album cover

Aspire

1,680World2026
album cover
00:00
00:05
00:20
00:50
01:05
02:30
00:00
02:50
Past 7 Days
Aspire was discovered most frequently at around 50 seconds into the song during the past week

Music Video

Music Video

Lyrics

ਹੋ, pain ਤੋਂ ਹੋਏ ਆਂ gain, ਕੁੜੇ, ਨੀ, ਇਹੀਓ topic main, ਕੁੜੇ
Goal ਜਿਹਨਾਂ ਦੇ ਵੱਡੇ ਹੋਵਣ ਕਿੱਥੇ ਆਉਂਦਾ ਚੈਨ, ਕੁੜੇ?
ਸ਼ੀਸ਼ੇ ਦੇ ਵਿੱਚ ਰੋਜ਼ ਵੇਖੀ ਦਾ ਜੀਹਦੇ ਆਂ ਅਸੀਂ fan, ਕੁੜੇ
ਰੀਝ ਨਾ' ਨੀਲੀ ਛੱਤ ਵਾਲ਼ੇ ਨੇ ਸਾਨੂੰ ਕੀਤਾ design, ਕੁੜੇ
ਹੋ, ਆਪ ਬਣਾਇਆ ਜੋ ਵੀ ਆ, ਬੈਠੇ ਨਹੀਂ ਬਣੇ-ਬਣਾਏ 'ਤੇ
ਕਦੇ fail ਹੋਏ, ਕਦੇ pass, ਬੜੇ ਜ਼ਿੰਦਗੀ ਨੇ ਲੈਤੇ test, ਰਕਾਨੇ
ਹੋ, time ਆਉਣ 'ਤੇ ਦੱਸਾਂਗੇ, ਅਸੀਂ ਕਿਉਂ ਨਹੀਂ ਕੀਤੀ rest, ਰਕਾਨੇ?
ਐਥੋਂ ਤੱਕ ਪਹੁੰਚਣ ਲਈ ਖ਼ੁਦ ਨੂੰ ਕੀਤਾ invest, ਰਕਾਨੇ
ਹੋ, time ਆਉਣ 'ਤੇ ਦੱਸਾਂਗੇ, ਅਸੀਂ ਕਿਉਂ ਨਹੀਂ ਕੀਤੀ rest, ਰਕਾਨੇ?
ਐਥੋਂ ਤੱਕ ਪਹੁੰਚਣ ਲਈ ਖ਼ੁਦ ਨੂੰ ਕੀਤਾ invest, ਰਕਾਨੇ
ਹੋ, ਸਾਡਾ focus target 'ਤੇ, ਲੋਕਾਂ ਦਾ ਕੰਮ ਗੱਲਾਂ ਕਰਨਾ
ਮਾੜਾ ਸਮਾਂ ਜ਼ਰੂਰੀ ਐ, ਬੰਦਾ ਸਿੱਖ ਜਾਂਦਾ ਚਿਹਰੇ ਪੜ੍ਹਨਾ
ਦਿਲ ਤਾਂ ਟੁੱਟਿਆ ਕਈ ਵਾਰੀ ਪਰ ਛੱਡੀ ਨਾ ਕਦੇ hope, ਕੁੜੇ
ਲੜਨਾ ਪੈਂਦਾ ਕਿਸਮਤ ਨਾ' ਜੇ ਮੱਲਣਾ ਹੋਵੇ top, ਕੁੜੇ
ਹੋ, ਅੱਗੇ ਦੇਖੀਂ ਕੀ ਬਣਦਾ, ਕੁੜੇ, ਹਾਲੇ ਤਾਂ ਸ਼ੁਰੂਆਤਾਂ ਨੇ
ਸਭ ਕਰਲਾਂਗੇ ਹਾਸਿਲ ਜੋ-ਜੋ ਕੀਤਾ manifest, ਰਕਾਨੇ
ਹੋ, time ਆਉਣ 'ਤੇ ਦੱਸਾਂਗੇ, ਅਸੀਂ ਕਿਉਂ ਨਹੀਂ ਕੀਤੀ rest, ਰਕਾਨੇ?
ਐਥੋਂ ਤੱਕ ਪਹੁੰਚਣ ਲਈ ਖ਼ੁਦ ਨੂੰ ਕੀਤਾ invest, ਰਕਾਨੇ
ਹੋ, time ਆਉਣ 'ਤੇ ਦੱਸਾਂਗੇ, ਅਸੀਂ ਕਿਉਂ ਨਹੀਂ ਕੀਤੀ rest, ਰਕਾਨੇ?
ਐਥੋਂ ਤੱਕ ਪਹੁੰਚਣ ਲਈ ਖ਼ੁਦ ਨੂੰ ਕੀਤਾ invest, ਰਕਾਨੇ
ਅੱਖਾਂ ਦੇ dark circle ਦੱਸਦੇ, ਕਿਵੇਂ ਹੋਏ ਕੱਚਿਆਂ ਤੋਂ ਪੱਕੇ
ਜਿਹਨਾਂ ਨੇ ਤਾਨੇ ਮਾਰੇ ਨੇ, ਰੱਬ ਉਹਨਾਂ ਨੂੰ ਵੀ ਰਾਜੀ ਰੱਖੇ
ਚੱਕੇ ਅਸੀਂ graph, ਕੁੜੇ, ਪਰ ਕਿਸੇ ਦਾ ਨਾ ਕਦੇ ਫ਼ਾਇਦੇ ਚੱਕੇ
ਬੰਦੇ ਨੂੰ ਸਿਆਣਾ ਕਰ ਦਿੰਦੇ ਆਪਣਿਆਂ ਤੋਂ ਖਾਧੇ ਧੋਖੇ-ਧੱਕੇ
ਕਈ ਕਹਿੰਦੇ ਸੀ, "ਇਹਦਾ ਕੁਝ ਨਹੀਂ ਬਣਨਾ", ਹੋ ਕੇ ਬਹਿ ਗਏ ਹੱਕੇ-ਬੱਕੇ
ਹੋ, ਜ਼ਿੰਦਗੀ ਇੱਕ ਝਮੇਲਾ, ਨੀ, ਕੁੜੇ, ਜੱਗ ਜਿਉਂਦਿਆਂ ਦਾ ਮੇਲਾ, ਨੀ
ਗੱਲ ਹੁੰਦੀ ਏ ਕਦਰਾਂ ਦੀ, ਐਥੇ ਕੌਣ ਕਿਸੇ ਲਈ ਵੇਹਲਾ, ਨੀ?
ਬਾਅਦ 'ਚ ਗੱਲਾਂ ਉਹ ਨਹੀਂ ਰਹਿੰਦੀਆਂ ਜਿਹੜੀਆਂ ਹੁੰਦੀਆਂ ਪਹਿਲਾਂ, ਨੀ
ਹੋ, ਬਾਕੀ ਦੇਖੂ ਰੱਬ, ਅਸੀਂ ਤਾਂ ਆਪਣਾ ਦਿੱਤਾ best, ਰਕਾਨੇ
ਹੋ, time ਆਉਣ 'ਤੇ ਦੱਸਾਂਗੇ, ਅਸੀਂ ਕਿਉਂ ਨਹੀਂ ਕੀਤੀ rest, ਰਕਾਨੇ?
ਐਥੋਂ ਤੱਕ ਪਹੁੰਚਣ ਲਈ ਖ਼ੁਦ ਨੂੰ ਕੀਤਾ invest, ਰਕਾਨੇ
ਹੋ, time ਆਉਣ 'ਤੇ ਦੱਸਾਂਗੇ, ਅਸੀਂ ਕਿਉਂ ਨਹੀਂ ਕੀਤੀ rest, ਰਕਾਨੇ?
ਐਥੋਂ ਤੱਕ ਪਹੁੰਚਣ ਲਈ ਖ਼ੁਦ ਨੂੰ ਕੀਤਾ invest, ਰਕਾਨੇ
ਬੜੇ ਵੱਡੇ God plan, ਨੀ, ਉਹੀ ਬਣਾਉਣ ਵਾਲ਼ਾ ਤੇ ਢਾਉਣ ਵਾਲ਼ਾ
ਹੋ, ਬੰਦਾ ਭਾਵੇਂ ਕੌਣ ਹੁੰਦਾ ਬੰਦੇ 'ਤੇ logo ਲਾਉਣ ਵਾਲ਼ਾ?
ਫ਼ਰਸ਼ਾਂ ਤੋਂ ਅਰਸ਼ ਪਹੁੰਚਾ ਦਿੰਦਾ, ਉਹ ਕਰੇ ਕਰਾਏ ਆਪੇ-ਆਪ
ਲੱਖਾਂ ਤੋਂ ਕੱਖ ਹੋ ਜਾਂਦੇ, Dulleya ਜੋ ਦਿਲ ਵਿੱਚ ਰੱਖਦੇ ਪਾਪ
ਹੋ, "ਨੀਚਹ ਊਚ ਕਰੇ ਮੇਰਾ ਗੋਬਿੰਦੁ", ਨੀਵਾਂ ਹੋ ਕੇ ਚੱਲੇ ਜੋ
ਓ, Husle ਨਾ' ਅੱਗੇ ਆਏ, ਕਿਸੇ ਦੀ ਕੀਤੀ ਨਾ request, ਰਕਾਨੇ
ਹੋ, time ਆਉਣ 'ਤੇ ਦੱਸਾਂਗੇ, ਅਸੀਂ ਕਿਉਂ ਨਹੀਂ ਕੀਤੀ rest, ਰਕਾਨੇ?
ਐਥੋਂ ਤੱਕ ਪਹੁੰਚਣ ਲਈ ਖ਼ੁਦ ਨੂੰ ਕੀਤਾ invest, ਰਕਾਨੇ
ਹੋ, Dulla ਤੋੜੇ ਬੜਿਆਂ ਦਾ ਪਰ Dulle ਦਾ ਨਾ ਤੋੜ ਕੋਈ
ਨੀ, Dulle ਵਰਗਾ Dulla ਈ ਆ, Dulle ਵਰਗਾ ਨਾ ਹੋਰ ਕੋਈ
Written by: Dulla

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...