album cover
Knock Knock
album cover
00:00
00:10
00:30
00:35
01:00
01:20
01:30
01:40
02:10
00:00
02:18
Past 7 Days
Knock Knock was discovered most frequently at around 10 seconds into the song during the past week

Lyrics

ਬਾਗ਼ੀ ਮੁੰਡੇ, baggy jean'an
ਚੌੜਾ ਚੱਲੇ, ਚੌੜਾ ਸੀਨਾ
ਲੈਂਦੇ ਸੂਏ ਪੰਗੇ ਸੀ ਨਾ
ਐਸੀ ਦੇਹੜਾਂ, ਹੁੰਦੀ ਸੀ' ਨਾ
ਜੇ ਕੋਈ ਖਿੱਚੀ, ਟੱਪੇ ਲੀਹ ਨਾ
ਮੈਨੂੰ ਗੁੱਸਾ ਆਉਂਦਾ ਵੀ ਨਾ
ਉਹਨਾਂ ਪੱਲੇ ਪੈਂਦੀ ਹੀ ਨਾ
ਜਿੱਦਾਂ ਮੱਝਾਂ ਮੂਹਰੇ ਬੀਨਾਂ
ਮੇਰੀ ਮੱਤ ਮਿਲ਼ੇ ਨਾ ਜੀਹਨਾਂ
ਉਹਨੂੰ ਹੁੰਦੀ ਮੈਥੋਂ "ਜੀ" ਨਾ
ਜੀਣਾ ਮੂੰਹ ਮੌਤ ਦਾ ਐਦਾਂ
ਜਿੱਦਾਂ ਹੁੰਦਾ, ਕਰਦੇ ਜੀਅ ਨਾ
ਲੱਗੇ ਜੀਅ ਨਾ, ਪੈਂਦਾ ਜੀਣਾ
ਕਰਨਾ ਪੈਣਾ, ਹੁੰਦਾ ਕੀ ਨਾ?
ਔਖਾ ਘੁੱਟ ਸਬਰ ਦਾ ਪੀਣਾ
ਪੀ ਕੇ AB ਕੀਤੀ C ਨਾ
ਤਾਂ ਹੀ ਮੁੰਡਾ ਹੋਇਆ ਵੈੱਲੀ ਤੇ ਵੈੱਲੀ ਨੂੰ ਕਾਹਦਾ ਖ਼ੌਫ਼? (Ooh)
ਛਾਪੀ ਜਾਵੇ ਪੈਸੇ ਤੇ ਪੈਸੇ ਨਾ' ਪੂਰੇ ਸ਼ੌਂਕ (what?)
ਰਾਜਾ, ਰਾਜੀਨਾਵੇਂ 'ਤੇ ਰਾਜੀ ਨਹੀਂ ਕਰਕੇ talk (ਨਾ -ਨਾ)
ਬੂਹੇ 'ਤੇ ਜਾ ਕੇ ਵੈਰੀ ਦੇ ਕਰਦਾ ਸਿੱਧਾ knock
ਇੱਕੋ ਥਾਲੀ ਜਿੱਥੇ ਲਾ ਲਈ
Raw ਆ ਪੂਰੇ, ਹੈ ਨਈਂ ਜਾਲੀ
ਮਾੜੀ ਬਾਹਲ਼ੀ ਕੀਤੀ ਕਾਹਲ਼ੀ
ਆਉਂਦੀ ਜਾਵੇ ਕਿੱਥੇ ਟਾਲ਼ੀ
ਤੇ ਤੂੰ ਵਹਿਮਾਂ ਨੂੰ ਨਾ ਪਾਲ਼ੀਂ
35-40 ਰਹਿੰਦੇ ਨਾਲ਼ ਈ
ਪਾੜੇ ਸਾਹਾਂ ਆਲ਼ੀ ਨਾਲੀ
ਕੋਲ਼ੇ custom ਐ .45
ਓਨ੍ਹਾਂ ਰੌਲ਼ਾ ਜਿੰਨੇਂ ਖ਼ਾਲੀ
ਬੰਦੇ ਹੁੰਦੇ ਨੇ ਉਹ ਜਾਹਲ਼ੀ
ਮੈਨੂੰ ਮਾਪੇ ਮੇਰੇ ਕਹਿੰਦੇ
"ਠੱਗੀ ਨਾਲ਼ੋਂ, ਥੋੜ੍ਹੀ ਖਾ ਲਈਂ"
ਉਹੀ ਮੰਨੀ, ਖ਼ਾਨੇ ਪਾ ਲਈ
ਨਾ ਮੈਂ ਨਾਰਾਂ ਪਿੱਛੇ ਗਾਲ਼ੀ
ਤੇ ਮੈਂ ਦੁਨੀਆਂ, ਮੇਰੀ ਸਾਲੀ
ਜਿੰਨੀ ਗਾਹ ਲਈ, ਓਨ੍ਹੀਂ ਗਾ ਲਈ
ਤਾਂ ਹੀ ਮੁੰਡਾ ਹੋਇਆ ਵੈੱਲੀ ਤੇ ਵੈੱਲੀ ਨੂੰ ਕਾਹਦਾ ਖ਼ੌਫ਼? (Ooh)
ਛਾਪੀ ਜਾਵੇ ਪੈਸੇ ਤੇ ਪੈਸੇ ਨਾ' ਪੂਰੇ ਸ਼ੌਂਕ (ooh)
ਰਾਜਾ, ਰਾਜੀਨਾਵੇਂ 'ਤੇ ਰਾਜੀ ਨਹੀਂ ਕਰਕੇ talk (what?)
ਬੂਹੇ 'ਤੇ ਜਾ ਕੇ ਵੈਰੀ ਦੇ ਕਰਦਾ ਸਿੱਧਾ knock
ਮੂੰਹੋਂ ਕੱਢੀ ਹੋ ਗਈ ਵੱਡੀ
ਝੰਡੀ ਗੱਡੀ, ਚੱਕੀ ਗੱਡੀ
ਮੋਟੀ ਥੱਦੀ, ਉੱਚੀ ਗੱਦੀ
ਲੋਕਾਂ ਚੁੱਲੀ ਤਾੜੀ ਛੱਡੀ
ਤਾੜ੍ਹੇ ਨੱਡੀ, ਸੋਨੇ ਲੱਦੀ
ਕਹਿੰਦੀ, "ਦੇਖੋ, ਸੁੰਨੀ ਅੱਡੀ"
ਮੇਰੇ ਬਾਰੇ ਜਿੰਨ੍ਹੀ ਉਹਨੂੰ
ਪੂਰੀ ਰੱਦੀ, GK ਅੱਧੀ
ਬੈਠੀ ਜਾਵੇ ਚੁੰਨੀ ਚੱਬੀ
ਆਪੇ ਆ ਗਈ, ਮੈਂ ਨਹੀਂ ਸੱਦੀ
ਕਹਿੰਦੀ, "ਆਕੜ ਐਨੀ ਜ਼ਿਆਦਾ"
"ਕਿੱਥੋਂ ਲੱਭੀ?," ਮੈਂ ਕਿਹਾ, "ਜੱਦੀ"
ਕਹਿੰਦੀ, "Jxggi ਜੀ ਥੋਡੇ 'ਤੇ ਕਿੱਦਾਂ ਲੱਗੀ ਧਾਰਾ 26?"
ਰੂਹਾਂ ਰੱਬੀ ਸੀ ਜਿਹਨਾਂ ਦੀ, ਸੀ ਕੋਈ ਬੈਠਾ ਪੈਲ਼ੀ ਦੱਬੀ
ਤਾਂ ਹੀ ਮੁੰਡਾ ਹੋਇਆ ਵੈੱਲੀ ਤੇ ਵੈੱਲੀ ਨੂੰ ਕਾਹਦਾ ਖ਼ੌਫ਼?
ਛਾਪੀ ਜਾਵੇ ਪੈਸੇ ਤੇ ਪੈਸੇ ਨਾ' ਪੂਰੇ ਸ਼ੌਂਕ (what?)
ਰਾਜਾ, ਰਾਜੀਨਾਵੇਂ 'ਤੇ ਰਾਜੀ ਨਹੀਂ ਕਰਕੇ talk (ਨਾ-ਨਾ)
ਬੂਹੇ 'ਤੇ ਜਾ ਕੇ ਵੈਰੀ ਦੇ ਕਰਦਾ ਸਿੱਧਾ knock
This must be Sickboi
(Sickboi)
(Sickboi)
Written by: Jxggi
instagramSharePathic_arrow_out􀆄 copy􀐅􀋲

Loading...