歌詞
Mxrci
ਹਾਏ, ਆਉਣੀਂ ਆਂ ਹਰੇਕ 'ਤੇ ਤੂੰ ਹੋ ਕੇ ਪੱਬਾਂ ਭਾਰ ਨੀ
ਸਾਡੇ ਅਰਗੇ ਨਹੀਂ ਮਿਲਣੇ ਤੈਨੂੰ ਵੀ ਹਰ ਵਾਰ ਨੀ
ਹੋ, ਗੱਲਾਂ ਲੋਕਾਂ ਦੀਆਂ ਹੋਣ, ਸਾਡੀਆਂ ਪੈਦੀਆਂ ਨੇ ਬਾਤਾਂ, ਬਿੱਲੋ
ਤਲ਼ੀ ਉੱਤੇ ਜਾਨ, ਮੌਤ ਨਾਲ਼ ਮੁਲਾਕਾਤਾਂ, ਬਿੱਲੋ (ਨਾਲ਼ ਮੁਲਾਕਾਤਾਂ, ਬਿੱਲੋ)
ਹੋ, ਦਾਬਾ ਪਾਵਾਂ 'ਤੇ ਨਾ ਮੰਨਾਂ
ਦਿਲ ਖੁੱਲ੍ਹੇ, ਪੈਸੇ ਅੰਨ੍ਹਾਂ
(ਹੋ, ਦਾਬਾ ਪਾਵਾਂ 'ਤੇ ਨਾ ਮੰਨਾਂ)
(ਦਿਲ ਖੁੱਲ੍ਹੇ, ਪੈਸੇ ਅੰਨ੍ਹਾਂ)
ਅੜੇ ਸੋ ਝੜੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ

(ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ)
ਹੋ, ਚੱਕਦੇ fresh, ਮੁੰਡੇ, 'ਡੀਕਦੇ ਨਹੀਂ sale'ਆਂ, ਬਿੱਲੋ
ਲਲਕਾਰਾ ਵੱਜਦਾ ਨਈਂ, ਪੀ ਕੇ cocktail 'ਆਂ, ਬਿੱਲੋ
ਹੋ, ਕਾਰਵਾਈ ਮੌਕੇ ਉੱਤੇ, ਰੌਲ਼ਿਆਂ 'ਚ 'ਧਾਰ ਨਹੀਂ
ਸਭ ਦੇ ਲੇਖਾਂ 'ਚ ਸਾਡੇ ਯਾਰਾਂ ਜਿਹੇ ਯਾਰ ਨਹੀਂ (ਯਾਰਾਂ ਜਿਹੇ ਯਾਰ ਨਹੀਂ)
ਹੋ, ਅੱਖਾਂ ਵਿੱਚ ਕਹਿਰ, ਬਿੱਲੋ
ਹਿੱਕਾਂ ਵਿੱਚ ਵੈਰ, ਬਿੱਲੋ
ਗੁੱਟਾਂ 'ਚ ਕੜੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ
(ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ)
ਹੋ, ਮੋੜੇ ਆ ਬਥੇਰੇ ਨੱਕੇ ਹੁਸਨਾਂ ਦੀ ਨਹਿਰ ਦੇ
ਹਾਏ, ਗੇੜਿਆਂ ਦੇ ਮੁੱਲ ਪਾਏ ਸਾਡੇ ਹਰ ਸ਼ਹਿਰ ਨੇ
ਹੋ, ਦਿਲਾਂ ਦੇ ਆ ਸੌਦੇ, ਕਾਰੋਬਾਰ ਰਹੇ ਚੱਲਦਾ
ਅੱਜ ਕਿਸੇ ਕੋਲ਼, ਸਾਨੂੰ ਪਤਾ ਜਿਹਾ ਨਹੀਂ ਕੱਲ੍ਹ ਦਾ (ਪਤਾ ਜਿਹਾ ਨਹੀਂ ਕੱਲ੍ਹ ਦਾ)
ਹੋ, ਜਿਹੜੀ ਦੁਨੀਆਂ ਤੋਂ gap 'ਤੇ ਆ
ਸਾਡੀ ਉਹ snap 'ਤੇ ਆ
ਲੋਰ ਜਿਹੀ ਚੜ੍ਹੇ(ਲੋਰ ਜਿਹੀ ਚੜ੍ਹੇ)
ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ
(ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ)
(ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ)
ਹਾਏ, ਯੋਧਿਆਂ 'ਤੇ ਆਵੇਂ, ਤਲਵਾਰ ਬਣ ਜਾਨੀ ਐਂ
ਆਸ਼ਿਕਾਂ 'ਤੇ ਆਵੇਂ ਤਾਂ ਪਿਆਰ ਬਣ ਜਾਨੀ ਐਂ
ਲਿਖਾਰੀਆਂ 'ਤੇ ਆ ਕੇ ਗੀਤਾਂ ਨੂੰ ਪਰੋ ਜਾਨੀ ਐਂ
ਨੀ ਸੂਰਮੇ 'ਤੇ ਆ ਕੇ ਤੂੰ ਅਮਰ ਹੋ ਜਾਨੀ ਐਂ(ਅਮਰ ਹੋ ਜਾਨੀ ਐਂ)
ਓ, ਤੂੰ ਸੁਲਤਾਨ, ਕੁੜੇ, ਪੱਟਿਆ ਜਹਾਨ
ਤੂੰ ਸੁਲਤਾਨ, ਕੁੜੇ, ਪੱਟਿਆ ਜਹਾਨ
Arjan ਸਿਫ਼ਤਾਂ ਕਰੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ
ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ
(ਤੂੰ ਵੀ ਚੇਤੇ ਕਰੇਂਗੀ ਜਵਾਨੀਏਂ, ਮਿੱਤਰਾਂ 'ਤੇ ਆਈ ਸੀ ਕਦੇ)
Written by: Arjan Dhillon, Wassan Lakshay