album cover
Mitti
album cover
Mitti was released on December 1, 1992 by Saregama as a part of the album Ishq Ibaadat
December 1, 1992
BPM155
Melodicness
Acousticness
Valence
Danceability
Energy

Lyrics

ਹੋ, ਓ, ਓਏ
ਹੋ, ਮੈਂ ਮਿੱਟੀ, ਮੇਰੀ ਜ਼ਾਤ ਵੀ ਮਿੱਟੀ ਤੇ ਮੇਰੇ ਗਲ਼ ਮਿੱਟੀ ਦਾ ਬਾਣਾ
ਹੋ, ਮਾਂ ਮੇਰੀ ਨੇ ਮਿੱਟੀ ਜੰਮੀਂ ਤੇ ਮੇਰਾ ਬਾਬਲ ਮਿੱਟੀ ਖਾਣਾ
ਮਿੱਟੀ ਜੰਮੀਂ ਖੁਸ਼ੀ ਮਨਾਈ ਤੇ ਮੇਰਾ ਨਾਂ ਰੱਖਿਆ ਮਰਜਾਣਾ
ਹੋ, ਜਦ ਮਿੱਟੀ ਨੇ ਮਿੱਟੀ ਛੱਡੀ, ਸਾਡੇ ਢੁੱਕ-ਢੁੱਕ ਵਹਿਣ ਮਕਾਨਾਂ
ਨੀ ਮਿੱਟੀਏ, 'ਵਾਅ ਲੱਗਿਆਂ ਉੱਡ ਜਾਣਾ
ਹੋ, 'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
ਉੱਡ ਜਾਣਾ, ਉੱਡ ਜਾਣਾ ਨੀ
ਹਾਏ, 'ਵਾਅ ਲੱਗਿਆਂ ਉੱਡ ਜਾਣਾ
ਹੋ, 'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
ਮੈਂ ਮਿੱਟੀ ਘੁਮਿਆਰਾਂ ਲੱਭੀ, ਨਾਲ਼ ਮੇਰੇ ਕੀ ਬੀਤੀ
ਮਾਰ-ਮਾਰ ਮੇਰੇ ਸਿਰ ਵਿੱਚ ਥਾਪੇ, ਸੁਰਮੇ ਵਰਗੀ ਕੀਤੀ
ਪਾਣੀ ਸੰਗ ਰਲਾ ਕੇ ਮੇਰੀ ਬਣ ਗਈ ਕੱਚੀ ਘਾਣੀ
ਫ਼ਿਰ ਘੁਮਿਆਰਾਂ ਗੁੰਨ੍ਹਿਆਂ ਮੈਨੂੰ, ਲੱਤਾਂ-ਮੁੱਕੀਆਂ ਥਾਣੀ
ਫ਼ਿਰ ਘੁਮਿਆਰਾਂ ਗੁੰਨ੍ਹਿਆਂ ਮੈਨੂੰ
ਫ਼ਿਰ ਘੁਮਿਆਰਾਂ ਗੁੰਨ੍ਹਿਆਂ ਮੈਨੂੰ, ਲੱਤਾਂ-ਮੁੱਕੀਆਂ ਥਾਣੀ
ਨੀ ਮਿੱਟੀਏ, 'ਵਾਅ ਲੱਗਿਆਂ ਉੱਡ ਜਾਣਾ
ਹੋ, 'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
ਲੱਤਾਂ-ਮੁੱਕੀਆਂ ਖਾ-ਖਾ ਮੇਰੀ ਬਣ ਗਈ ਸ਼ਕਲ ਨਿਮਾਣੀ
ਚੱਕਰ 'ਤੇ ਚੜ੍ਹ ਚੱਕਰ ਕੱਢੇ, ਪੈ ਗਈ ਹੋਸ਼ ਭੁਲਾਣੀ
ਫ਼ਿਰ ਮੈਂ ਅੱਗ ਦੀ ਜੂਨੇ ਪਾਈ, ਉਹ ਵੀ ਪਈ ਹੰਢਾਣੀ
ਥੋੜ੍ਹੀ ਦੇਰ 'ਚ ਬਣ ਬੈਠੀ ਮੈਂ-
ਥੋੜ੍ਹੀ ਦੇਰ 'ਚ ਬਣ ਬੈਠੀ ਮੈਂ ਗਾਗਰ ਖ਼ਸਮਾਂਖਾਣੀ
ਨੀ ਮਿੱਟੀਏ, 'ਵਾਅ ਲੱਗਿਆਂ ਉੱਡ ਜਾਣਾ
ਹੋ, 'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
ਲਾਲ-ਪੀਲੀਆਂ ਮਾਰ ਲਕੀਰਾਂ ਰੰਗਿਆ ਮੇਰਾ ਬਾਣਾ
ਆਏ ਸੌਦਾਗਰ ਸੌਦਾ ਕਰ ਗਏ, ਦੇ ਗਏ ਮੁੱਲ ਨਿਮਾਣਾ
ਫ਼ਿਰ ਮੁਟਿਆਰਾਂ ਸਿਰ 'ਤੇ ਚੁੱਕ ਕੇ ਘਰ ਵਿੱਚ ਢੋਹਿਆ ਪਾਣੀ
ਨਿੱਤ ਸਿਰਾਂ 'ਤੇ ਰਹਿੰਦੀ-ਰਹਿੰਦੀ, ਮੈਂ ਬਣ ਗਈ ਪਟਰਾਣੀ
ਫ਼ਿਰ ਮੇਰੇ ਵਿੱਚ ਆਕੜ ਆ ਗਈ
ਫ਼ਿਰ ਮੇਰੇ ਵਿੱਚ ਆਕੜ ਆ ਗਈ, ਕੋਈ ਨਾ ਮੇਰਾ ਹਾਣੀ
ਨੀ ਮਿੱਟੀਏ, 'ਵਾਅ ਲੱਗਿਆਂ ਉੱਡ ਜਾਣਾ
ਹੋ, 'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
ਹੌਲ਼ੀ-ਹੌਲ਼ੀ ਖ਼ਤਮ ਹੋਈ ਜਦ ਮੇਰੀ ਕਥਾ-ਕਹਾਣੀ
ਰੰਗ-ਰੂਪ ਮੇਰੇ ਫ਼ਿੱਕੇ ਪੈ ਗਏ, ਚੋਵਣ ਲੱਗਿਆ ਪਾਣੀ
ਇੱਕ ਦਿਨ ਮਾਰੀ ਸਿਰੋਂ ਵਗਾ ਕੇ ਮੈਂ ਗਾਗਰ ਮਰਜਾਣੀ
ਜਾ ਪੱਥਰ ਨਾਲ਼ ਐਸੀ ਵੱਜੀ
ਜਾ ਪੱਥਰ ਨਾਲ਼ ਐਸੀ ਵੱਜੀ, ਟੁਕੜੇ ਪਈ ਜਵਾਨੀ
ਨੀ ਮਿੱਟੀਏ, 'ਵਾਅ ਲੱਗਿਆਂ ਉੱਡ ਜਾਣਾ
ਹੋ, 'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
ਟੋਟੇ ਚੁੱਕ ਜਵਾਕਾਂ ਮੇਰੇ ਗੀਟੀ ਘੜ੍ਹ ਲਈ ਮੇਰੀ
ਨਿੱਤ ਰਹੀ ਮੈਂ ਠੇਡੇ ਖਾਂਦੀ, ਝੱਲੀ ਮਾਰ ਬਥੇਰੀ
'ਮੈਂ ਮੇਰੀ ਦੀ ਸਜ਼ਾ ਇਹੋ ਸੀ, ਇਹੋ ਹਕ਼ੀਕ਼ਤ ਮੇਰੀ
ਮੁੜ ਮਿੱਟੀ ਨੇ ਮਿੱਟੀ ਰਹਿਣਾ
ਮੁੜ ਮਿੱਟੀ ਨੇ ਮਿੱਟੀ ਰਹਿਣਾ, ਨਾ ਕਰ "ਮੇਰੀ-ਮੇਰੀ"
ਨੀ ਮਿੱਟੀਏ, 'ਵਾਅ ਲੱਗਿਆਂ ਉੱਡ ਜਾਣਾ
ਹੋ, 'ਵਾਅ ਲੱਗਿਆਂ ਉੱਡ ਜਾਣਾ
ਹੋ, 'ਵਾਅ ਲੱਗਿਆਂ ਉੱਡ ਜਾਣਾ
ਉੱਡ ਜਾਣਾ, ਉੱਡ ਜਾਣਾ ਨੀ
ਹਾਏ, 'ਵਾਅ ਲੱਗਿਆਂ ਉੱਡ ਜਾਣਾ
ਹੋ, 'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
'ਵਾਅ ਲੱਗਿਆਂ ਉੱਡ ਜਾਣਾ
Written by: Gurdev Singh Mann
instagramSharePathic_arrow_out􀆄 copy􀐅􀋲

Loading...