
ਚਾਹੇ ਕਸਾਈ ਯਾ ਚਾਹੇ ਕੋਈ ਪੀਰਾਂ ਦੇ
[Verse 13]
ਬੇਬੇ ਤੇ ਬਾਪੂ ਤੋਂ
ਬਿਨਾ ਮੈਂ ਕਿੱਥੇ ਤਾਈ ਆਇਆ
ਕੱਲਾ ਹੀ ਆਇਆ
ਜਿੱਥੇ ਤਾਈ ਆਇਆ
ਬੜਾ ਕਮਾਇਆ ਬੜਾ ਗਵਾਇਆ
ਲੱਭਦਾ ਫੋਟੋ ਚ ਬੇਬੇ ਦਾ ਸਾਇਆ
ਮਾ ਸੀ ਪਿਆਰੀ ਪਿਆਰੀ ਨੀ ਮਾਇਆ
ਥੋਨੂੰ ਵੀ ਯਾਰ ਮੈਂ ਤਾਂ ਹੀ ਸਿਖਾਇਆ
ਬੇਬੇ ਤੇ ਬਾਪੂ ਨੂੰ ਟਾਈਮ ਜੀ ਦੇ ਦੋ
ਮੈਂ ਮਿਲਣਾ ਚੌਂਦਾ ਮਿਲ ਨੀ ਪਿਆ
[Verse 14]
ਮਿਲਣਾ ਚੌਂਦਾ ਮਿਲ ਨੀ ਪਾਇਆ
ਮਿਲਣਾ ਚੌਂਦਾ ਮਿਲ ਨੀ ਪਾਇਆ
Written by: Deep Jandu, Karan Aujla
instagramSharePathic_arrow_out􀆄 copy􀐅􀋲

Loading...