album cover

Kaash 2

1,285Regional Indian2024
album cover
Kaash 2 was released on March 17, 2024 by K K Music as a part of the album Kaash 2 - Single
ReleasedMarch 17, 2024
LabelK K Music
BPM77
Melodicness
Acousticness
Valence
Danceability
Energy

Lyrics

ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ
ਅਸੀਂ ਫੇਰ ਰਾਹਾਂ ਵਿੱਚ ਖੜ੍ਹੀਏ ਜਿੱਥੋਂ ਤੂੰ ਲੰਘੇਂ
ਅਸੀਂ ਫੇਰ ਰਾਹਾਂ ਵਿੱਚ ਖੜ੍ਹੀਏ ਜਿੱਥੋਂ ਤੂੰ ਲੰਘੇਂ
ਚੰਨ ਤੋਂ ਸੋਹਣਿਆ ਸੱਜਣਾ
ਚੰਨ ਤੋਂ ਸੋਹਣਿਆ ਸੱਜਣਾ, ਤੈਨੂੰ ਤੱਕਣੇ ਲਈ
ਅਸੀਂ ਫੇਰ ਬਹਾਨੇ ਘੜੀਏ ਜਿੱਥੋਂ ਤੂੰ ਲੰਘੇਂ
ਅਸੀਂ ਫੇਰ ਬਹਾਨੇ ਘੜੀਏ ਜਿੱਥੋਂ ਤੂੰ ਲੰਘੇਂ
ਜਿੱਥੋਂ ਤੂੰ ਲੰਘੇਂ
ਉਹੀ ਹੋਵੇ ਛਾਂ ਬੋਹੜ ਦੀ ਛਾਂ ਵਰਗੀ
ਉਹੀ ਤੇਰੀ "ਨਾ", ਨੀ ਚੰਨੀਏ, "ਹਾਂ" ਵਰਗੀ
ਉਹੀ ਹੋਵੇ ਛਾਂ ਬੋਹੜ ਦੀ ਛਾਂ ਵਰਗੀ
ਉਹੀ ਤੇਰੀ "ਨਾ", ਨੀ ਚੰਨੀਏ, "ਹਾਂ" ਵਰਗੀ
ਆ ਪੂਰੇ ਕਰੀਏ ਵਾਅਦੇ
ਪੂਰੇ ਕਰੀਏ ਵਾਅਦੇ ਰਹੇ ਅਧੂਰੇ ਜੋ
ਨੀ ਮੈਂ ਦੇ ਦੇਵਾਂਗਾ ਜਾਨ, ਨੀ ਜੇ ਤੂੰ ਦਿਲ ਮੰਗੇਂ
ਮੈਂ ਦੇ ਦੇਵਾਂਗਾ ਜਾਨ, ਨੀ ਜੇ ਤੂੰ ਦਿਲ ਮੰਗੇਂ
ਨੀ ਜੇ ਤੂੰ ਦਿਲ ਮੰਗੇਂ
ਓ ਮੇਰੇ ਦਿਲਦਾਰਾ -ਦਾਰਾ
ਬਿਨ ਤੇਰੇ ਨਾ ਗੁਜ਼ਾਰਾ -ਜ਼ਾਰਾ
ਓ ਮੇਰੇ ਦਿਲਦਾਰਾ -ਦਾਰਾ
ਬਿਨ ਤੇਰੇ ਨਾ ਗੁਜ਼ਾਰਾ -ਜ਼ਾਰਾ
ਜਦ ਤੂੰ ਮੇਲਾ ਵੇਖਣ ਜਾਵੇਂ ਸਖੀਆਂ ਨਾਲ
ਚੋਰੀ ਚੋਰੀ ਗੱਲ ਸਮਝਾਵੇਂ ਅੱਖੀਆਂ ਨਾਲ
ਜਦ ਤੂੰ ਮੇਲਾ ਵੇਖਣ ਜਾਵੇਂ ਸਖੀਆਂ ਨਾਲ
ਚੋਰੀ ਚੋਰੀ ਗੱਲ ਸਮਝਾਵੇਂ ਅੱਖੀਆਂ ਨਾਲ
ਮੈਂ ਫੇਰ ਉਹੀ ਰੰਗ ਪਾਵਾਂ
ਫੇਰ ਉਹੀ ਰੰਗ ਪਾਵਾਂ ਨੀ ਜਿਹੜਾ ਤੂੰ ਚਾਹਵੇਂ
ਨੀ ਤੂੰ ਫੇਰ ਮੇਰੀ ਪੱਗ ਵਰਗੀ ਚੁੰਨੀ ਲੈ ਰੰਗੇਂ
ਨੀ ਤੂੰ ਫੇਰ ਮੇਰੀ ਪੱਗ ਵਰਗੀ ਚੁੰਨੀ ਲੈ ਰੰਗੇਂ, ਚੁੰਨੀ ਲੈ ਰੰਗੇਂ
ਪਿੰਡ ਪਧਾਣੇ ਫਿਰਦਾ ਹੋਵਾਂ ਮੈਂ ਕੱਲਾ
ਤੂੰ ਸੰਗਦੀ ਸੰਗਦੀ ਫੜ ਲੈ ਮੇਰੇ ਤੋਂ ਛੱਲਾ
ਪਿੰਡ ਪਧਾਣੇ ਫਿਰਦਾ ਹੋਵਾਂ ਮੈਂ ਕੱਲਾ
ਤੂੰ ਸੰਗਦੀ ਸੰਗਦੀ ਫੜ ਲੈ ਮੇਰੇ ਤੋਂ ਛੱਲਾ
ਜਦ ਮੁੜ ਮੁੜ ਤੱਕਦੀ ਆਪਣੇ
ਮੁੜ ਮੁੜ ਤੱਕਦੀ ਆਪਣੇ ਘਰ ਦਾ ਮੋੜ ਮੁੜੇਂ
ਤੇ ਮੇਰੀ ਮੁੱਕਦੀ ਜਾਂਦੀ ਜਾਨ ਨੂੰ ਸੂਲੀ ਤੂੰ ਟੰਗੇਂ
ਤੇ ਮੇਰੀ ਮੁੱਕਦੀ ਜਾਂਦੀ ਜਾਨ ਨੂੰ ਸੂਲੀ ਤੂੰ ਟੰਗੇਂ
ਕਾਸ਼ ਕਿਤੇ ਉਹ, ਕਾਸ਼ ਕਿਤੇ ਉਹ
ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ
Written by: Dharamvir Thandi, Kanth Kaler

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...