Music Video

PUNJAB [OFFICIAL VIDEO] - KULWINDER BILLA {FULL SONG}
Watch {trackName} music video by {artistName}

Credits

PERFORMING ARTISTS
Kulwinder Billa
Kulwinder Billa
Performer
COMPOSITION & LYRICS
Kulwinder Billa
Kulwinder Billa
Songwriter
V Grooves
V Grooves
Composer
Fateh
Fateh
Lyrics

Lyrics

ਮੈਂ ਜੱਦ ਦੁਨੀਆ ਤੋਂ ਜਾਵਾਂ (ਦੁਨੀਆ ਤੋਂ ਜਾਵਾਂ) ਮੁੜ ਫੇਰ ਦੁਬਾਰਾਂ ਆਵਾਂ ਮੈਂ ਜੋ ਵੀ ਜੂਣ ਹੰਢਾਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਕਈ ਸੂਰਮਿਆਂ, ਸਰਦਾਰਾਂ ਦੀ ਕਈ ਸੂਫ਼ੀ ਸੰਤ ਫ਼ਕੀਰਾਂ ਦੀ ਇਹ ਆਸ਼ਿਕ ਲੋਕਾਂ ਦੀ ਕਈ ਰਾਂਝੇ 'ਤੇ ਕਈ ਹੀਰਾਂ ਦੀ (ਕਈ ਰਾਂਝੇ 'ਤੇ ਕਈ ਹੀਰਾਂ ਦੀ) ਮੈਂ ਜੱਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾਂ ਆਵਾਂ ਮੈਂ ਜੋ ਵੀ ਜੂਣ ਹੰਢਾਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਬੀਤੀਆਂ ਗੱਲਾਂ, ਸਮੇਂ ਪੁਰਾਣੇ ਜੋ ਛੋਲੇ ਵਾਲੇ ਦਾਣੇ-ਖਾਣੇ ਬਾਪੂ ਨੇ ਮੁੱਠੀ ਭਰ ਚੱਭ ਲੈਣੇ, ਹੋ-ਹੋ... ਇੱਕੋ ਜਹੀਆਂ ਖੁਰਾਕਾਂ ਖਾ ਕੇ ਬੰਜਰ ਜ਼ਮੀਨਾਂ 'ਤੇ ਹੱਲ ਵਾਹ ਕੇ ਮਿੱਟੀ ਵਿੱਚੋਂ ਹੀਰੇ ਲੱਭ ਲੈਣੇ ਸੱਭ ਬਦਲ ਗਈਆਂ ਉਹ ਰਾਹਵਾਂ, ਹੋ-ਹੋ... ਭਾਵੇਂ ਅੱਜ ਹੋਰ ਹਵਾਵਾਂ, ਹੋ-ਹੋ... ਸੱਭ ਬਦਲ ਗਈਆਂ ਉਹ ਰਾਹਵਾਂ ਭਾਵੇਂ ਅੱਜ ਹੋਰ ਹਵਾਵਾਂ ਪਰ ਫਿਰ ਵੀ ਮੈਂ ਇਹ ਚਾਹਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਬੀਣਾ ਜਦੋਂ ਪਿਹਾ ਕੇ ਲਿਆਉਣਾ Cycle ਦੇ ਕੇਰੀਅਲ ਨਾ ਹੋਣਾ ਬੋਰੀ ਡੰਡਿਆਂ ਵਿੱਚ ਫਸਾ ਲੈਣੀ, ਹੋ-ਹੋ ਜੱਦ ਬੋਰੀ ਦਾ ਮੂੰਹ ਖੁੱਲ ਜਾਣਾ ਡੁੱਲਿਆ ਆਟਾ ਚੁੱਕ ਕੇ ਪਾਣਾ ਮਾਂ ਲੜਦੀ ਤਾਂ ਝੱਟ ਮਨਾ ਲੈਣੀ ਇੱਥੇ ਗਾਲਾਂ ਵਿੱਚ ਦੁਆਵਾਂ, ਹੋ-ਹੋ... ਨਾ ਰੁੱਸਣ ਪੁੱਤਾਂ ਨਾਲ ਮਾਵਾਂ, ਹੋ-ਹੋ... ਇੱਥੇ ਗਾਲਾਂ ਵਿੱਚ ਦੁਆਵਾਂ ਨਾ ਰੁੱਸਣ ਪੁੱਤਾਂ ਨਾਲ ਮਾਵਾਂ ਇੱਸੇ ਲਈ ਮੈਂ ਇਹ ਚਾਹਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਭਾਵੇਂ ਦੁਨੀਆ ਘੁੰਮ ਲਈ ਐ, ਸੋਹਣਿਆ ਭਾਵੇਂ ਦੁਨੀਆ ਘੁੰਮ ਲਈ ਐ ਛੱਡੀਏ ਜਹਾਨ ਜਦੋਂ, ਹਾਏ ਛੱਡੀਏ ਜਹਾਨ ਜਦੋਂ ਮਿੱਟੀ ਵਤਨਾਂ ਦੀ ਚੁੰਮ ਲਈਏ, ਸੋਹਣਿਆ ਮਿੱਟੀ ਵਤਨਾਂ ਦੀ ਚੁੰਮ ਲਈਏ ਬੋਹੜਾਂ ਦੀ ਛਾਂ ਪੀਂਘਾਂ ਪਾਵਣ ਰੱਲ ਮਿਲ ਜੱਦ ਮੁਟਿਆਰਾਂ ਗਾਵਣ ਮੌਸਮ ਵੀ ਰਾਂਝਾ ਬਣ ਗਾਉਂਦਾ ਐ, ਹੋ-ਹੋ ਜੱਦ ਕੋਈ ਇਸ਼ਕ ਕਿਤਾਬ ਫੋਲਦਾ ਜੱਦ ਹੱਕਾਂ ਲਈ ਖੂਨ ਖੋਲਦਾ Fateh ਵਤਨ ਦਾ ਨਾਂ ਫਿਰ ਆਉਂਦਾ ਸੱਭ ਕਿੱਸੇ ਅਤੇ ਕਥਾਵਾਂ, ਹੋ-ਹੋ... ਮੇਰੇ ਦੇਸ਼ ਦੀਆਂ ਰਚਨਾਵਾਂ, ਹੋ-ਹੋ... ਸੱਭ ਕਿੱਸੇ ਅਤੇ ਕਥਾਵਾਂ ਮੇਰੇ ਦੇਸ਼ ਦੀਆਂ ਰਚਨਾਵਾਂ ਫਿਰ ਕਿਉਂ ਨਾ ਮੈਂ ਇਹ ਚਾਹਵਾਂ? ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ
Writer(s): Eric Mouquet, Rahul Sharma Lyrics powered by www.musixmatch.com
instagramSharePathic_arrow_out