Music Video

Music Video

Credits

PERFORMING ARTISTS
Nirvair Pannu
Nirvair Pannu
Vocals
COMPOSITION & LYRICS
Nirvair Pannu
Nirvair Pannu
Songwriter
R.B. Khera
R.B. Khera
Composer
PRODUCTION & ENGINEERING
Rb Khera
Rb Khera
Producer

Lyrics

(ਹਾਂ, ਹੋ, ਹੋ)
ਤੇਰੇ ਲਈ ਮੈਂ ਜੋ ਲਿਖਿਆ ਸੀ
ਤੂੰ ਪੜ੍ਹਿਆ ਨਹੀਂ ਨਵਾਂ ਆਪਣਾ
ਅੱਖਾਂ ਨੇ ਹੋਰ ਕੋਈ ਤੱਕਿਆ ਨਹੀਂ
ਹਾਏ, ਜੱਚਿਆ ਨਹੀਂ ਸਮਾਂ ਆਪਣਾ
ਮੈਂ ਸਾਂਭਿਆ ਏ, ਰੱਖਾਂ ਕੱਜ ਕੇ
ਵੇ ਕਿਓਂ ਤੁਰ ਗਿਐਂ 'ਕੱਲ੍ਹਿਆਂ ਛੱਡ ਕੇ?
ਨਾਲ਼ੇ ਲੈ ਗਿਐਂ ਵੇ ਜਿੰਦ ਕੱਢ ਕੇ
ਵੇ ਕਿਓਂ ਤੁਰ ਗਿਐਂ 'ਕੱਲ੍ਹਿਆਂ ਛੱਡ ਕੇ?
ਓ, ਆਦਤ ਸੀ ਤੇਰੀ ਭੁੱਲ ਗਿਆ
ਹੋਵੇਗਾਂ ਤੂੰ ਬਾਤਾਂ ਕਰੀਆਂ
ਓਦੋਂ 'ਕੱਠਿਆਂ ਨੇ ਹੱਥ ਫੜ੍ਹ ਕੇ
ਅੱਖਾਂ ਪੜ੍ਹੀਆਂ, ਅੱਖਾਂ ਪੜ੍ਹੀਆਂ
ਵੇ ਕਿਓਂ ਸੁੱਟਦੈਂ ਆਪੇ ਚੱਕ ਕੇ?
ਜੇ ਤੂੰ ਕਹਿਦੇਂ ਮੈਂ ਮੰਨ ਲਊਂਗਾ
ਇਹ ਕੁਫ਼ਰਾਂ ਨੂੰ, ਇਹ ਦੁਨੀਆਂ ਹੀ ਆਂ
ਤੇਰੀ ਖੁਸ਼ਬੂ ਨੂੰ ਚੱਖਿਆ ਸੀ
ਤੂੰ ਦੱਸਿਆ ਸੀ, "ਇਹ ਦੁਨੀਆਂ ਈ ਆਂ"
ਮੈਂ ਰੋਣਾ ਏਂ, ਗਲੇ ਲੱਗ ਕੇ
ਵੇ ਕਿਓਂ ਤੁਰ ਗਿਐਂ 'ਕੱਲ੍ਹਿਆਂ ਛੱਡ ਕੇ?
ਨਾਲ਼ੇ ਲੈ ਗਿਐਂ ਵੇ ਜਿੰਦ ਕੱਢ ਕੇ
(ਵੇ ਕਿਓਂ ਤੁਰ ਗਿਐਂ?)
ਇਸ਼ਕ ਵਿੱਚ ਆਹ ਕੁੱਝ ਹੋ ਜਾਂਦਾ
ਮੈਂ ਸੁਣਿਆ ਸੀ, ਮੈਂ ਪੜ੍ਹਿਆ ਸੀ
ਓਏ ਕੀ ਕਰੀਏ ਇਹ ਹੋ ਗਿਆ ਏ?
ਮੈਂ ਕਰਿਆ ਨਹੀਂ, ਮੈਂ ਕਰਿਆ ਨਹੀਂ
ਮੈਂ ਮੰਗਿਆ ਸੀ ਪੱਲੇ ਅੱਡ ਕੇ
ਵੇ ਕਿਓਂ ਤੁਰ ਗਿਐਂ, ਵੇ ਕਿਓਂ ਤੁਰ ਗਿਐਂ?
ਖ਼ੌਰੇ ਕਿਸ ਮੋੜ ਨੂੰ ਮੁੜ ਗਿਆ ਹਾਂ!
ਮੈਂ ਤੁਰ ਗਿਆ ਹਾਂ, ਮੈਂ ਰੁੱਲ਼ ਗਿਆ ਹਾਂ
ਤੇਰੇ ਮੋਹ ਨਾਲ਼ ਖੜ੍ਹਿਆ ਸੀ
ਮੈਂ ਭਰਿਆ ਸੀ, ਮੈਂ ਡੁੱਲ੍ਹ ਗਿਆ ਹਾਂ
ਪਿਆਰਾ ਕੋਈ ਨੀਂ ਤੈਥੋਂ ਵੱਧ ਕੇ
ਵੇ ਕਿਓਂ ਤੁਰ ਗਿਐਂ 'ਕੱਲ੍ਹਿਆਂ ਛੱਡ ਕੇ?
ਮਸਲੇ ਜੋ ਨੇ ਓਹ ਹੱਲ ਹੋਣੇ
ਓਏ, ਅੱਜ ਹੋਣੇ ਜਾਂ ਕੱਲ੍ਹ ਹੋਣੇ
ਮੈਂ ਮਰ ਜਾਣਾ ਜਾਂ ਹਰ ਜਾਣਾ
ਨਾ ਝੱਲ ਹੋਣੇ, ਨਾ ਠੱਲ ਹੋਣੇ
ਕਿੱਥੇ ਰੱਖਦਾਂ ਯਾਦਾਂ ਦੱਬ ਕੇ?
ਵੇ ਕਿਓਂ ਤੁਰ ਗਿਐਂ?
ਮੈਂ ਆਖਿਆ ਸੀ ਗੁੱਸੇ ਹੋ ਕੇ
"ਓਹ ਮੋਹ ਮੇਰਾ, ਓਹ ਨਫ਼ਰਤ ਨਹੀਂ"
ਮੈਂ ਮੁੱਕ ਜਾਵਾਂ, ਨਜ਼ਰ ਲੱਗ ਜੇ
ਓਏ, ਪਰ ਮੇਰੀ ਇਹ ਹਸਰਤ ਨਹੀਂ
ਕੀ ਕਰ ਸੱਕਦਾਂ? ਆਪੇ ਦੱਸਦੇ
ਵੇ ਕਿਓਂ ਤੁਰ ਗਿਐਂ 'ਕੱਲ੍ਹਿਆਂ ਛੱਡ ਕੇ?
ਨਾਲ਼ੇ ਲੈ ਗਿਐਂ ਵੇ ਜਿੰਦ ਕੱਢ ਕੇ
ਵੇ ਕਿਓਂ ਤੁਰ ਗਿਐਂ?
ਜੇ ਤੇਰੇ ਨਹੀਂ, ਕਿਸੇ ਦੇ ਨਹੀਂ
ਆ ਜਾਵਾਂਗੇ, ਹਾਮੀਂ ਤਾਂ ਦੇ
ਮੈਂ ਰੱਬ ਮੰਨਿਆਂ ਸੀ ਸੱਚ ਤੈਨੂੰ
ਤੂੰ ਰੱਬ ਬਣ ਕੇ ਮਾਫ਼ੀ ਤਾਂ ਦੇ
ਭਾਂਵੇਂ ਰੱਖ ਲੈ ਥੱਲ੍ਹੇ ਦੱਬ ਕੇ
ਵੇ ਕਿਓਂ ਤੁਰ ਗਿਐਂ 'ਕੱਲ੍ਹਿਆਂ ਛੱਡ ਕੇ?
ਆਹ ਹਾਸੇ ਜੋ ਰਹਿਣ ਹੱਸਦੇ
ਇਹਨਾਂ ਨੂੰ ਮੈਂ ਜਾਲਣਾ ਏਂ
ਹੁਣ ਦੁੱਖ ਨੂੰ ਗੱਬਰੂ ਕਰਕੇ
ਮੈਂ ਪਾਲਣਾ ਏਂ, ਮੈਂ ਪਾਲਣਾ ਏਂ
ਮੈਂ ਗ਼ਮ ਪੀਣੇ, ਹਾਏ, ਰੱਜ-ਰੱਜ ਕੇ
ਵੇ ਕਿਓਂ ਤੁਰ ਗਿਐਂ? ਹੋ
ਲੋਕਾਂ ਆਖਿਆ ਬੜਾ ਮੈਨੂੰ
ਹਾਏ ਭੰਡਿਆ ਏ ਕਿ "ਵਫ਼ਾ ਲੈ"
ਓਹਨਾਂ ਦਾ ਕੀ, ਕੋਈ ਦੁੱਖ ਨਹੀਂ?
ਵੇ ਤੂੰ ਅਪਣਾ, ਵੇ ਤੂੰ ਨਾ ਕਹਿ
ਕਿਤੋਂ ਦੱਸ ਜੇ, ਕੋਈ ਹੱਲ ਲੱਭ ਕੇ
ਵੇ ਕਿਓਂ ਤੁਰ ਗਿਐਂ 'ਕੱਲ੍ਹਿਆਂ ਛੱਡ ਕੇ?
ਵੇ ਕਿਓਂ ਤੁਰ ਗਿਐਂ?
ਵੇ ਸੁਣ Nirvair ਤੇਰੇ ਕਰਕੇ
ਤੇਰੇ ਲਈ ਮੈਂ ਆਪਾ ਹਰਿਆ
ਮੇਰਾ ਕੁੱਝ ਨਹੀਂ, ਸੱਚੀਂ ਸੁੱਧ ਨਹੀਂ
ਵੇ ਜੋ ਵੀ ਐ ਤੇਰਾ ਕਰਿਆ
ਮੈਂ ਭੁੱਲ ਗਿਆ ਹਾਂ, ਹਾਸੇ ਰੱਖ ਕੇ
ਵੇ ਕਿਓਂ ਤੁਰ ਗਿਐਂ?
ਮੈਂ ਕਾਫ਼ਿਰ ਹਾਂ, ਮੇਰੀ ਗ਼ਲਤੀ
ਮੈਂ ਮੰਨਦਾ ਹਾਂ, ਮੈਂ ਮੰਨਦਾ ਹਾਂ
ਜਾਂ ਤੂੰ ਮਿਲਜੇਂ ਜਾਂ ਮੌਤ ਮਿਲ਼ੇ
ਮੈਂ ਮੰਗਦਾ ਹਾਂ, ਮੈਂ ਮੰਗਦਾ ਹਾਂ
ਮੈਂ ਮੁੱਕ ਜਾਣਾ ਆਖ਼ਿਰ ਥੱਕ ਕੇ
ਆਖ਼ਿਰ ਥੱਕ ਕੇ
ਆਖ਼ਿਰ ਥੱਕ ਕੇ, ਹਾਂ, ਹਾਂ, ਹਾਂ
Rb Khera Music
Written by: Nirvair Pannu, R.B. Khera
instagramSharePathic_arrow_out

Loading...