Crediti

PERFORMING ARTISTS
Harnoor
Harnoor
Performer
Gifty
Gifty
Performer
COMPOSITION & LYRICS
Yeah Proof
Yeah Proof
Composer

Testi

Yeah proof!
ਹਾਸੇ ਮੇਰੇ ਵੇਖ ਬੁੱਲਾਂ ਉਤੋਂ ਗਿਰਦੇ
ਥੋੜ੍ਹੀ ਥੱਲੋਂ ਹੋਕੇ ਚੁੰਨੀ ਆਉਂਦੀ ਸਿਰ ਤੇ
ਹਰ ਗੁਸਤਾਖੀ ਤੇਰੀ ਮਾਫ਼ ਕਰ ਦੂ
ਚੁੰਨੀ ਨਾਲ ਗਿਲੇ ਸਾਰੇ ਸਾਫ ਕਰ ਦੂ
ਬਿਨਾ ਗੱਲੋਂ ਸੂਟ ਜੇ ਸਿਵਾ ਲੇ ਸੋਹਣਿਆ
ਬਾਲਾ ਨੂੰ ਵੀ ਵੱਲ ਜੇ ਪਵਾ ਲੇ ਸੋਹਣਿਆ
ਤੇਰੇ ਨਾਲ ਮਰਨਾ ਜਿਓਣਾ ਲਗਦੇ
ਹਾਏ ਹਾਏ
ਔਖਾ ਉਂਝ ਬੜਾ ਹੀ ਮਨਾਉਣਾ ਲਗਦੇ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਟੱਕ ਨਜ਼ਰਾਂ ਨੂੰ ਬੰਨ ਵੇਖਿਆ
ਇੰਨੀ ਕੋਲੋ ਪਹਿਲੀ ਵਾਰੀ ਚੰਨ ਵੇਖਿਆ
ਔਖਾ ਉਂਝ ਬੜਾ ਹੀ ਮਨਾਉਣਾ ਲਗਦੇ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਟੱਕ ਨਜ਼ਰਾਂ ਨੂੰ ਬੰਨ ਵੇਖਿਆ
ਇੰਨੀ ਕੋਲੋ ਪਹਿਲੀ ਵਾਰੀ ਚੰਨ ਵੇਖਿਆ
(ਚੰਨ ਵੇਖਿਆ)
ਭਰਦੀ ਹੁੰਗਾਰਾ ਮੇਰਾ ਮਾਣ ਰੱਖ ਲੀ
ਮੁੰਦਰੀ ਫੜਾ ਜੀ ਭਾਵੇਂ ਜਾਨ ਰੱਖ ਲਈ
ਸਾਲਾਂ ਤਕ ਓਹਦਾ ਨਾ ਸਵਾਦ ਮੁੱਕਣਾ
ਨੀਵੀ ਪਾਕੇ ਨਜ਼ਰਾਂ ਨੂੰ ਤਾਂਹ ਨੂੰ ਚੁੱਕਣਾ
ਜੰਨਤ ਦੇ ਵਰਗੇ ਟਿਕਾਣੇ ਸੋਹਣਿਆ
ਮੋਡੇ ਤੇਰੇ ਬਣਗੇ ਸਿਰਾਹਣੇ ਸੋਹਣਿਆ
ਸੱਚ ਆਖਾਂ ਮੈਨੂੰ ਤੂੰ ਰਵਾਉਣਾ ਲਗਦੇ
(ਹਾਏ ਹਾਏ)
ਔਖਾ ਉਂਝ ਬੜਾ ਹੀ ਮਨਾਉਣਾ ਲਗਦੇ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਟੱਕ ਨਜ਼ਰਾਂ ਨੂੰ ਬੰਨ ਵੇਖਿਆ
ਇੰਨੀ ਕੋਲੋ ਪਹਿਲੀ ਵਾਰੀ ਚੰਨ ਵੇਖਿਆ
(ਚੰਨ ਵੇਖਿਆ)
(ਚੰਨ ਵੇਖਿਆ)
ਫਿੱਕੇ ਨਾ ਪਸੰਦ ਆਉਣ ਪਾਵਣ ਗੂਡੀਆਂ
ਖੱਬੇ ਗੁੱਤ ਵਿੱਚ ਜੱਟਾ ਬਾਰਾਂ ਚੂੜੀਆਂ
ਚਾਂਦੀ ਦਿਆ ਝਾਂਜਰਾਂ ਵਖਾਵਾਂ ਜਾਣਕੇ
ਤੇਰੀ ਆਉਂਦੀ ਅੱਡੀਆਂ ਹਲਾਵਾਂ ਜਾਣ ਕੇ
ਗੀਤਾਂ ਵਿਚ ਜਿਹੜਾ ਮੈਨੂੰ ਖਾਸ ਲਿਖਦੇ
ਕੱਦੇ ਕੱਦੇ ਗਿਫ਼ਟੀ ਰੋਮਾਂਸ ਲਿਖਦੇ
ਚੈਨ ਮੇਰਾ ਓਹਨੇ ਹੀ ਚੁਰਾਉਣਾ ਲਗਦੇ
ਚੁਰਾਉਣਾ ਲਗਦੇ
ਔਖਾ ਉਂਝ ਬੜਾ ਹੀ ਮਨਾਉਣਾ ਲਗਦੇ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਟੱਕ ਨਜ਼ਰਾਂ ਨੂੰ ਬੰਨ ਵੇਖਿਆ
ਇੰਨੀ ਕੋਲੋ ਪਹਿਲੀ ਵਾਰੀ ਚੰਨ ਵੇਖਿਆ
(ਇੰਨੀ ਕੋਲੋ ਪਹਿਲੀ ਵਾਰੀ)
ਕਰਦੀ ਉਡੀਕ ਤੇਰਾ ਰਾਹ ਮੈਂ ਵੇਖਦੀ
ਉਂਗਲ ਦੁਆਲੇ ਚੁੰਨੀ ਨੂੰ ਲਪੇਟਦੀ
ਬੈਠਾ ਏ ਕਲਿੱਪ ਜ਼ੁਲਫਾਂ ਤੇ ਚੜ੍ਹਕੇ
ਅੱਡੀ ਨਾਲ ਜਿਹੜਾ ਮੈਂ ਲਿਆ ਸੀ ਅੱਡਕੇ
ਸੋਹਣੇ ਸੋਹਣੇ ਜੱਟਾ ਮੇਰੇ ਸੰਗ ਵਰਗੇ
ਜਿੰਨੇ ਦਿਨ ਚੜ੍ਹੇ ਤੇਰੇ ਰੰਗ ਵਰਗੇ
ਨੀਂਦਾਂ ਵਿੱਚ ਮੈਨੂੰ ਤੂੰ ਸਤਾਉਣਾ ਲਗਦੇ
(ਹਾਏ ਹਾਏ)
ਔਖਾ ਉਂਝ ਬੜਾ ਹੀ ਮਨਾਉਣਾ ਲਗਦੇ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਟੱਕ ਨਜ਼ਰਾਂ ਨੂੰ ਬੰਨ ਵੇਖਿਆ
ਇੰਨੀ ਕੋਲੋ ਪਹਿਲੀ ਵਾਰੀ ਚੰਨ ਵੇਖਿਆ
ਔਖਾ ਉਂਝ ਬੜਾ ਹੀ ਮਨਾਉਣਾ ਲਗਦੇ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਟੱਕ ਨਜ਼ਰਾਂ ਨੂੰ ਬੰਨ ਵੇਖਿਆ
ਇੰਨੀ ਕੋਲੋ ਪਹਿਲੀ ਵਾਰੀ ਚੰਨ ਵੇਖਿਆ
(ਚੰਨ ਵੇਖਿਆ)
Written by: Yeah Proof
instagramSharePathic_arrow_out

Loading...