album cover
Mausam
album cover
Mausam was released on November 17, 2014 by Sky Digital as a part of the album Mausam
AlbumMausam
November 17, 2014
LabelSky Digital
BPM
Melodicness
Acousticness
Valence
Danceability
Energy

Lyrics

ਬੜਾ ਪਿਆਰਾ ਲੱਗੇ, ਬੱਦਲ ਜਦ ਅੰਬਰਾਂ ਵਿੱਚ ਗੱਜੇ
ਨੀ ਮੈਂ ਤੇ ਬਾਪੂ ਕਰਦੇ ਆਂ ਅਰਦਾਸਾਂ ਸਤਿਗੁਰ ਅੱਗੇ
ਆਜਾ ਰਲ਼-ਮਿਲ਼ ਭਿੱਜੀਏ ਦੋਹਵੇਂ, ਕਾਹਤੋਂ tension ਲੈਂਦਾ?
ਤੇਰਾ ਪਿਓ ਸਰਕਾਰੀ ਅਫ਼ਸਰ, ਫ਼ਰਕ ਕੋਈ ਨਹੀਂ ਪੈਂਦਾ
ਸੋਹਣਿਆਂ, ਬੜਾ romantic ਮੌਸਮ, ਆਜਾ ਵੇ ਮੀਂਹ ਪੈਂਦਾ
ਨੀ ਸਾਡੀਆਂ ਫ਼ਸਲਾਂ ਲੰਮੀਆਂ ਵਿੱਛ ਗਈਆਂ, ਕਹਿਰ ਦਿਲਾਂ 'ਤੇ ਢਹਿੰਦਾ
ਓਏ, ਕਹਿਰ ਦਿਲਾਂ 'ਤੇ ਢਹਿੰਦਾ
ਵੇ ਠੰਡੀਆਂ-ਠਾਰ ਹਵਾਵਾਂ ਵੱਗਦੀਆਂ, ਆਉਂਦਾ ਬੜਾ ਨਜ਼ਾਰਾ
ਨੀ ਕਿਓਂ ਜ਼ਖ਼ਮਾਂ 'ਤੇ ਲੂਣ ਛਿੜੱਕਦੀ, ਪੈ ਗਿਆ ਖ਼ੇਤ ਖਿਲਾਰਾ
ਵੇ ਪੌਣ ਬੁਰੇ ਦੀ ਪਾਉਂਦੀ ਵਾਜਾਂ, ਭਰੀਏ ਪਿਆਰ ਹੁੰਗਾਰਾ
ਨੀ ਛੇ ਮਹੀਨਿਆਂ ਤੋਂ ਮੰਗ-ਤੰਗ ਕੇ ਕੀਤਾ ਮਸਾਂ ਗੁਜ਼ਾਰਾ
ਜ਼ੋਰੋ-ਜ਼ੋਰ ਸ਼ਰਾਟਾਂ ਵਰ੍ਹਦਾ, ਨਾਲ਼ ਜਾਣਕੇ ਖਹਿੰਦਾ, ਹਾਂ
ਤੇਰਾ ਪਿਓ ਸਰਕਾਰੀ ਅਫ਼ਸਰ, ਫ਼ਰਕ ਕੋਈ ਨਹੀਂ ਪੈਂਦਾ
ਹਾਂ, ਸੋਹਣਿਆਂ, ਬੜਾ romantic ਮੌਸਮ, ਆਜਾ ਵੇ ਮੀਂਹ ਪੈਂਦਾ
ਨੀ ਸਾਡੀਆਂ ਫ਼ਸਲਾਂ ਲੰਮੀਆਂ ਵਿੱਛ ਗਈਆਂ, ਕਹਿਰ ਦਿਲਾਂ 'ਤੇ ਢਹਿੰਦਾ
ਓਏ, ਕਹਿਰ ਦਿਲਾਂ 'ਤੇ ਢਹਿੰਦਾ
ਕਹਿੰਦਿਆਂ ਵੇਖ਼ romance ਕਰਨ ਨੂੰ ਪੱਛਮ ਵੱਲ ਦੀਆਂ ਕਣੀਆਂ
ਨੀ ਸਾਡੇ ਕੋਲ਼ੋਂ ਵੇਖ਼ ਪੁੱਛ ਕੇ, ਕੀ-ਕੀ ਦਿਲ 'ਤੇ ਬਣੀਆਂ
ਹਾਂ, ਜੋੜੀਆਂ ਫਿਰਨ ਬਣਾਈ, ਅੜਿਆ, ਹਾਣਦੀਆਂ ਸਭ ਅੜੀਆਂ
ਨੀ ਕਿਹੜੇ ਹੌਂਸਲੇ ਦੱਸ ਉਡਾਈਏ ਪਿਆਰ ਦੀਆਂ ਗੁੱਲਛੜੀਆਂ?
ਜਾਨ ਤੇਰੀ ਦਾ ਦਿਲ ਟੁੱਟ ਜਾਊ, ਕੋਲ਼ ਕਿਓਂ ਨਹੀਂ ਬਹਿੰਦਾ?
ਹਾਂ, ਤੇਰਾ ਪਿਓ ਸਰਕਾਰੀ ਅਫ਼ਸਰ, ਫ਼ਰਕ ਕੋਈ ਨਹੀਂ ਪੈਂਦਾ
ਵੇ ਸੋਹਣਿਆਂ, ਬੜਾ romantic ਮੌਸਮ, ਆਜਾ ਵੇ ਮੀਂਹ ਪੈਂਦਾ
ਸਾਡੀਆਂ ਫ਼ਸਲਾਂ ਲੰਮੀਆਂ ਵਿੱਛ ਗਈਆਂ, ਕਹਿਰ ਦਿਲਾਂ 'ਤੇ ਢਹਿੰਦਾ
ਨੀ, ਕਹਿਰ ਦਿਲਾਂ 'ਤੇ ਢਹਿੰਦਾ
Sheron ਵਾਲਿਆ Matt, ਵੇ ਐਨੇ ਕਿਓਂ ਕਢਵਾਉਣੈ ਹਾੜੇ?
ਹਾਲੇ ਸਾਨੂੰ ਵਕ਼ਤ ਇਜ਼ਾਜ਼ਤ ਦਿੰਦਾ ਨਹੀਂ, ਮੁਟਿਆਰੇ
ਵੇ ਛੱਡ ਵੀ ਦੇ ਅੜਵਾਈਆਂ, ਅੜਿਆ, ਜੋਬਨ ਤਰਲੇ ਮਾਰੇ
ਨੀ ਪਿਓ ਕਰਜ਼ਾਈ ਤੇ ਪੁੱਤ ਆਸ਼ਿਕ਼, ਲੋਕ ਹੱਸਣਗੇ ਸਾਰੇ
ਹੁਣ ਮਰਜਾਣਾ ਮਨ ਮੇਰਾ ਇਹ ਕਾਬੂ ਵਿੱਚ ਨਹੀਂ ਰਹਿੰਦਾ
ਤੇਰਾ ਪਿਓ ਸਰਕਾਰੀ ਅਫ਼ਸਰ, ਫ਼ਰਕ ਕੋਈ ਨਹੀਂ ਪੈਂਦਾ
ਹਾਂ, ਸੋਹਣਿਆਂ, ਬੜਾ romantic ਮੌਸਮ, ਆਜਾ ਵੇ ਮੀਂਹ ਪੈਂਦਾ
ਤੇਰਾ ਪਿਓ ਸਰਕਾਰੀ ਅਫ਼ਸਰ, ਫ਼ਰਕ ਕੋਈ ਨਹੀਂ ਪੈਂਦਾ
ਸੋਹਣਿਆਂ, ਬੜਾ romantic ਮੌਸਮ, ਆਜਾ ਵੇ ਮੀਂਹ ਪੈਂਦਾ
ਨੀ ਸਾਡੀਆਂ ਫ਼ਸਲਾਂ ਲੰਮੀਆਂ ਵਿੱਛ ਗਈਆਂ, ਕਹਿਰ ਦਿਲਾਂ 'ਤੇ ਢਹਿੰਦਾ
ਓਏ, ਕਹਿਰ ਦਿਲਾਂ 'ਤੇ ਢਹਿੰਦਾ
Written by: Joy Atul, Matt Sheron
instagramSharePathic_arrow_out􀆄 copy􀐅􀋲

Loading...