album cover
Cheta Laazmi
album cover
Cheta Laazmi was released on August 15, 2026 by 90'S FILM PRODUCTIONS LTD. as a part of the album Hazaare Ujde Baithe Ne
August 15, 2026
Label90'S FILM PRODUCTIONS LTD.
BPM76
Melodicness
Acousticness
Valence
Danceability
Energy

Music Video

Music Video

Lyrics

ਕੁਝ ਸਖੀਆਂ ਤੇਰੇ ਨਾਲ ਦੀਆਂ, ਮੈਨੂੰ ਅੱਜ ਵੀ ਮਿਲਦੀਆਂ ਨੇ।
ਜੋ ਕੀਤੀਆਂ ਸੀ ਤੇਰੇ ਨਾਲ ਕੁੜੇ, ਉਹੋ ਗੱਲਾਂ ਦਿਲ ਦੀਆਂ ਨੇ।
ਕਾਸ਼ ਤੂੰ ਸਾਡੇ ਲਈ ਹਾਏ, ਆਮ ਜਹੀ ਹੋ ਜਾਂਦੀ...
ਤੇਰਾ ਚੇਤਾ ਲਾਜ਼ਮੀ ਆਉਂਦਾ ਏ, ਜਦੋਂ ਸ਼ਾਮ ਜਹੀ ਹੋ ਜਾਂਦੀ।

ਮੇਰਾ ਤਾਂ ਨੰਬਰ ਓਹੀ ਆ, ਪਰ ਤੂੰ ਤਾਂ ਬਦਲ ਲਿਆ।
ਕਦੇ ਆ ਕੇ ਤਾਂ ਹਾਏ ਦੇਖ ਕੁੜੇ, ਮੈਂ ਕਿੰਨਾ ਬਦਲ ਗਿਆ।
ਕਦੇ ਆ ਕੇ ਤਾਂ ਹਾਏ ਦੇਖ ਕੁੜੇ,ਮੈਂ ਕਿੰਨਾ ਬਦਲ ਗਿਆ।
ਚੰਗਾ ਸੀ ਜੇ ਨਾ ਮਿਲਦੀ,ਅਰਮਾਨ ਹੀ ਹੋ ਜਾਂਦੀ...
ਤੇਰਾ ਚੇਤਾ ਲਾਜ਼ਮੀ ਆਉਂਦਾ ਏ, ਜਦੋਂ ਸ਼ਾਮ ਜਹੀ ਹੋ ਜਾਂਦੀ।
ਤੇਰਾ ਚੇਤਾ ਲਾਜ਼ਮੀ ਆਉਂਦਾ ਏ, ਜਦੋਂ ਸ਼ਾਮ ਜਹੀ ਹੋ ਜਾਂਦੀ।
ਗਾਨੀਆਂ ਮੁੰਦੀਆਂ ਹੁਣ ਤਾਂ ਹਾਏ, ਪਾਈਆਂ ਗੈਰ ਦੀਆਂ।
ਮੈਨੂੰ ਬੁਲਾਵਾਂ ਜਾਪਦੀਆਂ, ਗਲੀਆਂ ਤੇਰੇ ਸ਼ਹਿਰ ਦੀਆਂ।

ਨਿੱਤ ਹੀ ਸਿਜਦਾ ਕਰ ਲੈਂਦਾ, ਕੋਈ ਧਾਮ ਹੀ ਹੋ ਜਾਂਦੀ...
ਤੇਰਾ ਚੇਤਾ ਲਾਜ਼ਮੀ ਆਉਂਦਾ ਏ, ਜਦੋਂ ਸ਼ਾਮ ਜਹੀ ਹੋ ਜਾਂਦੀ।
ਤੇਰਾ ਚੇਤਾ ਲਾਜ਼ਮੀ ਆਉਂਦਾ ਏ, ਜਦੋਂ ਸ਼ਾਮ ਜਹੀ ਹੋ ਜਾਂਦੀ।
ਤੂੰ ਅੰਬਰਾਂ ਨੂੰ ਛੂਹਣੀ ਏਂ, ਅਸੀਂ ਸੌਦੇ ਘਾਟੇ ਦੇ।
ਜ਼ਿੰਦਗੀ ਸੌਖੀ ਲੰਘ ਜਾਂਦੀ, ਲੱਗ ਜਾਂਦੀ ਆਖੇ ਜੇ।
ਹਾਏ ਜ਼ਿੰਦਗੀ ਸੌਖੀ ਲੰਘ ਜਾਂਦੀ, ਲੱਗ ਜਾਂਦੀ ਆਖੇ ਜੇ।
ਅਰਸ਼ੇ ਦੇ ਜੇਬ ਵਿੱਚ ਖੜਕੇ ਜੋ, ਉਹ ਭਾਣ ਹੋ ਜਾਂਦੀ...
ਤੇਰਾ ਚੇਤਾ ਲਾਜ਼ਮੀ ਆਉਂਦਾ ਏ, ਜਦੋਂ ਸ਼ਾਮ ਜਹੀ ਹੋ ਜਾਂਦੀ।
ਤੇਰਾ ਚੇਤਾ ਲਾਜ਼ਮੀ ਆਉਂਦਾ ਏ, ਜਦੋਂ ਸ਼ਾਮ ਜਹੀ ਹੋ ਜਾਂਦੀ।
ਦਿਲ ਦੋਹਾਂ ਦਾ ਕਰਦਾ ਏ, ਅੜੀਏ ਹਾਲ ਜਿਹਾ ਪੁੱਛਣੇ ਨੂੰ।
ਹਮਸਫ਼ਰ ਮਿਲ ਜਾਵੇ, ਜੀ ਕਰਦਾ ਕੀ ਦਾ ਮੁੱਕਣੇ ਨੂੰ।

ਜ਼ਿੰਦਗੀ "ਸ਼ਹਿਣੇ" ਵਿੱਚ ਭਾਵੇਂ, ਬਦਨਾਮ ਹੀ ਹੋ ਜਾਂਦੀ...
ਤੇਰਾ ਚੇਤਾ ਲਾਜ਼ਮੀ ਆਉਂਦਾ ਏ, ਜਦੋਂ ਸ਼ਾਮ ਜਹੀ ਹੋ ਜਾਂਦੀ।
ਤੇਰਾ ਚੇਤਾ ਲਾਜ਼ਮੀ ਆਉਂਦਾ ਏ, ਜਦੋਂ ਸ਼ਾਮ ਜਹੀ ਹੋ ਜਾਂਦੀ।
Written by: Arshdeep Maan
instagramSharePathic_arrow_out􀆄 copy􀐅􀋲

Loading...