Music Video

Credits

PERFORMING ARTISTS
Satinder Sartaaj
Satinder Sartaaj
Performer
COMPOSITION & LYRICS
Satinder Sartaaj
Satinder Sartaaj
Lyrics
Jatinder Shah
Jatinder Shah
Composer

Lyrics

ਬੇਕਰਾਰੀਆਂ ਹੁੰਦੀਆਂ ਕੀਮਤੀ ਜੀ ਹਾਸਿਲ ਇਹਨਾਂ ਵਿੱਚੋਂ ਇਤਮਿਨਾਨ ਹੋਵੇ ਫ਼ਿਦਾ ਸੱਭ ਹੋਂਦੇ, ਤੂੰ ਨਿਸਾਰ ਹੋ ਜਾ ਉਹਨੂੰ ਪਤਾ ਲੱਗੇ ਤਾਂ ਗੁਮਾਨ ਹੋਵੇ ਦਿਲਾ, ਹਾਰ ਤੇ ਸਹੀ, ਆਪਾਂ ਵਾਰ ਤੇ ਸਹੀ ਇੱਥੇ ਹਾਰਿਆਂ ਦੀ ਉਚੀ ਸ਼ਾਨ ਹੋਵੇ ਐਸੀ ਆਸ਼ਿਕੀ ਕਰੀਂ, Sartaaj ਸ਼ਾਇਰਾ ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ ਐਸੀ ਇਸ਼ਕ ਬਜ਼ਾਰ ਦੀ ਰੀਤ ਵੇਖੀ ਲੱਖਾਂ ਸਾਹ ਆਏ ਤੇ ਰਸੀਦ ਕੋਈ ਨਾ ਜੀਹਨੇ ਇਸ ਜਹਾਨ ਵਿੱਚ ਪੈਰ ਪਾਇਆ ਉਹਦੀ ਗ਼ਮੀ ਕੋਈ, ਉਹਦੀ ਈਦ ਕੋਈ ਨਾ ਇਸ਼ਕ ਜਿਹੀ ਅਸਾਨ ਕੋਈ ਸ਼ਹਿ ਵੀ ਨਹੀਂ ਇਸ਼ਕ ਜਿਹਾ ਮੁਸ਼ਕਿਲ ਤੇ ਸ਼ਦੀਦ ਕੋਈ ਨਾ ਓਏ, ਤੂੰ ਅੰਦਰੋਂ ਹੀ ਲੱਭ, Sartaaj ਸ਼ਾਇਰਾ ਛੱਡ ਬਾਹਰੋਂ ਮਿਲਣ ਦੀ ਉਮੀਦ ਕੋਈ ਨਾ ਇਹੋ ਲੁਤਫ਼ ਮੋਹੱਬਤਾਂ ਦੇ ਵੱਖਰੇ ਨੇ ਜਦੋਂ ਦਰਦ ਹੋਵੇ ਓਦੋਂ ਹੱਸੀਏ ਜੀ ਇਹੋ ਲੁਤਫ਼ ਮੋਹੱਬਤਾਂ ਦੇ ਵੱਖਰੇ ਨੇ ਜਦੋਂ ਦਰਦ ਹੋਵੇ ਓਦੋਂ ਹੱਸੀਏ ਜੀ ਕਦੇ ਹੱਥਾਂ ਨੂੰ ਖੋਲ੍ਹਕੇ ਖੈਰ ਮੰਗੀਏ ਕਦੇ ਚੀਸਾਂ 'ਚ ਮੁੱਠੀਆਂ ਨੂੰ ਕੱਸੀਏ ਜੀ ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ ਇਹੀ ਇਸ਼ਕ ਦਾ ਮੂਲ, Sartaaj ਸ਼ਾਇਰਾ ਮਹਿਰਮ ਜਿਵੇਂ ਆਖੇ ਓਵੇਂ ਵੱਸੀਏ ਜੀ ਇਹ ਉਦਾਸ ਦਿਸੇ, ਇਹ ਜੋ ਗ਼ਮਜ਼ਦਾ ਏ ਇਹ ਜੋ ਦਿਲ ਫ਼ਿਗਾਰੀਆਂ 'ਚ ਚੂਰ ਦਿਸਦਾ ਇਹ ਉਦਾਸ ਦਿਸੇ, ਇਹ ਜੋ ਗ਼ਮਜ਼ਦਾ ਏ ਇਹ ਜੋ ਦਿਲ ਫ਼ਿਗਾਰੀਆਂ 'ਚ ਚੂਰ ਦਿਸਦਾ ਇਹਨੂੰ ਪੁੱਛੋ ਕੀ ਖੱਟਿਆ ਏ ਦਿਲਬਰ ਚੋਂ ਅੱਗੋਂ ਆਖੂ; "ਹੁਣ ਦਿਲਬਰ ਚੋਂ ਹਜ਼ੂਰ ਦਿਸਦਾ" ਇਹਨਾਂ ਸੱਭ ਕੇ ਹੀ ਇਸ਼ਕ ਦੇ ਬਲਣ ਦੀਵੇ ਇਹਨਾਂ ਕਰਕੇ ਮੋਹੱਬਤਾਂ ਚੋਂ ਨੂਰ ਦਿਸਦਾ ਕਿੱਥੇ ਖੜ੍ਹਾ ਏ ਸੋਚੀਂ, Sartaaj ਸ਼ਾਇਰਾ ਪੈਂਡਾ ਇਸ਼ਕੇ ਦਾ ਹਾਲੇ ਬੜੀ ਦੂਰ ਦਿਸਦਾ ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ ਯਾ ਤਾਂ ਹਿਜਰ ਬਣ ਜਾ, ਯਾ ਵਿਸਾਰ ਬਣ ਜਾ ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ ਜਾਂ ਤਾਂ ਹਿਜਰ ਬਣ ਜਾ, ਯਾ ਵਿਸਾਰ ਬਣ ਜਾ ਕਰਕੇ ਹੌਸਲਾ ਵੇ ਹੋ ਜਾ ਇੱਕੋ ਪਾਸੇ ਜਾਂ ਤਾਂ ਕੱਖ ਬਣ ਜਾ, ਯਾ ਕਮਾਲ ਬਣ ਜਾ ਯਾ ਤਾਂ ਨ੍ਹੇਰਿਆਂ ਨੂੰ ਸੀਨੇ ਨਾਲ਼ ਲਾ ਲੈ ਯਾ ਤਾਂ ਕਿਸੇ ਦੇ ਮੁੱਖ ਦਾ ਜਮਾਲ ਬਣ ਜਾ ਹੋਵੇ ਰਸ਼ਕ ਤੇਰੇ 'ਤੇ, Sartaaj ਸ਼ਾਇਰਾ Sartaaj ਸ਼ਾਇਰਾ ਵੇ, Sartaaj ਸ਼ਾਇਰਾ ਹੋਵੇ ਰਸ਼ਕ ਤੇਰੇ 'ਤੇ, Sartaaj ਸ਼ਾਇਰਾ ਲੋਕੀ ਯਾਦ ਰੱਖਣ, ਤੂੰ ਮਿਸਾਲ ਬਣ ਜਾ ਲੋਕੀ ਯਾਦ ਰੱਖਣ, ਤੂੰ ਮਿਸਾਲ ਬਣ ਜਾ ਲੋਕੀ ਯਾਦ ਰੱਖਣ, ਤੂੰ ਮਿਸਾਲ ਬਣ ਜਾ
Writer(s): Jatinder Shah Lyrics powered by www.musixmatch.com
instagramSharePathic_arrow_out