Music Video
Music Video
Credits
PERFORMING ARTISTS
Nirvair Pannu
Performer
COMPOSITION & LYRICS
Nirvair Pannu
Songwriter
Jassi- X
Composer
Lyrics
ਹੋ, ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇਂ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ
ਮੈਂ ਬਲ਼ਦੇ ਵੇਖੇ ਨੇ ਤਾਰੇ
ਹੋ, ਤੇਰਾ ਮੁੱਖ ਮੁਟਿਆਰੇ ਕੁਦਰਤ ਤੋਂ ਵੀ ਸੋਹਣਾ ਏਂ
ਤੈਨੂੰ ਘੜਣ ਲੱਗਿਆਂ ਰੱਬ ਵੀ ਸੋਚਿਆ ਹੋਣਾ ਏਂ
ਹੋ, ਤੈਨੂੰ ਘੜਣ ਲੱਗਿਆਂ ਆ ਰੱਬ ਵੀ ਸੋਚਿਆ ਹੋਣਾ ਏਂ
ਕੋਲ਼ ਬਠਾਲੈ, ਗਲ਼ ਨਾਲ਼ ਲਾ ਲੈ
ਕੁੱਝ ਤਾਂ ਸੋਚ ਨੀ ਸਾਡੇ ਬਾਰੇ
ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇਂ
ਬੱਦਲ ਛਾ ਜਾਂਦੇ ਨੇ ਸਾਰੇ
ਛਾ ਜਾਂਦੇ ਨੇ ਸਾਰੇ
ਛਾ ਜਾਂਦੇ ਨੇ ਸਾਰੇ
ਚੁੰਨੀ ਓਹਲੇ ਨਾ ਰੱਖ ਮੁੱਖ ਤੂੰ ਸਾਨੂੰ ਤੱਕਣ ਦੇ
ਹੋ, ਤੇਰੇ ਰੂਪ ਦੇ ਏਸ ਜਲਾਲ 'ਚ ਸਾਨੂੰ ਮੱਚਣ ਦੇ
(ਸਾਨੂੰ ਮੱਚਣ ਦੇ)
ਹੋ, ਝੰਗ ਵੀ ਛੱਡਿਆ, ਸੰਗ ਵੀ ਛੱਡਿਆ
ਮੈਂ ਤਾਂ ਛੱਡਤੇ ਤਖ਼ਤਹਜ਼ਾਰੇ
ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇਂ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ
ਮੈਂ ਜੱਗਦੇ ਵੇਖੇ ਨੇ ਤਾਰੇ
ਹੋ, ਪੈੜ ਤੇਰੀ ਦਾ ਰੇਤਾ ਚੁੰਮਦਾਂ ਰਹਿਨਾਂ ਵਾਂ
ਓ, ਤੂੰ ਜਿੱਥੋਂ ਦੀ ਲੰਘ ਜਯੇਂ, ਓਥੇ ਈ ਬਹਿਨਾਂ ਵਾਂ
ਤੇਰੀ ਫੱਬਤ, ਦੇਖ਼ ਮੁਹੱਬਤ
ਸਾਰੇ ਈ ਢਾਹ ਗਈ ਬਲਕ-ਬੁਖਾਰੇ
ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇਂ
ਬੱਦਲ ਛਾ ਜਾਂਦੇ ਨੇ ਸਾਰੇ
ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇਂ
ਬੱਦਲ ਛਾ ਜਾਂਦੇ ਨੇ ਸਾਰੇ
ਕੀ ਪਤਾ ਸੁਰਗਾਂ ਨਾਲ਼ ਖਹਿਜੇ ਨਾਂ ਮੇਰਾ!
ਓ, ਇੱਕ ਵਾਰੀ ਤੂੰ ਮੁੱਖ ਚੋਂ ਲੈ ਦੇ ਨਾਂ ਮੇਰਾ
(ਓ, ਇੱਕ ਵਾਰੀ ਤੂੰ ਮੁੱਖ ਚੋਂ ਲੈ ਦੇ ਨਾਂ ਮੇਰਾ)
ਮੰਗੇ ਤੇਰੀ ਖੈਰ, ਆਹਾ Nirvair
ਨੀ ਸਭ ਕੁੱਝ ਤੇਰੇ ਸਿਰ ਤੋਂ ਵਾਰੇ
ਤੂੰ ਜਦ ਆਵੇਂ, ਜ਼ੁਲਫ਼ ਘੁਮਾਵੇਂ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿੱਚ ਪਰੀਏ
ਮੈਂ ਬਲ਼ਦੇ ਵੇਖੇ ਨੇ ਤਾਰੇ
Written by: Jassi- X, Nirvair Pannu


