Credits
PERFORMING ARTISTS
Harbhajan Mann
Performer
COMPOSITION & LYRICS
Jaidev Kumar
Composer
Babu Singh Mann
Lyrics
Lyrics
ਇਸ਼ਕ ਜਿੰਨ੍ਹਾਂ ਦੇ ਹੱਡੀ ਰੱਚਿਆ, ਓਹਨਾਂ ਤਾਂਗ ਸੱਜਣ ਦੀ ਰਹਿੰਦੀ
ਖੁੱਲ੍ਹੇ ਰਹਿਣ ਨੈਣਾਂ ਦੇ ਬੂਹੇ, ਲੋਕੋ ਇੱਕ ਪਲ ਨੀਂਦ ਨਾ ਪੈਂਦੀ
ਲੱਗੀ ਵਾਲ਼ੇ ਤਾਂ ਕਦੇ ਨ੍ਹੀ ਅੱਖ ਲਾਉਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ?
ਲੱਗੀ ਵਾਲ਼ੇ ਤਾਂ ਕਦੇ ਨ੍ਹੀ ਅੱਖ ਲਾਉਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ?
ਨੀ ਤੇਰੀ ਕਿਵੇਂ ਅੱਖ ਲੱਗ ਗਈ?
ਅੱਖ ਲਾਉਂਦੇ ਜੋ ਸਦਾ ਪਛਤਾਉਂਦੇ
ਅੱਖ ਲਾਉਂਦੇ ਜੋ ਸਦਾ ਪਛਤਾਉਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ? (ਸੋਹਣੀਏ)
ਨੀ ਤੇਰੀ ਕਿਵੇਂ ਅੱਖ ਲੱਗ ਗਈ? (ਸੱਸੀਏ)
ਓ, ਤੇਰੀ ਕਿਵੇਂ ਅੱਖ ਲੱਗ ਗਈ? (ਸੋਹਣਿਆਂ)
ਹਾਏ, ਤੇਰੀ ਕਿਵੇਂ ਅੱਖ ਲੱਗ ਗਈ?
ਆਹ, ਆਹ, ਆਹ, ਆਹ
ਸੁੱਤੀ ਸੋਹਣੀ ਨਾਲ਼ ਜ਼ੁਲਮ ਕਮਾਇਆ ਸੀ (ਹੋ)
ਸੁੱਤੀ ਸੋਹਣੀ ਨਾਲ਼ ਜ਼ੁਲਮ ਕਮਾਇਆ ਸੀ
ਪੱਕੇ ਘੜੇ ਨਾਲ਼ ਕੱਚੇ ਨੂੰ ਵਟਾਇਆ ਸੀ
ਸੋਹਣੀ ਠਿੱਲ ਪਈ ਚਿਨਾ' 'ਚ ਹੜ੍ਹ ਆਇਆ ਸੀ
ਬੈਠਾ ਦੂਸਰੇ ਕਿਨਾਰੇ, ਮਹੀਵਾਲ 'ਵਾਜਾਂ ਮਾਰੇ
ਬੈਠਾ ਦੂਸਰੇ ਕਿਨਾਰੇ, ਮਹੀਵਾਲ 'ਵਾਜਾਂ ਮਾਰੇ
ਡੁੱਬੀ ਅੱਧ-ਵਿਚਕਾਰੇ, ਕੱਚੇ ਘੜੇ ਨਾ ਕਦੇ ਵੀ ਪਾਰ ਲਾਉਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ?
ਨੀ ਤੇਰੀ ਕਿਵੇਂ ਅੱਖ ਲੱਗ ਗਈ? (ਸੋਹਣੀਏ)
ਨੀ ਤੇਰੀ ਕਿਵੇਂ ਅੱਖ ਲੱਗ ਗਈ? (ਸੱਸੀਏ)
ਓ, ਤੇਰੀ ਕਿਵੇਂ ਅੱਖ ਲੱਗ ਗਈ? (ਸੋਹਣਿਆਂ)
ਹਾਏ, ਤੇਰੀ ਕਿਵੇਂ ਅੱਖ ਲੱਗ ਗਈ?
ਸੁੱਤੀ ਸੱਸੀ ਨਾਲ਼ ਹੋਇਆ ਕੁੱਝ ਹੋਰ ਸੀ
ਸੁੱਤੀ ਸੱਸੀ ਨਾਲ਼ ਹੋਇਆ ਕੁੱਝ ਹੋਰ ਸੀ
ਲੈ ਗਏ ਊਠਾਂ ਵਾਲ਼ੇ ਲੁੱਟ ਕੇ ਭੰਬੋਰ ਸੀ
ਡਾਹਢੇ ਰੱਬ ਦੀ ਲਿਖੀ 'ਤੇ ਕਾਹਦਾ ਜ਼ੋਰ ਸੀ?
ਵਗੇ ਕਹਿਰ ਦੀ ਹਨ੍ਹੇਰੀ, ਸੱਸੀ ਮੌਤ ਨੇ ਆ ਘੇਰੀ
ਵਗੇ ਕਹਿਰ ਦੀ ਹਨ੍ਹੇਰੀ, ਸੱਸੀ ਮੌਤ ਨੇ ਆ ਘੇਰੀ
ਕਹਿੰਦੀ, "ਪੁੰਨੂਨਾਂ ਮੈਂ ਤੇਰੀ", ਗੁੰਮੇਂ ਥੱਲਾਂ 'ਚ ਬਲੋਚ ਨਾ ਥਿਓਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ?
ਨੀ ਤੇਰੀ ਕਿਵੇਂ ਅੱਖ ਲੱਗ ਗਈ? (ਸੋਹਣੀਏ)
ਨੀ ਤੇਰੀ ਕਿਵੇਂ ਅੱਖ ਲੱਗ ਗਈ? (ਸੱਸੀਏ)
ਓ, ਤੇਰੀ ਕਿਵੇਂ ਅੱਖ ਲੱਗ ਗਈ? (ਸੋਹਣਿਆਂ)
ਹਾਏ, ਤੇਰੀ ਕਿਵੇਂ ਅੱਖ ਲੱਗ ਗਈ?
ਜ਼ੋਰ ਨੀਂਦਰੇ ਨੇ ਪਾਇਆ, ਜੱਟ ਸੌਂ ਗਿਆ
ਜ਼ੋਰ ਨੀਂਦਰੇ ਨੇ ਪਾਇਆ, ਜੱਟ ਸੌਂ ਗਿਆ
ਲੰਮੀ ਵਾਟ ਦਾ ਥਕਾਇਆ, ਜੱਟ ਸੌਂ ਗਿਆ
ਭੈੜੀ ਮੌਤ ਦਾ ਬੁਲਾਇਆ, ਜੱਟ ਸੌਂ ਗਿਆ
ਸਾਹਿਬਾ ਵਾਸਤੇ ਰਹੀ ਪਾਉਂਦੀ, ਪਿੱਛੇ ਵਾਰ ਚੜ੍ਹੀ ਆਉਂਦੀ
ਸਾਹਿਬਾ ਵਾਸਤੇ ਰਹੀ ਪਾਉਂਦੀ, ਪਿੱਛੇ ਵਾਰ ਚੜ੍ਹੀ ਆਉਂਦੀ
ਸਿਰ ਮੌਤ ਕੁਰਲਾਉਂਦੀ, ਟੁੱਟੇ ਤੀਰ ਨਾ ਕਦੇ ਵੀ ਕੰਮ ਆਉਂਦੇ
ਓ, ਤੇਰੀ ਕਿਵੇਂ ਅੱਖ ਲੱਗ ਗਈ?
ਓ, ਤੇਰੀ ਕਿਵੇਂ ਅੱਖ ਲੱਗ ਗਈ?
ਲੱਗੀ ਵਾਲ਼ੇ ਤਾਂ ਕਦੇ ਨ੍ਹੀ ਅੱਖ ਲਾਉਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ?
ਅੱਖ ਲਾਉਂਦੇ ਜੋ ਸਦਾ ਪਛਤਾਉਂਦੇ
ਅੱਖ ਲਾਉਂਦੇ ਜੋ ਸਦਾ ਪਛਤਾਉਂਦੇ
ਨੀ ਤੇਰੀ ਕਿਵੇਂ ਅੱਖ ਲੱਗ ਗਈ? (ਸੋਹਣੀਏ)
ਨੀ ਤੇਰੀ ਕਿਵੇਂ ਅੱਖ ਲੱਗ ਗਈ? (ਸੱਸੀਏ)
ਓ, ਤੇਰੀ ਕਿਵੇਂ ਅੱਖ ਲੱਗ ਗਈ? (ਸੋਹਣਿਆਂ)
ਓ, ਤੇਰੀ ਕਿਵੇਂ ਅੱਖ ਲੱਗ ਗਈ?
Written by: Babu Singh Mann, Jaidev Kumar