album cover
Battlecry
5
Hip-Hop/Rap
Battlecry was released on January 13, 2026 by Flooded Records as a part of the album Battlecry - Single
album cover
Release DateJanuary 13, 2026
LabelFlooded Records
Melodicness
Acousticness
Valence
Danceability
Energy
BPM101

Credits

PERFORMING ARTISTS
Avneet Brar
Avneet Brar
Vocals
COMPOSITION & LYRICS
Avneet Brar
Avneet Brar
Songwriter
PRODUCTION & ENGINEERING
7teen
7teen
Producer
Ravi Romana
Ravi Romana
Mixing Engineer

Lyrics

ਦੇਖ ਸਿੰਘਾਂ ਦੀਆਂ ਫੌਜਾਂ, ਆਉਣ ਗੂੰਜ ਦੇ ਜੈਕਾਰੇ
ਕੰਬੇ ਵੈਰੀਆਂ ਦੀ ਰੂਹ ਦੂਰੋਂ ਸੁਣ ਦੇ ਨਗਾਰੇ
ਆਉਂਦੇ ਉਡ ਦੇ ਨੇ ਸਿੰਘ, ਕਈ ਘੋੜ੍ਹ ਸਵਾਰੇ
ਖੰਡੇ, ਚੱਕਰ ਦੁਮਾਲੇ, ਫੌਜ਼ ਰੱਬ ਦੀ ਅਵਾਰੇ
ਤੀਰਾਂ ਉੱਤੇ ਲਾਇਆ ਸੋਨਾ ਬਾਜਾਂ ਆਲੇ ਦੀ ਨਿਸ਼ਾਨੀ
ਇੱਕ ਦੂਜੇ ਨਾਲੋਂ ਮੂਹਰੇ ਹੋ ਹੋ ਦਿੰਦੇ ਕੁਰਬਾਨੀ
ਸੁਣੇ ਲੋਹੇ ਦਾ ਖੜਾਕ ਦੁਸ਼ਟਾਂ ਦੀਆਂ ਚੀਕਾਂ
ਨੇ ਭੁਚੰਗੀ ਵੀ ਤੁਫਾਨੀ ਦੇਖ ਡਰੇ ਅਫਗਾਨੀ
ਖੂਨ ਲਾਲ-ਲਾਲ ਵਗੇ ਜਦੋਂ ਵਰ੍ਹੇ ਤਲਵਾਰ
ਜਾਣ ਨੂੰ ਬਚਾਉਣ ਪਾਉਣ ਡਰੇ ਸਲਵਾਰ
ਛਕੀ ਦੇਗ ਆ ਸ਼ਹੀਦੀ, ਏਹ ਅਕਾਲ ਤੋਂ ਖਰੀਦੀ
ਮੰਗੇ ਰੂਹ ਦਾ ਏ ਮੁੱਲ, ਫਿਰ ਮੌਤ ਨਾ ਪਿਆਰ
ਮੂਹਾਂ ਵਿੱਚ ਵਾਹਿਗੁਰੂ ਵਾਹਿਗੁਰੂ ਕਹਿਣ
ਲਾਸ਼ਾਂ ਉਤੇ ਤੁਰਨ ਮਦਾਨ ਗਾਟੇ ਲਹਿਣ
ਲੱਗੀ ਆ ਪਿਆਸ ਜੰਗ ਜਿੱਤਣ ਦੀ ਕਿਥੇ ਕਿਲੇ ਦੀਆਂ ਕੰਧਾ ਸਹਿਣ ਵਾਰ ਦੇਖ ਝੱਟ ਢਹਿਣ
ਉੱਤੇ ਝੂਲ ਦਾ ਨਿਸ਼ਾਨ, ਬਾਜ਼ ਉਡਦਾ ਦਵਾਲੇ
ਮਾਵਾਂ ਕਹਿਣ ਆਜੂ ਸਿੰਘ, ਪੁੱਤ ਨੂੰ ਵਰਾਲੇ
ਜਲ਼ ਹੱਥੀਂ ਵਰਤੌਂਦੇ ਨਾਲੇ ਵੈਰੀ ਨੂੰ ਪਿਆਉਂਦੇ
ਨਿਰਭਉ ਨਿਰਵੈਰ ਕੁਝ ਸਿੱਖ ਸਰਕਾਰੇ
ਕੱਲ੍ਹਾ ਕੱਲ੍ਹਾ ਸਿੰਘ ਸਵਾ ਲੱਖ ਲਲਕਾਰੇ
ਕਿੰਨਿਆਂ ਨੇ ਲਾਇਆ ਜੋਰ ਕਿਥੇ ਜਾਣ ਮਾਰੇ
ਛਕਿਆ ਜਿਨ੍ਹਾਂ ਨੇ ਹੋਇਆ ਅੰਮ੍ਰਿਤ ਹੋ ਜਾਂਦੇ ਅਮਰ
ਜਿਆਂਉਂਦੇ ਹੀ ਹੁੰਦੇ ਗੁਰੂ ਨੂੰ ਪਿਆਰੇ
ਦੇਖ ਸਿੰਘਾਂ ਦੀਆਂ ਫੌਜਾਂ, ਆਉਣ ਗੂੰਜ ਦੇ ਜੈਕਾਰੇ
ਕੰਬੇ ਵੈਰੀਆਂ ਦੀ ਰੂਹ ਦੂਰੋਂ ਸੁਣ ਦੇ ਨਗਾਰੇ
ਆਉਂਦੇ ਉਡ ਦੇ ਨੇ ਸਿੰਘ, ਕਈ ਘੋੜ੍ਹ ਸਵਾਰੇ
ਖੰਡੇ, ਚੱਕਰ ਦੁਮਾਲੇ, ਫੌਜ਼ ਰੱਬ ਦੀ ਅਵਾਰੇ
ਫੌਜ਼ ਰੱਬ ਦੀ ਅਵਾਰੇ
ਫੌਜ਼ ਰੱਬ ਦੀ ਅਵਾਰੇ
Written by: Avneet Brar
instagramSharePathic_arrow_out􀆄 copy􀐅􀋲

Loading...