Lyrics

ਬੰਦੇ ਦੇ ਹੱਥਾਂ ਵਰਗਾ... ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ... ਕਿੱਡੀਆਂ-ਕਿਡੀਆਂ ਨੇ ਹੋਈਆਂ ਦੇਖੋ ਸੰਸਾਰ 'ਚ ਜੰਗਾਂ ਆ ਸਾਥੋਂ ਸਾਂਭ ਨਈਂ ਹੁੰਦੀਆਂ ਆਪਣੇ ਘਰ-ਬਾਰ 'ਚ ਜੰਗਾਂ ਕਰੀਏ ਸ਼ੁਕਰਾਨੇ ਜਿਉਣਾ ਓਨਾ ਦੁਸ਼ਵਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ... ਬਾਕੀ ਤਾਂ ਵਜ਼ਨ ਤਰੀਕੇ ਲਾ-ਲਾ ਕੇ ਚੱਕ ਲਈਦੇ ਜਾਂ ਉਸ ਨੂੰ ਲਾ ਕੇ ਪਹੀਏ ਹਲਕੇ ਕਰ ਹੱਕ ਲਈਦੇ ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਤੀਕਰ ਭਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ... ਜੇਕਰ ਕੁੱਛ ਦਾਅ 'ਤੇ ਲਾਉਣਾ, ਲਾਵੀਂ ਮੋਹੱਬਤਾਂ 'ਚੇ ਫ਼ਾਇਦੇ ਨੁਕਸਾਨਾਂ ਵਿੱਚ ਵੀ ਥਾਵੀਂ ਮੋਹੱਬਤਾਂ 'ਚੇ ਦੁਨੀਆ ਵਿੱਚ ਉਸ ਤੋਂ ਸੋਹਣਾ ਅੱਜ ਤਕ ਵਿਉਪਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ... ਹੋ, ਲਫ਼ਜ਼ਾਂ ਦੀ ਰਾਖ ਦੇ ਵਿੱਚੋਂ ਉਗ ਪੈਂਦੇ ਖ਼ਿਆਲ ਸਦਾ ਰੂਹਾਂ ਨੂੰ ਨੱਚਣ ਦੇ ਲਈ ਲੱਭ ਜਾਂਦੀ ਤਾਲ ਸਦਾ ਜਜ਼ਬੇ ਨੂੰ ਮਾਰਨ ਵਾਲ਼ਾ ਕੋਈ ਹਥਿਆਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਓਹੀ ਕੋਈ ਸ਼ਕਸ ਨਿਰਾਲੇ ਜੱਗ 'ਤੇ ਮਸ਼ਹੂਰ ਹੋਏ ਆਪੇ ਦੇ ਨੇੜੇ ਹੋ ਗਏ, ਦੁਨੀਆ ਤੋਂ ਦੂਰ ਹੋਏ ਜਿਨ੍ਹਾਂ ਲਈ ਕਦੀ ਵੀ ਅੱਜ ਤਕ ਦੋ ਤੇ ਦੋ ਚਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ... ਬਣ ਗਏ ਰਾਜੇ-ਮਹਾਰਾਜੇ, ਬਣ ਗਏ ਨਵਾਬ ਕਈ ਬਣ ਗਏ ਕਈ ਸ਼ਕਸ ਸ਼ਹਿਨਸ਼ਾਹ, ਬਣ ਗਏ ਨੇ ਸਾਹਬ ਕਈ ਪਰ ਕੋਈ Ranjit Singh ਦੇ ਵਾਂਗੂ ਸਰਕਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਦੁਨੀਆ 'ਤੇ ਕਿੰਨੇ ਕਿੱਸੇ ਆਸ਼ਿਕ-ਮਾਸ਼ੂਕਾਂ ਦੇ ਕਿੰਨੇ ਹੀ ਦਰਦ ਸੁਣੀਦੇ ਇਸ਼ਕੇ ਦੀਆਂ ਹੂਕਾਂ ਦੇ ਲੇਕਿਨ Farhad ਜਿਹਾ ਕੋਈ ਲਗਦਾ ਦਿਲਦਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ... ਹੋ, ਗੱਲ ਕਰ ਗਏ ਖ਼ਰੀ ਸਿਆਣੇ, ਧਾਗੇ ਨਈਂ ਤੋੜੀਦੇ ਆਪਣੇ ਤਾਂ ਆਪਣੇ ਹੀ ਹੁੰਦੇ, ਦੁੱਖ-ਸੁੱਖ ਵਿੱਚ ਲੋੜੀਦੇ ਪੈ ਗਈਆਂ ਗੰਢਾਂ ਜਿੱਥੇ ਓਥੇ ਮੁੜ ਪਿਆਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਹਮਦਮ ਬਿਨ ਹੋਲੀ ਕਾਹਦੀ? ਕਾਹਦੀ ਦੀਵਾਲੀ ਬਈ? ਦਿਲਬਰ ਬਿਨ ਈਦ ਨਈਂ ਹੁੰਦੀ, ਪੁੰਨਿਆਂ ਵੀ ਕਾਲ਼ੀ ਬਈ ਸੱਜਣਾ ਦੀ ਦੀਦ ਤੋਂ ਵੱਧ ਕੇ ਕੋਈ ਤਿਓਹਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਤਖਤਾਂ 'ਤੇ ਬੈਠ ਬਾਦਸ਼ਾਹ ਕਰ ਗਏ ਜੋ ਹੋ ਸਕਿਆ ਲੇਕਿਨ ਕੋਈ ਵਿਰਲਾ ਹੀ ਸੀ ਜੋ ਅੰਬਰਾਂ ਨੂੰ ਛੋਹ ਸਕਿਆ ਕੁਤੁਬਾਂ ਦੇ ਮਗਰੋਂ ਦਿੱਲੀ ਮੁੜ ਕੇ ਮੀਨਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ... ਬਜਵਾੜਾ ਬੈਜੂ ਬਾਵਰੇ ਦਾ ਨੇੜੇ ਬਜਰਾਵਰ ਤੋਂ ਤੂੰ ਵੀ ਕੁੱਛ ਸਿੱਖ ਲੈਂਦਾ ਓਏ ਐਸੇ ਬਖ਼ਤਾਵਰ ਤੋਂ ਕਹਿ ਗਏ ਖੁਦ Tansen ਵੀ ਕਿ ਐਸਾ ਫ਼ਨਕਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ... ਲਗਦਾ ਕਿ ਉਲ਼ਝ ਗਏ ਆਂ ਮੁੜ ਸੋਚ-ਵਿਚਾਰ ਲਈਏ ਸਰਬੱਤ ਦਾ ਭਲਾ ਸਤਿੰਦਰਾ, ਕਹਿ ਕੇ ਹੀ ਨਾ ਸਾਰ ਲਈਏ ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਤੈਨੂੰ ਤਾਂ ਪੈਣ ਆਵਾਜ਼ਾਂ ਆਪੇ ਵਿੱਚ ਵੜ੍ਹਦੇ ਨੂੰ ਕਿੰਨੀਆਂ ਹੀ ਉਮਰਾਂ ਲੱਗੀਆਂ ਰੱਬ ਦਾ ਬੁੱਤ ਘੜਦੇ ਨੂੰ ਹਰ ਵਾਰੀ ਕੋਸ਼ਿਸ਼ ਕੀਤੀ, ਲੇਕਿਨ ਹਰ ਵਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ... ਤੇਰੇ ਜਿਹੇ ਗੀਤ ਕਿਸੇ ਨੂੰ ਦਿੰਦੇ ਕੋਈ ਆਸ ਨਈਂ ਜੇਕਰ ਨਈਂ ਦਰਦ ਕਿਸੇ ਦਾ, ਜੇਕਰ ਅਹਿਸਾਸ ਨਈਂ ਸਮਝੀਂ Sartaaj ਨਾਮ ਦਾ ਹਾਲੇ ਹੱਕਦਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਈਂ ਬਣਿਆ ਐਨਾ ਕੁੱਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਈਂ ਬਣਿਆ ਬੰਦੇ ਦੇ ਹੱਥਾਂ ਵਰਗਾ, ਓ...
Writer(s): Satinder Sartaaj Lyrics powered by www.musixmatch.com
instagramSharePathic_arrow_out